ਜ਼ਮੀਨੀ ਵਿਵਾਦ ਕਰਕੇ ਮਾਸੜ ਵੱਲੋਂ ਨੌਜਵਾਨ ਦਾ ਕਤਲ
ਜ਼ਮੀਨ-ਜਾਇਦਾਦ ਨੂੰ ਲੈ ਕੇ ਕੁਲਦੀਪ ਦੇ ਮਾਸੜ ਨੇ ਕਈ ਵਾਰ ਉਸ ਦੀ ਜ਼ਮੀਨ ਹੜੱਪਣ ਲਈ ਉਸ ਨਾਲ ਲੜਾਈ-ਝਗੜਾ ਕੀਤਾ ਪਰ ਕੁਲਦੀਪ ਉਸ ਨੂੰ ਜ਼ਮੀਨ ਨਾ ਦੇਣ ਲਈ ਅੜਿਆ ਰਿਹਾ। ਆਖਰਕਾਰ ਅੱਜ ਸਵੇਰੇ ਜਦ ਭਾਣਜਾ ਘਰ ਵਿੱਚ ਇਕੱਲਾ ਸੀ ਤਾਂ ਉਸ ਦੇ ਮਾਸੜ ਨੇ ਘਰ ਆ ਕੇ ਉਸ ਉੱਪਰ ਲਗਾਤਾਰ ਪੰਜ ਫਾਇਰ ਕੀਤੇ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਬਠਿੰਡਾ: ਬਠਿੰਡਾ ਦੇ ਪਿੰਡ ਅਬਲੂ ਵਿੱਚ ਅੱਜ ਉਸ ਸਮੇਂ ਮਾਹੌਲ ਵਿਗੜ ਗਿਆ ਜਦ ਪਿੰਡ ਦੇ ਹੀ ਇੱਕ ਨੌਜਵਾਨ 'ਤੇ ਉਸ ਦੇ ਮਾਸੜ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੁਝ ਸਮਾਂ ਪਹਿਲਾਂ ਕੁਲਦੀਪ ਸਿੰਘ ਨਾਂ ਦੇ ਛੱਬੀ ਸਾਲਾ ਨੌਜਵਾਨ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਕੋਲ ਜੱਦੀ ਜਾਇਦਾਦ ਸੀ ਜਿਸ 'ਤੇ ਉਸ ਦੇ ਮਾਸੜ ਨੇ ਅੱਖ ਰੱਖੀ ਹੋਈ ਸੀ।
ਇਸੇ ਜ਼ਮੀਨ-ਜਾਇਦਾਦ ਨੂੰ ਲੈ ਕੇ ਕੁਲਦੀਪ ਦੇ ਮਾਸੜ ਨੇ ਕਈ ਵਾਰ ਉਸ ਦੀ ਜ਼ਮੀਨ ਹੜੱਪਣ ਲਈ ਉਸ ਨਾਲ ਲੜਾਈ-ਝਗੜਾ ਕੀਤਾ ਪਰ ਕੁਲਦੀਪ ਉਸ ਨੂੰ ਜ਼ਮੀਨ ਨਾ ਦੇਣ ਲਈ ਅੜਿਆ ਰਿਹਾ। ਆਖਰਕਾਰ ਅੱਜ ਸਵੇਰੇ ਜਦ ਭਾਣਜਾ ਘਰ ਵਿੱਚ ਇਕੱਲਾ ਸੀ ਤਾਂ ਉਸ ਦੇ ਮਾਸੜ ਨੇ ਘਰ ਆ ਕੇ ਉਸ ਉੱਪਰ ਲਗਾਤਾਰ ਪੰਜ ਫਾਇਰ ਕੀਤੇ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਕੁਲਦੀਪ ਦਾ ਪਰਿਵਾਰ ਤੇ ਗੁਆਂਢੀ ਉਸ ਨੂੰ ਗੋਨਿਆਣਾ ਮੰਡੀ ਦੇ ਸਿਵਲ ਹਸਪਤਾਲ ਵਿੱਚ ਲੈ ਗਏ ਪਰ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ 'ਤੇ ਪੁੱਜ ਕੇ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ। ਮ੍ਰਿਤਕ ਨੌਜਵਾਨ ਕੁਲਦੀਪ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।