Punjab news: ਬਠਿੰਡਾ ਪੁਲਿਸ ਨੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡ, ਹੋਟਲਾਂ 'ਤੇ ਚਲਾਇਆ (CASO) ਸਰਚ ਆਪਰੇਸ਼ਨ
Bathinda Police: ਇਹ ਆਪਰੇਸ਼ਨ ਵੱਖ-ਵੱਖ ਸਬ ਡਵੀਜ਼ਨ ਵਾਇਜ ਟੀਮਾਂ ਬਣਾ ਕੇ ਸਵੇਰ 10 ਵਜੇ ਤੋਂ 3 ਵਜੇ ਤੱਕ ਰੇਲਵੇ ਸਟੇਸ਼ਨਾਂ,ਬੱਸ ਸਟੈਂਡ, ਹੋਟਲਾਂ/ਢਾਬਿਆਂ, ਸਰਾਵਾਂ ਆਦਿ ਪਰ ਸ਼ਰਾਰਤੀ ਅਨਸਰਾਂ ਤੇ ਨਕੇਲ ਕਸਣ ਲਈ ਚੈਕਿੰਗ ਕੀਤੀ ਗਈ।
Bathinda Police: ਬਠਿੰਡਾ ਪੁਲਿਸ ਨੇ ਆਉਣ ਵਾਲੇ ਗਣਰਾਜ ਦਿਹਾੜੇ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਬੱਸ ਸਟੈਂਡ, ਰੇਲਵੇ ਸਟੇਸ਼ਨ,ਹੋਟਲਾਂ/ ਢਾਬਿਆਂ 'ਤੇ ਸਰਚ ਆਪਰੇਸ਼ਨ ਚਲਾਇਆ।
ਇਸ ਤਹਿਤ ਬਠਿੰਡਾ ਵਿੱਚ ਸ਼੍ਰੀ ਅਜੈ ਗਾਂਧੀ IPS ਐੱਸਪੀਡੀ ਬਠਿੰਡਾ ਅਤੇ ਸ਼੍ਰੀ ਨਰਿੰਦਰ ਸਿੰਘ PPS ਐੱਸਪੀ ਸਿਟੀ ਬਠਿੰਡਾ ਵੱਲੋਂ ਸੁਪਰਵੀਜਨ ਕੀਤੀ ਗਈ।
ਇਹ ਆਪਰੇਸ਼ਨ ਵੱਖ-ਵੱਖ ਸਬ ਡਵੀਜ਼ਨ ਵਾਇਜ ਟੀਮਾਂ ਬਣਾ ਕੇ ਸਵੇਰ 10 ਵਜੇ ਤੋਂ 3 ਵਜੇ ਤੱਕ ਰੇਲਵੇ ਸਟੇਸ਼ਨਾਂ,ਬੱਸ ਸਟੈਂਡ, ਹੋਟਲਾਂ/ਢਾਬਿਆਂ, ਸਰਾਵਾਂ ਆਦਿ ਪਰ ਸ਼ਰਾਰਤੀ ਅਨਸਰਾਂ ਤੇ ਨਕੇਲ ਕਸਣ ਲਈ ਚੈਕਿੰਗ ਕੀਤੀ ਗਈ।
ਇਸ ਆਪ੍ਰੇਸ਼ਨ ਦੌਰਾਨ 2 ਐੱਸ.ਪੀ , 7 ਡੀ.ਐੱਸ.ਪੀਜ਼, 19 ਮੁੱਖ ਅਫਸਰਾਨ ਥਾਣਾਜਾਤ, 10 ਪੀ.ਸੀ.ਆਰ ਵਹੀਕਲ, ਸਮੇਤ ਕਰੀਬ 300 ਕਰਮਚਾਰੀਆਂ ਨੇ ਹਿੱਸਾ ਲਿਆ ਗਿਆ।
ਅੱਜ ਜ਼ਿਲ੍ਹਾ ਪੁਲਿਸ ਮੁਖੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਹ ਸਰਚ ਆਪਰੇਸ਼ਨ 26 ਜਨਵਰੀ ਗਣਰਾਜ ਦਿਹਾੜੇ 2024 ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਨ ਸੁਖਾਵੀਂ ਘਟਨਾ ਨੂੰ ਰੋਕਣ ਲਈ ਆਪਰੇਸ਼ਨ ਚਲਾਇਆ।
ਇਸ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਤੇ ਨਕੇਲ ਕੱਸਣ ਲਈ ਬਠਿੰਡਾ ਦਿਹਾਤੀ ਏਰੀਏ ਵਿੱਚ ਰੈਪਡ ਰੂਰਲ ਰੈਸਪੌਂਸ ਗੱਡੀਆਂ ਚੱਲ ਰਹੀਆਂ ਹਨ, ਜੋ ਕਿ ਐਮਰਜੈਂਸੀ ਦੌਰਾਨ ਵੱਖ-ਵੱਖ ਏਰੀਏ ਨੂੰ ਕਵਰ ਕਰਕੇ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲ਼ਾਂ ਦੀ ਲਗਾਤਾਰ ਚੈਕਿੰਗ ਕਰਦੀਆਂ।
ਪੀ.ਸੀ.ਆਰ ਵੱਲੋਂ ਦਿਨ-ਰਾਤ ਸ਼ਹਿਰ ਅੰਦਰ ਪੈਟਰੋਲਿੰਗ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਰੋਜਾਨਾ ਗਸਤਾਂ , ਨਾਕਾਬੰਦੀਆਂ ਅਤੇ ਸਰਚ ਕਰਵਾ ਕੇ ਜਿੱਥੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਉੱਥੇ ਹੀ ਨਸ਼ਿਆਂ ਦਾ ਧੰਦਾ ਕਰਨ ਵਾਲਿਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਜਿਲ੍ਹਾ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਰਾਰਤੀ ਅਤੇ ਮਾੜੇ ਅਨਸਰਾਂ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ।ਜਿਲ੍ਹੇ ਅੰਦਰ ਅਮਨ-ਕਾਨੂੰਨ ਵਿਵਸਥਾ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: Amritsar News: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਹੀਂ ਗਏ ਅਯੁੱਧਿਆ, ਚਿੱਠੀ ਲਿਖ ਕੇ ਦੱਸਿਆ ਕਾਰਨ