Punjab news: 67ਵੀਆਂ ਨੈਸ਼ਨਲ ਸਕੂਲ ਖੇਡਾਂ ਦੌਰਾਨ ਖਿਡਾਰੀਆਂ ਵਲੋਂ ਬਿਹਤਰੀਨ ਕਾਰਗੁਜ਼ਾਰੀ, ਸਿੱਖਿਆ ਮੰਤਰੀ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ
Sports news: 67ਵੀਆਂ ਨੈਸ਼ਨਲ ਸਕੂਲ ਖੇਡਾਂ ਦੌਰਾਨ ਪੰਜਾਬ ਦੇ ਖਿਡਾਰੀਆਂ ਵਲੋਂ ਹੁਣ ਤੱਕ ਬਿਹਤਰੀਨ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਗਿਆ ਹੈ।
Punjab news: 67ਵੀਆਂ ਨੈਸ਼ਨਲ ਸਕੂਲ ਖੇਡਾਂ ਦੌਰਾਨ ਪੰਜਾਬ ਦੇ ਖਿਡਾਰੀਆਂ ਵਲੋਂ ਹੁਣ ਤੱਕ ਬਿਹਤਰੀਨ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਗਿਆ ਹੈ।
ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਦੇ ਖਿਡਾਰੀਆਂ ਵਲੋਂ ਨੈਸ਼ਨਲ ਸਕੂਲ ਖੇਡਾਂ ਵਿੱਚ 142 ਮੈਡਲ ਜਿੱਤੇ ਗਏ ਹਨ।
ਜਿਨ੍ਹਾਂ ਵਿਚ ਸੋਨੇ ਦੇ 46, ਚਾਂਦੀ ਦੇ 33 ਅਤੇ ਸਿਲਵਰ ਦੇ 63 ਮੈਡਲ ਜਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਖੇਡਾਂ ਫਰਵਰੀ 2024 ਵਿਚ ਸਮਾਪਤ ਹੋਣਗੀਆਂ।
ਪੰਜਾਬ ਨੇ ਆਰਚਰੀ ਵਿੱਚ 4 ਸੋਨ, 3 ਚਾਂਦੀ ਅਤੇ 5 ਕਾਂਸੇ ਦੇ ਤਮਗੇ ਸਮੇਤ ਕੁੱਲ 12 ਮੈਡਲ ਜਿੱਤੇ। ਅਥਲੈਟਿਕਸ ਵਿੱਚ 1 ਸੋਨ, 1 ਚਾਂਦੀ ਅਤੇ 1 ਕਾਂਸੇ ਦੇ ਤਮਗੇ ਸਮੇਤ ਕੁੱਲ 3 ਮੈਡਲ ਜਿੱਤੇ।
ਬੈਡਮਿੰਟਨ ਵਿੱਚ 1 ਸੋਨ ਅਤੇ 1 ਕਾਂਸੇ ਦੇ ਤਮਗੇ ਸਮੇਤ ਕੁੱਲ 2 ਮੈਡਲ ਜਿੱਤੇ। ਬਾਕਸਿੰਗ ਵਿੱਚ 4 ਸੋਨ, 5 ਚਾਂਦੀ ਅਤੇ 12 ਕਾਂਸੇ ਦੇ ਤਮਗੇ ਸਮੇਤ ਕੁੱਲ 21 ਮੈਡਲ ਜਿੱਤੇ। ਫੈਂਸਿੰਗ ਵਿੱਚ 2 ਸੋਨ ਅਤੇ 4 ਕਾਂਸੇ ਦੇ ਤਮਗੇ ਸਮੇਤ ਕੁੱਲ 6 ਮੈਡਲ ਜਿੱਤੇ।
ਫੁੱਟਬਾਲ ਵਿੱਚ 1 ਕਾਂਸੇ ਦੇ ਤਮਗਾ ਜਿੱਤਿਆ। ਜਿਮਨਾਸਟਿਕ ਵਿੱਚ 1 ਕਾਂਸੇ ਦੇ ਤਮਗਾ ਜਿੱਤਿਆ। ਹੈਂਡਵਾਲ 1 ਚਾਂਦੀ ਅਤੇ 1 ਕਾਂਸੇ ਦੇ ਤਮਗੇ ਸਮੇਤ ਕੁੱਲ 2 ਮੈਡਲ ਜਿੱਤੇ। ਜੂਡੋ ਵਿੱਚ 7 ਸੋਨ, 4 ਚਾਂਦੀ ਅਤੇ 3 ਕਾਂਸੇ ਦੇ ਤਮਗੇ ਸਮੇਤ ਕੁੱਲ 14 ਮੈਡਲ ਜਿੱਤੇ।
ਕਬੱਡੀ ਵਿੱਚ 1 ਚਾਂਦੀ ਦਾ ਮੈਡਲ ਜਿੱਤਿਆ। ਕਰਾਟੇ ਵਿੱਚ 12 ਸੋਨ, 9 ਚਾਂਦੀ ਅਤੇ 12 ਕਾਂਸੇ ਦੇ ਤਮਗੇ ਸਮੇਤ ਕੁੱਲ 33 ਮੈਡਲ ਜਿੱਤੇ। ਖੋ-ਖੋ ਵਿੱਚ 1 ਕਾਂਸੇ ਦਾ ਤਮਗਾ ਜਿੱਤਿਆ। ਸ਼ੂਟਿੰਗ ਵਿੱਚ 6 ਸੋਨ, 3 ਚਾਂਦੀ ਅਤੇ 3 ਕਾਂਸੇ ਦੇ ਤਮਗੇ ਸਮੇਤ ਕੁੱਲ 12 ਮੈਡਲ ਜਿੱਤੇ।
ਸਵਿਮਿੰਗ ਵਿੱਚ 4 ਸੋਨ, 1 ਚਾਂਦੀ ਅਤੇ 2 ਕਾਂਸੇ ਦੇ ਤਮਗੇ ਸਮੇਤ ਕੁੱਲ 7 ਮੈਡਲ ਜਿੱਤੇ। ਟੈਨਿਸ ਵਿੱਚ 1 ਚਾਂਦੀ ਦਾ ਮੈਡਲ ਜਿੱਤਿਆ। ਬਾਲੀਬਾਲ ਵਿੱਚ 1 ਕਾਂਸੇ ਦਾ ਤਮਗਾ ਜਿੱਤਿਆ।
ਇਹ ਵੀ ਪੜ੍ਹੋ: Patiala News: 'ਪੰਜਾਬ ਸਰਕਾਰ ਤੇ ਪੁਲਿਸ ਤੋਂ ਲੋਕਾਂ ਦਾ ਉੱਠ ਰਿਹਾ ਯਕੀਨ. ਬੜੇ ਦੁੱਖ ਦੀ ਗੱਲ ਹੈ ਕਿ...'
ਵੇਟਲਿਫਟਿੰਗ ਵਿੱਚ 3 ਚਾਂਦੀ ਅਤੇ 4 ਕਾਂਸੇ ਦੇ ਤਮਗੇ ਸਮੇਤ ਕੁੱਲ 7 ਮੈਡਲ ਜਿੱਤੇ। ਰੈਸਲਿੰਗ ਫ੍ਰੀ ਸਟਾਇਲ ਵਿੱਚ 1 ਚਾਂਦੀ ਅਤੇ 9 ਕਾਂਸੇ ਦੇ ਤਮਗੇ ਸਮੇਤ ਕੁੱਲ 10 ਮੈਡਲ ਜਿੱਤੇ।
ਰੈਸਲਿੰਗ ਗਰੀਕੋ-ਰੋਮਨ ਵਿੱਚ 2 ਸੋਨ ਅਤੇ 2 ਕਾਂਸੇ ਦੇ ਤਮਗੇ ਸਮੇਤ ਕੁੱਲ 4 ਮੈਡਲ ਜਿੱਤੇ। ਹਾਕੀ ਵਿੱਚ 2 ਸੋਨ ਮੈਡਲ ਜਿੱਤੇ। ਬਾਸਕਿਟ ਬਾਲ ਵਿੱਚ 1 ਸੋਨ ਤਗਮਾ ਜਿੱਤਿਆ। ਇਸ ਸਮੇਂ ਮੈਡਲ ਟੈਲੀ ਵਿਚ ਪੰਜਾਬ ਰਾਜ ਪੰਜਵੇਂ ਸਥਾਨ 'ਤੇ ਹੈ।
ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਅਤੇ ਖਿਡਾਰੀ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਸਾਰਥਿਕ ਸਿੱਟੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: Punjab news: PSTCL ਨੇ ਖਰੜ ਅਤੇ ਤਲਵੰਡੀ ਸਾਬੋ ਵਿਖੇ 160 ਐਮਵੀਏ ਅਤੇ 100 ਐਮਵੀਏ ਟਰਾਂਸਫਾਰਮਰ ਲਗਾਏ: ਹਰਭਜਨ ਸਿੰਘ ਈਟੀਓ