Bhagwant mann vs Governor: ਭਗਵੰਤ ਮਾਨ ਦਾ ਰਾਜਪਾਲ 'ਤੇ ਸਿੱਧਾ ਅਟੈਕ, ਵਿਧਾਨ ਸਭਾ 'ਚ ਕਿਹਾ ਰਾਜਪਾਲ ਮੈਨੂੰ ਲਵ ਲੈਟਰ ਲਿਖਦੇ
Bhagwant mann vs Governor: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ RDF ਦੇ ਪੈਸੇ ਗਲਤ ਥਾਂ 'ਤੇ ਵਰਤ ਲਏ ਇਸ ਕਰਕੇ ਪਿਛਲਾ 4600 ਕਰੋੜ ਰੁਪਇਆ ਰੋਕਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸਾਬਕਾ ਮੁੱਖ ਮੰਤਰੀ ਕੈਪਟਨ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ RDF ਦੇ ਪੈਸੇ ਗਲਤ ਥਾਂ 'ਤੇ ਵਰਤ ਲਏ ਇਸ ਕਰਕੇ ਪਿਛਲਾ 4600 ਕਰੋੜ ਰੁਪਇਆ ਰੋਕਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿੱਤੀ ਅਨੁਸ਼ਾਸਨਹੀਣਤਾ ਕਾਰਨ ਇਹ ਪੈਸਾ ਕੇਂਦਰ ਨੇ ਰੋਕ ਦਿੱਤਾ ਸੀ। ਫਿਰ ਕੇਂਦਰ ਨੇ ਕਿਹਾ ਕਿ ਪਹਿਲਾਂ ਐਕਟ ਬਣਾਓ ਕਿ ਪੈਸੇ ਜਿਸ ਮਕਸਦ ਲਈ ਲਏ ਉਸੇ ਲਈ ਹੀ ਵਰਤੇ ਜਾਣਗੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤਾਂ ਐਕਟ ਬਣਾਇਆ ਨਹੀਂ ਪਰ ਜਦੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸਾਡੀ ਸਰਕਾਰ RDF ਨੂੰ ਲੈ ਕੇ ਕਾਨੂੰਨ ਬਣਾ ਦਿੱਤਾ ਕਿ RDF ਦਾ ਪੈਸਾ ਰੂਰਲ ਡਿਵਲੈਪਮੈਂਟ ਲਈ ਹੀ ਵਰਤਿਆਂ ਜਾਵੇਗਾ। ਅਸੀਂ ਕਾਨੂੰਨ ਬਣਾ ਕੇ ਕੇਂਦਰ ਤੋਂ ਪੈਸੇ ਲੈਣ ਲਈ ਗਏ ਤਾਂ ਸਾਡੀ ਕੇਂਦਰੀ ਮੰਤਰੀ ਪਿਉਸ਼ ਗੋਇਲ ਨਾਲ ਮੀਟਿੰਗ ਹੋਈ। ਉਹਨਾਂ ਨੇ ਭਰੋਸਾ ਦਿੱਤਾ ਕਿ ਪੈਸੇ ਜਾਰੀ ਕਰ ਦੇਣਗੇ। ਇਸ ਤੋਂ ਬਾਅਦ ਜਦੋਂ ਚਰਚਾ ਵਧੀ ਤਾਂ ਕੇਂਦਰ ਨੇ ਇਸ 'ਤੇ ਰੋਕ ਲਗਾ ਦਿੱਤੀ।
ਕੇਂਦਰ ਸਰਕਾਰ ਗ਼ੈਰ ਬੀਜੇਪੀ ਸਰਕਾਰ ਨੂੰ ਐਵੇ ਹੀ ਤੰਗ ਕਰ ਰਿਹਾ ਹੈ। ਚਾਹੇ ਪੱਛਮੀ ਬੰਗਾਲ ਦੀ ਗੱਲ ਕਰ ਲਵੋ, ਜਾਂ ਦਿੱਲੀ, ਪੰਜਾਬ ਦੀ ਸਾਰੇ ਸੂਬਿਆਂ 'ਚ ਅਜਿਹਾ ਹੋ ਰਿਹਾ ਹੈ। ਕੇਂਦਰ ਸਰਕਾਰ ਨੇ ਗ਼ੈਰ ਬੀਜੇਪੀ ਸਰਕਾਰਾਂ ਨੂੰ ਤੰਗ ਕਰਨ ਲਈ ਰਾਜਪਾਲ ਬੈਠਾ ਦਿੱਤੇ ਹਨ। ਰਾਜਪਾਲ ਜੇ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਦੋ ਤਿੰਨ ਦਿਨ ਤੰਗ ਨਾ ਕਰਨਾ ਜਾਂ ਚੁੱਠੀਆਂ ਨਾ ਪਾਉਣ ਤਾਂ ਕੇਂਦਰ ਸਰਕਾਰ ਗਵਰਨਰ 'ਤੇ ਜ਼ੋਰ ਪਾਉਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਵਿਹਲੇ ਬੈਠੇ ਰਾਜਪਾਲ ਦਾ ਕੰਮ ਸਿਰਫ ਚਿੱਠੀਆਂ ਲਿਖਣਾ ਹੈ। ਮੈਨੂੰ ਵੀ ਰਾਜਪਾਲ ਨੇ ਲਵ ਲੈਟਰ ਲਿਖ ਕੇ ਭੇਜੇ ਹਨ। ਸਾਨੂੰ ਸਰਕਾਰ ਨਹੀਂ ਚਲਾਉਣ ਦਿੰਦੇ ਕੰਮ ਕਾਰ ਨਹੀਂ ਕਰਨ ਦਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।