ਪੜਚੋਲ ਕਰੋ
Advertisement
Punjab News : ਸੀਐਮ ਭਗਵੰਤ ਮਾਨ ਵੀ ਬਣੇ ਆਮ ਤੋਂ 'ਖਾਸ ਬੰਦੇ', ਕਾਫ਼ਲੇ ਤੋਂ ਪਹਿਲਾਂ ਖਾਲੀ ਕਰਵਾਇਆ ਫਲਾਈਓਵਰ, ਖਹਿਰਾ ਨੇ ਵੀਡੀਓ ਸ਼ੇਅਰ ਕਰ ਉਠਾਏ ਸਵਾਲ
Punjab News : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ,
ਸ਼ੰਕਰ ਦਾਸ ਦੀ ਰਿਪੋਰਟ
Punjab News : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ , ਕਿਰਪਾ ਇਸ ਨੂੰ ਦੇਖੋ ਇਹ ਆਮ ਆਦਮੀ ਪਾਰਟੀ ਦਾ ਸੀਐਮ ਭਗਵੰਤ ਮਾਨ ਹੈ, ਜੋ ਕੱਲ੍ਹ ਪਟਿਆਲੇ ਵਿੱਚ ਆਪਣੇ ਸਾਧਾਰਨ ਕਾਫ਼ਲੇ ਦੀ ਸਵਾਰੀ ਦਾ ਆਨੰਦ ਲੈ ਰਹੇ ਸੀ।
ਤੁਹਾਨੂੰ ਦੱਸ ਦੇਈਏ ਕਿ ਕਦੇ ਵੀਆਈਪੀ ਕਲਚਰ ਦੇ ਖਿਲਾਫ ਆਪਣੀ ਰਾਏ ਰੱਖਣ ਵਾਲੇ ਪੰਜਾਬ ਦੇ ਸੀਐਮ ਭਗਵੰਤ ਮਾਨ ਹੁਣ ਇਸ ਕਲਚਰ ਦੇ ਮੁਰੀਦ ਹੋ ਚੁੱਕੇ ਹਨ। 19 ਅਕਤੂਬਰ ਦੀ ਰਾਤ ਨੂੰ ਸੀਐਮ ਭਗਵੰਤ ਮਾਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਅਚਨਚੇਤ ਚੈਕਿੰਗ ਲਈ ਪਹੁੰਚੇ ਪਰ ਸੀਐਮ ਦੇ ਹਸਪਤਾਲ ਤੋਂ ਵਾਪਸ ਆਉਣ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਨੇ ਅਰਬਨ ਅਸਟੇਟ ਪਟਿਆਲਾ ਨੇੜਿਓਂ ਫਲਾਈਓਵਰ ਨੂੰ ਖਾਲੀ ਕਰਵਾ ਦਿੱਤਾ।Please watch this Aam Aadmi type Cm @BhagwantMann enjoying the ride of his simple cavalcade in Patiala yesterday! @INCIndia https://t.co/qveDVWpXTj
— Sukhpal Singh Khaira (@SukhpalKhaira) October 20, 2022
ਇਹ ਵੀ ਪੜ੍ਹੋ : Punjab News : ਮੁੱਖ ਮੰਤਰੀ ਸ਼ੈਸ਼ਨ ਕੋਰਟ ਤੋਂ ਵੱਡਾ ਨਹੀਂ ਹੁੰਦਾ, ਮੈਨੂੰ ਅਦਾਲਤ ਜਦੋਂ ਬੁਲਾਵੇਗੀ, ਮੈਂ ਜਾਵਾਂਗਾ : ਸੀਐਮ ਭਗਵੰਤ ਮਾਨ
ਆਮ ਲੋਕਾਂ ਦੇ ਵਾਹਨਾਂ ਦੀ ਆਵਾਜਾਈ ਫਲਾਈਓਵਰ ਦੇ ਸੱਜੇ-ਖੱਬੇ ਸੜਕ ਤੋਂ ਸ਼ੁਰੂ ਕਰਵਾਈ ਗਈ। ਇਸ ਕਾਰਨ ਕੁਝ ਹੀ ਮਿੰਟਾਂ ਵਿੱਚ ਫਲਾਈਓਵਰ ਦੇ ਦੋਵੇਂ ਪਾਸੇ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ। ਫਲਾਈਓਵਰ ਦੇ ਦੋਵੇਂ ਪਾਸੇ ਜਾਮ ਲੱਗਿਆ ਸੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਸੀਐਮ ਭਗਵੰਤ ਮਾਨ ਦਾ ਸਾਇਰਨ ਵਜਾਉਂਦਾ 42 ਗੱਡੀਆਂ ਦਾ ਕਾਫਲਾ ਉਥੋਂ ਰਵਾਨਾ ਹੋ ਗਿਆ। ਇੱਕ ਪਾਸੇ ਜਿੱਥੇ ਜਾਮ 'ਚ ਫ਼ਸੇ ਆਮ ਲੋਕ ਪ੍ਰੇਸ਼ਾਨ ਸਨ, ਤਾਂ ਆਸਪਾਸ ਤੋਂ ਸੀਐਮ ਪੰਜਾਬ ਮਾਨ ਦੇ ਕਾਫਲੇ ਦੀਆਂ ਗੱਡੀਆਂ ਦੌੜ ਰਹੀਆਂ ਸਨ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਅੰਮ੍ਰਿਤਸਰ
Advertisement