ਪੜਚੋਲ ਕਰੋ
ਕੈਪਟਨ ਦੇ ਵਿਦੇਸ਼ ਦੌਰੇ ਤੋਂ ਭਗਵੰਤ ਮਾਨ ਔਖੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਫੇਰੀ ਤੋਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਕਾਫੀ ਔਖੇ ਹਨ। ਅੱਜ ਦੋ ਹਫ਼ਤਿਆਂ ਲਈ ਛੁੱਟੀਆਂ ਮਨਾਉਣ ਯੂਰਪੀਨ ਦੇਸ਼ਾਂ ਦੇ ਦੌਰੇ 'ਤੇ ਗਏ ਕੈਪਟਨ 'ਤੇ ਤਿੱਖਾ ਹਮਲਾ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਕੈਪਟਨ ਸਭ ਤੋਂ ਲਾਪ੍ਰਵਾਹ ਮੁੱਖ ਮੰਤਰੀ ਸਾਬਤ ਹੋ ਰਹੇ ਹਨ। ਉਹ ਸੂਬੇ ਨੂੰ ਬਿਲਕੁਲ ਹੀ ਲਾਵਾਰਸ ਛੱਡ ਕੇ ਆਪਣੀ 'ਕਿਚਨ ਕੈਬਨਿਟ ਸਮੇਤ ਯੂਰਪ 'ਚ 'ਸ਼ਿਕਾਰ' ਖੇਡਣ ਨਿਕਲ ਗਏ ਹਨ।

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਫੇਰੀ ਤੋਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਕਾਫੀ ਔਖੇ ਹਨ। ਅੱਜ ਦੋ ਹਫ਼ਤਿਆਂ ਲਈ ਛੁੱਟੀਆਂ ਮਨਾਉਣ ਯੂਰਪੀਨ ਦੇਸ਼ਾਂ ਦੇ ਦੌਰੇ 'ਤੇ ਗਏ ਕੈਪਟਨ 'ਤੇ ਤਿੱਖਾ ਹਮਲਾ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਕੈਪਟਨ ਸਭ ਤੋਂ ਲਾਪ੍ਰਵਾਹ ਮੁੱਖ ਮੰਤਰੀ ਸਾਬਤ ਹੋ ਰਹੇ ਹਨ। ਉਹ ਸੂਬੇ ਨੂੰ ਬਿਲਕੁਲ ਹੀ ਲਾਵਾਰਸ ਛੱਡ ਕੇ ਆਪਣੀ 'ਕਿਚਨ ਕੈਬਨਿਟ ਸਮੇਤ ਯੂਰਪ 'ਚ 'ਸ਼ਿਕਾਰ' ਖੇਡਣ ਨਿਕਲ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਨੇ 'ਰੋਮ ਜਲ ਰਿਹਾ ਸੀ' ਕਹਾਵਤ ਨੂੰ ਹੂ-ਬ-ਹੂ ਸੱਚ ਕਰਕੇ ਦਿਖਾ ਦਿੱਤਾ ਹੈ। ਇੱਕ ਪਾਸੇ ਅੱਜ ਪੰਜਾਬ ਦੇ ਕਿਸਾਨ-ਮਜ਼ਦੂਰ, ਬੇਰੁਜ਼ਗਾਰ, ਮੁਲਾਜ਼ਮ-ਪੈਨਸ਼ਨਰ, ਵਪਾਰੀ-ਦੁਕਾਨਦਾਰ, ਬਜ਼ੁਰਗ ਤੇ ਵਿਧਵਾਵਾਂ ਤੇ ਦਲਿਤਾਂ-ਗ਼ਰੀਬਾਂ ਸਮੇਤ ਹਰੇਕ ਵਰਗ ਸੜਕਾਂ 'ਤੇ ਰੋਸ-ਪ੍ਰਦਰਸ਼ਨ ਕਰ ਰਿਹਾ ਹੈ, ਦੂਜੇ ਪਾਸੇ ਮੁੱਖ ਮੰਤਰੀ ਇਨ੍ਹਾਂ ਸਭ ਨੂੰ ਅਣਗੌਲਿਆ ਕਰਕੇ ਵਿਦੇਸ਼ੀ ਧਰਤੀਆਂ 'ਤੇ ਸੈਰ-ਸਪਾਟੇ ਕਰ ਰਹੇ ਹਨ। ਮਾਨ ਨੇ ਕਿਹਾ ਕਿ ਸੂਬੇ ਨੂੰ ਅਜਿਹੇ ਤਰਸਯੋਗ ਹਾਲਾਤ 'ਚ ਛੱਡ ਕੇ ਕੋਈ ਮੁੱਖ ਮੰਤਰੀ ਮੌਜ-ਮਸਤੀ ਬਾਰੇ ਕਿਵੇਂ ਸੋਚ ਸਕਦੇ ਹਨ? ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਦੋ ਹਫ਼ਤਿਆਂ ਦੇ ਵਿਦੇਸ਼ ਦੌਰੇ 'ਤੇ ਜਾਣ ਤੋਂ ਪਹਿਲਾਂ ਕਿਸੇ ਹੋਰ ਮੰਤਰੀ ਨੂੰ ਰੋਜ਼ਮਰਾਂ ਦੇ ਸਰਕਾਰੀ ਕੰਮਕਾਜ ਜਾਂ ਕਿਸੇ ਐਮਰਜੈਂਸੀ ਨਾਲ ਨਜਿੱਠਣ ਲਈ 'ਚਾਰਜ' ਦੇ ਕੇ ਜਾਣਾ ਵੀ ਜ਼ਰੂਰੀ ਨਹੀਂ ਸਮਝਿਆ। ਮਾਨ ਮੁਤਾਬਕ 'ਲੋਕਤੰਤਰ ਰਾਹੀਂ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਕੈਪਟਨ ਅੱਜ ਵੀ 'ਰਾਜਾਸ਼ਾਹੀ' ਵਾਲੇ ਅੰਦਾਜ਼ ਨਾਲ ਵਿਚਰ ਰਹੇ ਹਨ, ਜਿਵੇਂ ਪੰਜਾਬ ਉਨ੍ਹਾਂ ਦੇ ਸ਼ਾਹੀ ਪਟਿਆਲਾ ਖ਼ਾਨਦਾਨ ਦੀ ਨਿੱਜੀ ਜਾਗੀਰ ਹੋਵੇ।'' ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਤੇ ਨਾਲ ਗਈ 'ਸ਼ਾਹੀ ਜੁੰਡਲੀ' ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ, ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਅਰਬਪਤੀ ਦੋਸਤ ਕੇਵਲ ਸਿੰਘ ਢਿੱਲੋਂ ਚੰਗੀ ਤਰ੍ਹਾਂ ਸਮਝ ਲੈਣ ਕਿ ਲੋਕਤੰਤਰ ਵਿਵਸਥਾ 'ਚ ਲੋਕ ਵੱਡੇ ਹੁੰਦੇ ਹਨ ਤੇ ਰਾਜਭਾਗ ਰਾਣੀ ਦੀ ਕੁੱਖ 'ਚੋਂ ਨਹੀਂ ਲੋਕਾਂ ਦੇ ਫ਼ਤਵੇ ਨਾਲ ਮਿਲਦਾ ਹੈ। ਇਸ ਲਈ ਸੱਤਾ ਦੇ ਨਸ਼ੇ ਵਿੱਚ ਕੈਪਟਨ ਲੋਕ ਫ਼ਤਵੇ ਦੀ ਅਹਿਮੀਅਤ ਨਾ ਭੁੱਲਣ ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















