ਆਸਟ੍ਰੇਲੀਆ ਸ਼ੋਅ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੂੰ ਧਮਕੀ, KBC ਸ਼ੋਅ 'ਚ ਅਮਿਤਾਭ ਬੱਚਨ ਦੇ ਪੈਰ ਛੂਹਣ ਨੂੰ ਲੈ ਕੇ ਭੜਕਿਆ ਪੰਨੂ, ਸ਼ੋਅ ਨੂੰ ਰੱਦ ਕਰਨ....
ਦਿਲਜੀਤ ਦੋਸਾਂਝ ਜਿਨ੍ਹਾਂ ਨੇ ਪੰਜਾਬ ਦੇ ਨਾਲ-ਨਾਲ ਇੰਡੀਆ ਦਾ ਨਾਮ ਵੀ ਰੋਸ਼ਨ ਕੀਤਾ ਹੈ। ਉਨ੍ਹਾਂ ਦੇ ਗਾਏ ਗੀਤ ਦੁਨੀਆ ਦੇ ਕੋਨੇ-ਕੋਨੇ ਵਿੱਚ ਵੱਜਦੇ ਹਨ। ਉਨ੍ਹਾਂ ਦੀ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਲੰਬੀ ਚੌੜੀ ਫੈਨ ਫਾਲਵਿੰਗ ਹੈ।

Diljit Dosanjh: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਸਿੱਖਸ ਫਾਰ ਜਸਟਿਸ ਮੁੱਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਧਮਕੀ ਦਿੱਤੀ ਗਈ ਹੈ। ਦਰਅਸਲ, ‘ਕੌਣ ਬਣੇਗਾ ਕਰੋੜਪਤੀ’ ਸ਼ੋਅ ‘ਚ ਦਿਲਜੀਤ ਨੇ ਅਮਿਤਾਭ ਬੱਚਨ ਦੇ ਪੈਰ ਛੂਹੇ ਸਨ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਹਾਲਾਂਕਿ ਇਹ ਐਪੀਸੋਡ ਅਜੇ ਟੈਲੀਕਾਸਟ ਨਹੀਂ ਹੋਇਆ। ਸਾਹਮਣੇ ਆਏ ਪ੍ਰੋਮੋ ‘ਚ ਦਿਲਜੀਤ ਅਮਿਤਾਭ ਬੱਚਨ ਦੇ ਪੈਰ ਛੂਹਦੇ ਹੋਏ ਨਜ਼ਰ ਆ ਰਹੇ ਹਨ। ਚਰਚਾ ਹੈ ਕਿ ਇਸ ਗੱਲ ਨੂੰ ਲੈ ਕੇ ਪੰਨੂ ਨੇ ਕੁਝ ਪੱਤਰਕਾਰਾਂ ਨੂੰ ਫੋਨ ਕੀਤਾ, ਜਿਸ ‘ਚ ਉਸ ਨੇ ਦਿਲਜੀਤ ਨੂੰ ਧਮਕੀ ਦਿੱਤੀ। ਪੰਨੂ ਨੇ 1984 ਦੇ ਸਿੱਖ ਦੰਗਿਆਂ ‘ਚ ਅਮਿਤਾਭ ਬੱਚਨ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ ਹੈ। ਹਲਾਂਕਿ ਏਬੀਪੀ ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।
ਦੱਸ ਦਈਏ ਇਸ ਸ਼ੋਅ ਤੋਂ ਪਹਿਲਾਂ ਰਿਲੀਜ਼ ਕੀਤੇ ਪ੍ਰੋਮੋ ਦੇ ਵਿੱਚ ਦਿਲਜੀਤ ਦੋਸਾਂਝ ਵੱਲੋਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਹਿਰ ਬਾਰੇ ਦੱਸਿਆ ਅਤੇ ਨਾਲ ਇਹ ਵੀ ਦੱਸਿਆ ਕਿਵੇਂ ਜ਼ਖਮੀ ਹੋਇਆ ਪੰਜਾਬ ਮੁੜ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਰਿਹਾ ਹੈ।
ਦਿਲਜੀਤ ਦੋਸਾਂਝ 31 ਅਕਤੂਬਰ ਨੂੰ ਬਾਲੀਵੁੱਡ ਦੇ ਦਿੱਗਜ ਅਮਿਤਾਭ ਬੱਚਨ ਦੇ ਮਸ਼ਹੂਰ ਸ਼ੋਅ ‘ਕੌਣ ਬਣੇਗਾ ਕਰੋੜਪਤੀ (KBC)-17’ ਵਿੱਚ ਹਾਟ ਸੀਟ ‘ਤੇ ਨਜ਼ਰ ਆਉਣਗੇ। ਇਸ ਐਪੀਸੋਡ ਦਾ ਪਹਿਲਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਦਿਲਜੀਤ ਦੀ ਐਂਟਰੀ ਅਤੇ ਉਨ੍ਹਾਂ ਦੀ ਬਿੱਗ ਬੀ ਨਾਲ ਮੁਲਾਕਾਤ ਦਿਖਾਈ ਗਈ ਹੈ।
ਸ਼ੋਅ ਵਿੱਚ ਐਂਟਰੀ ਕਰਦੇ ਸਮੇਂ ਦਿਲਜੀਤ ਨੇ ਸਭ ਤੋਂ ਪਹਿਲਾਂ “ਮੈਂ ਹੂੰ ਪੰਜਾਬ” ਗੀਤ ਗਾਇਆ ਅਤੇ ਫਿਰ ਅਮਿਤਾਭ ਬੱਚਨ ਦੇ ਪੈਰ ਛੂਹ ਕੇ ਅਸੀਸ ਲਈ। ਇਸ ਤੋਂ ਬਾਅਦ ਬਿੱਗ ਬੀ ਦੇ ਕਹਿਣ ‘ਤੇ ਦਿਲਜੀਤ ਨੇ ‘ਖੁਦਾ ਗਵਾਹ’ ਫ਼ਿਲਮ ਦਾ ਗੀਤ ਗਾ ਕੇ ਸੁਣਾਇਆ।
ਦਿਲਜੀਤ ਨੇ ਅਮਿਤਾਭ ਬੱਚਨ ਦੀ ਤਾਰੀਫ਼ ਕਰਦੇ ਹੋਏ ਕਿਹਾ — “ਸਰ, ਤੁਸੀਂ ਬਹੁਤ ਪਿਆਰੇ ਹੋ।”
View this post on Instagram
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















