ਭਗਵੰਤ ਮਾਨ ਟੀਚਰਾਂ ਲਈ ਕਰ ਸਕਦੇ ਕੋਈ ਵੱਡਾ ਐਲਾਨ, ਸੁਖਪਾਲ ਖਹਿਰਾ ਨੇ ਟੀਚਰਸ ਡੇਅ 'ਤੇ ਕੀਤੀ ਇਹ ਮੰਗ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਅਧਿਆਪਕਾਂ ਨੂੰ ਕੋਈ ਵੱਡਾ ਤੋਹਫਾ ਮਿਲ ਸਕਦਾ ਹੈ।ਮੁੱਖ ਮੰਤਰੀ ਭਗਵੰਤ ਮਾਨ ਅਧਿਆਪਕਾਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਲੈ ਸਕਦੇ ਹਨ।
ਚੰਡੀਗੜ੍ਹ: ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਭਾਰਤ ਦੇ ਦੂਜੇ ਰਾਸ਼ਟਰਪਤੀ, ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਸਾਰੇ ਸਿੱਖਿਅਕਾਂ ਦੇ ਕੰਮ ਨੂੰ ਮਾਨਤਾ ਦੇਣ ਅਤੇ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਇੱਕ ਦਾਰਸ਼ਨਿਕ, ਸਿੱਖਿਆ ਸ਼ਾਸਤਰੀ, ਉੱਘੇ ਅਧਿਆਪਕ ਅਤੇ ਨੌਕਰਸ਼ਾਹ, ਡਾ: ਰਾਧਾਕ੍ਰਿਸ਼ਨਨ ਨੂੰ ਸਿੱਖਿਆ ਦੇ ਖੇਤਰ ਵਿੱਚ ਆਪਣੇ ਕੰਮ ਲਈ ਸਤਿਕਾਰਿਆ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸਿੱਖਿਆ ਦੀ ਸ਼ਕਤੀ ਦੀ ਵਰਤੋਂ ਕਰਨ ਅਤੇ ਬਿਹਤਰ ਭਵਿੱਖ ਬਣਾਉਣ ਲਈ ਪ੍ਰੇਰਿਤ ਕੀਤਾ। ਅੱਜ ਦੇ ਦਿਨ ਨੂੰ ਹੋਰ ਅਹਿਮ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗੰਵਤ ਮਾਨ ਵੀ ਟੀਚਰਾਂ ਲਈ ਕੋਈ ਵੱਡਾ ਐਲਾਨ ਕਰ ਸਕਦੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਅਧਿਆਪਕਾਂ ਨੂੰ ਕੋਈ ਵੱਡਾ ਤੋਹਫਾ ਮਿਲ ਸਕਦਾ ਹੈ।ਮੁੱਖ ਮੰਤਰੀ ਭਗਵੰਤ ਮਾਨ ਅਧਿਆਪਕਾਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਲੈ ਸਕਦੇ ਹਨ।ਅੱਜ ਅਧਿਆਪਕਾਂ ਦੀ ਵੱਡੀ ਮੰਗ ਪੂਰੀ ਵੀ ਹੋ ਸਕਦੀ ਹੈ ਯਾਨੀ ਕੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।
ਉਧਰ ਇਸੇ ਮੰਗ ਨੂੰ ਲੈ ਕੇ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਟਵੀਟ ਕੀਤਾ ਹੈ। ਖਹਿਰਾ ਨੇ ਲਿਖਿਆ, "ਅੱਜ ਅਧਿਆਪਕ ਦਿਵਸ ਦੇ ਸਨਮਾਨ ਵਜੋਂ ਮੈਂ ਭਗਵੰਤ ਮਾਨ ਨੂੰ ਪਿਛਲੇ 10 ਤੋਂ 15 ਸਾਲਾਂ ਤੋਂ 6 ਹਜ਼ਾਰ ਅਤੇ 11 ਹਜ਼ਾਰ ਮਹੀਨਾ 'ਤੇ ਕੰਮ ਕਰ ਰਹੇ 13 ਹਜ਼ਾਰ ਤੋਂ ਵੱਧ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਬੇਨਤੀ ਕਰਦਾ ਹਾਂ ਜੋ ਕਿ ਪੜ੍ਹੇ-ਲਿਖੇ ਮਨੁੱਖਾਂ ਨਾਲ ਘੋਰ ਬੇਇਨਸਾਫ਼ੀ ਅਤੇ ਬੇਰਹਿਮ ਮਜ਼ਾਕ ਹੈ।"
As a mark of respect for teachers day today i urge @BhagwantMann to regularize the services of over 13K teachers working on daily wagers rates of 6K & 11K Pm for the last 10 to 15 years which is gross injustice & a cruel joke with educated human beings-khaira pic.twitter.com/8Q88hW3xbR
— Sukhpal Singh Khaira (@SukhpalKhaira) September 5, 2022
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :