ਪੜਚੋਲ ਕਰੋ
Advertisement
Punjab Politics : 'ਜੇ ਸਿੱਧੂ ਦੇ ਪਿਤਾ ਦੂਜਾ ਵਿਆਹ ਨਾ ਕਰਵਾਉਂਦੇ ਤਾਂ ਸਿੱਧੂ ਵੀ ਪੈਦਾ ਨਾ ਹੁੰਦੇ ', CM ਭਗਵੰਤ ਮਾਨ ਦਾ ਨਵਜੋਤ ਸਿੰਘ 'ਤੇ ਤਿੱਖਾ ਹਮਲਾ
Punjab Politics : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਜ਼ਿਲ੍ਹੇ ਦੇ ਖਰੜ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ 'ਤੇ ਨਿਸ਼ਾਨਾ ਸਾਧਿਆ ਹੈ। CM ਮਾਨ ਨੇ ਕਿਹਾ, 'ਨਵਜੋਤ ਸਿੰਘ ਸਿੱਧੂ ਕਹਿੰਦਾ ਹੈ
Punjab Politics : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਜ਼ਿਲ੍ਹੇ ਦੇ ਖਰੜ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ 'ਤੇ ਨਿਸ਼ਾਨਾ ਸਾਧਿਆ ਹੈ। CM ਮਾਨ ਨੇ ਕਿਹਾ, 'ਨਵਜੋਤ ਸਿੰਘ ਸਿੱਧੂ ਕਹਿੰਦਾ ਹੈ ਕਿ ਭਗਵੰਤ ਮਾਨ ਨੇ ਦੋ ਵਿਆਹ ਕਰਵਾ ਲਏ ਪਰ ਸਿੱਧੂ ਦੇ ਪਿਤਾ ਨੇ ਵੀ ਦੋ ਵਿਆਹ ਕਰਵਾਏ ਸਨ। ਜੇਕਰ ਉਹ ਦੂਜਾ ਵਿਆਹ ਨਾ ਕਰਵਾਉਂਦੇ ਤਾਂ ਸਿੱਧੂ ਪੈਦਾ ਹੀ ਨਹੀਂ ਹੁੰਦੇ। ਓਥੇ ਹੀ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ 'ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਮਾਨ ਨੇ ਕਿਹਾ, 'ਉਨ੍ਹਾਂ ਦੇ ਵੀ ਦੋ ਵਿਆਹ ਹੋਏ ਹਨ। ਇੱਕ ਵਿਆਹ ਤਾਂ ਉਨ੍ਹਾਂ ਨੇ ਆਪਣੀ ਸਟੈਨੋ ਨਾਲ ਕਰਵਾ ਲਿਆ ਸੀ।
ਸਿੱਧੂ ਨੇ ਲਾਏ ਸਨ ਇਹ ਵੱਡੇ ਦੋਸ਼
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਸੀ.ਐਮ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਸੀ , ਜਦੋਂ ਲੋਕਤੰਤਰ ਨੂ ਵਿਜੀਲੈਂਸ ਤੰਤਰ ਬਨਾਉਣ ਵਾਲੇ ,ਦਿੱਲੀ ਦੇ ਇਸ਼ਾਰੇ ਤੇ ਪੰਜਾਬ ਨੂੰ ਪਿਯਾਦਾ ਬਣ ਰਿਮੋਟ ਕੰਟਰੋਲ ਨਾਲ ਚਲਵਾਉਂਣ ਵਾਲੇ ,ਪੰਜਾਬ ਦੇ ਮਾਫੀਆ ਨੂ ਕਮਿਸ਼ਨਾਂ ਲੈਕੇ ਸੁਰੱਖਿਆ-ਕਵਚ ਪਹਿਨਾਉਣ ਵਾਲੇ ,ਮੀਡੀਆ ਨੂ ਇਸ਼ਤਿਹਾਰ ਦੇ ਲਾਲਚ ਚ ਨਚਾਉਣ ਵਾਲੇ ,ਪੰਜਾਬ ਦੇ ਕਰਜ਼ੇ ਤੇ ਕਰਜ਼ਾ ਚੜਾਉਣ ਵਾਲੇ ,ਸੈਂਟਰ ਸਰਕਾਰ ਨਾਲ ਸੌਦੇ ਕਰ ਪੰਜਾਬ ਨੂੰ ਗਿਰਵੀ ਰਖਾਉਂਣ ਵਾਲੇ ,ਪੰਜਾਬ ਦੇ ਅਮਨ ਅਮਾਨ ਨੂੰ ਰਾਜਨੀਤਿਕ ਮਨਸੂਬਿਆਂ ਚ ਉਲਝਾਉਣ ਵਾਲੇ ,ਝੂਠ ਬੇਚ ਕੇ ਫੋਕੇ ਐਲਾਨਾਂ ਦੇ ਪੁਲਿੰਦੇ ਬਣਾਉਣ ਵਾਲੇ ,ਪੁੱਜਣ ਜੋਗ ਮਾਂ ਦੀ ਝੂਠੀ ਸੌਂ ਖਾਉਣ ਵਾਲੇ ,ਬਨ ਕੇਸਰੀ ਸ਼ਹੀਦਾਂ ਵਾਲੀ ਪੱਗ ਸਿਰ ਤੇ ਵਿਆਹ ਦਾ ਸੇਹਰਾ ਸਜਾਉਣ ਵਾਲੇ ,ਆਪਣੇ ਚੇਹਰੇ ਤੇ ਲਗੀ ਧੂਲ ਨੂ ਸ਼ੀਸ਼ੇ ਦੀ ਧੂਲ ਸਮਝ ਕੇ ਮਿਟਾਉਣ ਵਾਲੇ , ਨੈਤਿਕ ਲੈਕਚਰਿੰਗ ਕਰਦੇ ਨੇ……… ਫੇਰ ਪੰਜਾਬ ਦੇ ਲੋਗ ਨੇ ਮਿੱਤਰਾ………. ਤੇਰੇ ਤੇ ਲਾਨਤਾਂ ਪਾਉਣ ਵਾਲੇ @BhagwantMann
ਹਮਦਰਦ ਨੂੰ ਭੇਜੇ ਗਏ ਸੀ ਸੰਮਨ
ਦੱਸ ਦੇਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਕੁਝ ਦਿਨ ਪਹਿਲਾਂ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਨੂੰ ਸੰਮਨ ਭੇਜੇ ਸਨ। ਇਸ ਦੇ ਨਾਲ ਹੀ ਜੰਗ-ਏ-ਆਜ਼ਾਦੀ ਯਾਦਗਾਰ ਬਣਾਉਣ ਸਮੇਂ ਫੰਡਾਂ ਦੀ ਵਰਤੋਂ ਦੀ ਚੱਲ ਰਹੀ ਜਾਂਚ ਲਈ ਹਮਦਰਦ ਨੂੰ ਵੀ ਬੁਲਾਇਆ ਗਿਆ। ਜਿਸ ਮਗਰੋਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਹਮਦਰਦ ਨੂੰ ਸੰਮਨ ਭੇਜਣ ਦਾ ਵਿਰੋਧ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement