ਪੜਚੋਲ ਕਰੋ

ਭਗਵੰਤ ਮਾਨ ਨੇ ਕਿਹਾ ਵੱਡੇ ਭੁਲੇਖੇ 'ਚ ਕੇਂਦਰ, ਮੀਟਿੰਗਾਂ 'ਚ ਉਲਝਾਉਣ ਨਾਲ ਠੰਡਾ ਨਹੀਂ ਪਵੇਗਾ ਕਿਸਾਨ ਅੰਦੋਲਨ

ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗਾਂ 'ਤੇ ਮੀਟਿੰਗਾਂ ਕਰਨ ਪਿੱਛੇ ਕੇਂਦਰ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਕੇਂਦਰ ਸਰਕਾਰ ਨੂੰ ਸ਼ਾਇਦ ਇਹ ਗ਼ਲਤਫ਼ਹਿਮੀ ਹੈ ਕਿ ਮਸਲਾ ਲਟਕਾਉਣ ਅਤੇ ਠੰਢ ਵਧਣ ਦੇ ਨਾਲ ਕਿਸਾਨਾਂ ਦਾ ਦਿੱਲੀ ਨੂੰ ਘੇਰਾ ਢਿੱਲਾ ਪੈ ਜਾਵੇਗਾ।

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਥੋਪੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦਰਮਿਆਨ ਹੋਈ 5ਵੇਂ ਦੌਰ ਦੀ ਬੈਠਕ ਵੀ ਬੇਨਤੀਜਾ ਰਹਿਣ 'ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਮੋਦੀ ਸਰਕਾਰ ਦਾ ਅੜੀਅਲ ਰਵੱਈਆ ਨੇ ਕੇਵਲ ਕਿਸਾਨਾਂ ਬਲਕਿ ਦੇਸ਼ ਭਰ ਦੇ ਹਰੇਕ ਵਰਗ ਲਈ ਘਾਤਕ ਸਾਬਤ ਹੋਵੇਗਾ। ਕਿਉਂਕਿ ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਦੇਸ਼ ਦੀ ਆਰਥਿਕਤਾ ਖੇਤੀਬਾੜੀ 'ਤੇ ਹੀ ਨਿਰਭਰ ਹੈ।

ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗਾਂ 'ਤੇ ਮੀਟਿੰਗਾਂ ਕਰਨ ਪਿੱਛੇ ਕੇਂਦਰ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਕੇਂਦਰ ਸਰਕਾਰ ਨੂੰ ਸ਼ਾਇਦ ਇਹ ਗ਼ਲਤਫ਼ਹਿਮੀ ਹੈ ਕਿ ਮਸਲਾ ਲਟਕਾਉਣ ਅਤੇ ਠੰਢ ਵਧਣ ਦੇ ਨਾਲ ਕਿਸਾਨਾਂ ਦਾ ਦਿੱਲੀ ਨੂੰ ਘੇਰਾ ਢਿੱਲਾ ਪੈ ਜਾਵੇਗਾ। ਪਰੰਤੂ ਅਜਿਹਾ ਨਹੀਂ ਹੋਵੇਗਾ, ਸਗੋਂ ਪੂਰੇ ਦੇਸ਼ 'ਚੋਂ ਕਿਸਾਨਾਂ ਦਾ ਦਿੱਲੀ ਵੱਲ ਨੂੰ ਜਾਰੀ ਕੂਚ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰੇਗਾ। ਇਸ ਲਈ ਕੇਂਦਰ ਸਰਕਾਰ ਨੂੰ ਅੰਦੋਲਨਕਾਰੀ ਕਿਸਾਨਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਹੀਂ ਲੈਣੀ ਚਾਹੀਦੀ।

ਮਾਨ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਬਿਲਕੁਲ ਸਿੱਧੀ, ਸਰਲ ਅਤੇ ਸਪਸ਼ਟ ਹੈ ਕਿ ਐਮਐਸਪੀ 'ਤੇ ਫ਼ਸਲਾਂ ਦੀ ਖ਼ਰੀਦ ਨੂੰ ਕਾਨੂੰਨੀ ਗਰੰਟੀ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਸਦ ਦਾ ਤੁਰੰਤ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ। ਮਾਨ ਨੇ ਕਿਹਾ ਕਿ ਜੇਕਰ ਜੀਐਸਟੀ ਲਿਆਉਣ ਲਈ ਸੰਸਦ ਦਾ ਅੱਧੀ ਰਾਤੀ ਇਜਲਾਸ ਬੁਲਾਇਆ ਜਾ ਸਕਦਾ ਹੈ ਤਾਂ ਸਰਦ ਰਾਤਾਂ 'ਚ ਖੁੱਲ੍ਹੇ ਆਸਮਾਨ ਥੱਲੇ ਬੈਠੇ ਅੰਨਦਾਤਾ ਲਈ ਕਿਉਂ ਨਹੀਂ ਬੁਲਾਇਆ ਜਾ ਸਕਦਾ?

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਸਾਨਾਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਜ਼ੋਰਦਾਰ ਸਮਰਥਨ ਕਰਦੇ ਹੋਏ ਪਾਰਟੀ ਦੇ ਸਾਰੇ ਲੀਡਰਾਂ ਅਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਝੰਡੇ ਅਤੇ ਸਿਆਸੀ ਏਜੰਡੇ ਤੋਂ ਬਗੈਰ ਭਾਰਤ ਬੰਦ ਨੂੰ ਇਤਿਹਾਸਕ ਬਣਾਉਣ 'ਚ ਯੋਗਦਾਨ ਪਾਉਣ।

ਕਿਸਾਨਾਂ ਤੇ ਕੇਂਦਰ ਵਿਚਾਲੇ ਹੋਈ ਮੀਟਿੰਗ ਦੀਆਂ ਅਹਿਮ ਗੱਲਾਂ, ਆਖਿਰ ਕਿੱਥੇ ਖੜੀ ਗੱਲ ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
Advertisement
ABP Premium

ਵੀਡੀਓਜ਼

ਡੱਲੇਵਾਲ ਦਾ ਸਰੀਰ ਨਹੀਂ ਦੇ ਰਿਹਾ ਸਾਥ! ਲਗਾਤਾਰ ਬਿਮਾਰ ਚੱਲ ਰਹੇ ਕਿਸਾਨ ਆਗੂਗਿਆਨੀ ਰਘਵੀਰ ਸਿੰਘ ਕਰਨਗੇ ਧਾਮੀ ਨਾਲ ਮੁਲਾਕਾਤਨਸ਼ਾ ਦੀ ਸ਼ੁਰੂਆਤ BJP ਤੇ ਅਕਾਲੀਆਂ ਨੇ ਕੀਤੀ  'ਆਪ' ਕਰੇਗੀ ਅੰਤ!ਨਸ਼ਿਆਂ ਖ਼ਿਲਾਫ਼ CM ਮਾਨ ਦਾ ਵੱਡਾ ਐਕਸ਼ਨ!   ਜ਼ਿਲ੍ਹਿਆਂ ਦੇ DC ਅਤੇ SSP ਨਾਲ  ਮੀਟਿੰਗ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
Politics 'ਚ ਐਂਟਰੀ ਲਵੇਗੀ ਪ੍ਰੀਤੀ ਜਿੰਟਾ? ਅਦਾਕਾਰਾ ਨੇ ਕਰ'ਤਾ ਐਲਾਨ
Politics 'ਚ ਐਂਟਰੀ ਲਵੇਗੀ ਪ੍ਰੀਤੀ ਜਿੰਟਾ? ਅਦਾਕਾਰਾ ਨੇ ਕਰ'ਤਾ ਐਲਾਨ
ਪੰਜਾਬ ਸਰਕਾਰ ਦਾ ਵੱਡਾ ਐਲਾਨ, ਬਿਨਾਂ NOC ਤੋਂ ਰਜਿਸਟਰੀ ਕਰਵਾਉਣ ਦੀ ਵਧੀ ਮਿਆਦ
ਪੰਜਾਬ ਸਰਕਾਰ ਦਾ ਵੱਡਾ ਐਲਾਨ, ਬਿਨਾਂ NOC ਤੋਂ ਰਜਿਸਟਰੀ ਕਰਵਾਉਣ ਦੀ ਵਧੀ ਮਿਆਦ
ਰਮਜਾਨ ਤੋਂ ਪਹਿਲਾਂ ਧਮਾਕਿਆਂ ਨਾਲ ਦਹਲਿਆ ਪਾਕਿਸਤਾਨ, 5 ਦੀ ਮੌਤ
ਰਮਜਾਨ ਤੋਂ ਪਹਿਲਾਂ ਧਮਾਕਿਆਂ ਨਾਲ ਦਹਲਿਆ ਪਾਕਿਸਤਾਨ, 5 ਦੀ ਮੌਤ
Health Tips: ਚਾਹ ਪੀਣ ਤੋਂ ਪਹਿਲਾਂ ਕਿਉਂ ਪੀਣਾ ਚਾਹੀਦਾ ਪਾਣੀ, ਜਾਣੋ ਇਸ ਨਾਲ ਸਰੀਰ ਨੂੰ ਕੀ ਮਿਲਦੇ ਨੇ ਫ਼ਾਇਦੇ ?
Health Tips: ਚਾਹ ਪੀਣ ਤੋਂ ਪਹਿਲਾਂ ਕਿਉਂ ਪੀਣਾ ਚਾਹੀਦਾ ਪਾਣੀ, ਜਾਣੋ ਇਸ ਨਾਲ ਸਰੀਰ ਨੂੰ ਕੀ ਮਿਲਦੇ ਨੇ ਫ਼ਾਇਦੇ ?
Embed widget