ਪੜਚੋਲ ਕਰੋ
Advertisement
ਭਗਤ ਸਿੰਘ ਦੇ ਪਿੰਡ ਪਹੁੰਚੇ ਭਗਵੰਤ ਮਾਨ ਦਾ ਵੱਡਾ ਦਾਅਵਾ, '2022 'ਚ ਪੰਜਾਬ 'ਚ ਬਣੇਗੀ 'ਆਪ' ਦੀ ਸਰਕਾਰ'
ਭਗਤ ਸਿੰਘ ਦੇ ਬੁੱਤ ਦੇ ਪੈਰਾਂ ਵਿੱਚ ਆਪਣਾ ਸਰਟੀਫਿਕੇਟ ਰੱਖਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਜਦੋਂ ਰਾਜਨੀਤੀ ਚ ਆਉਣ ਤੋਂ ਪਹਿਲਾਂ ਕੋਈ ਵੀ ਨਵੀਂ ਗੱਡੀ ਖਰੀਦਦਾ ਸੀ ਤਾਂ ਖਟਕੜ ਕਲਾਂ ਜ਼ਰੂਰ ਆਉਂਦਾ ਸੀ ਅਤੇ ਅੱਜ ਐਮਪੀ ਬਣਨ ਤੋਂ ਬਾਅਦ ਵੀ ਆਇਆ ਹਾਂ।
ਨਵਾਂ ਸ਼ਹਿਰ: ਸੰਗਰੂਰ ਤੋਂ ਦੂਜੀ ਵਾਰ ਐਮਪੀ ਬਣੇ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਸਾਲ 2022 ਵਿੱਚ ਪੰਜਾਬ 'ਚ ਸਰਕਾਰ ਬਣਾਏਗੀ। ਮਾਨ ਨੇ ਇਹ ਦਾਅਵਾ ਉਸ ਸਮੇਂ ਕੀਤਾ ਹੈ ਜਦ ਪਾਰਟੀ ਦਾ ਪੂਰੇ ਦੇਸ਼ ਵਿੱਚ ਸਿਰਫ ਇੱਕ ਐਮਪੀ ਹੈ ਅਤੇ ਦਿੱਲੀ ਵਿੱਚ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਸਾਰੇ ਉਮੀਦਵਾਰ ਚੋਣ ਹਾਰੇ ਚੁੱਕੇ ਹਨ।
ਭਗਵੰਤ ਮਾਨ ਨੇ ਅੱਜ ਆਪਣਾ ਸੰਸਦੀ ਚੋਣ ਜਿੱਤਣ ਵਾਲਾ ਪ੍ਰਮਾਣ ਪੱਤਰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਦੀ ਯਾਦਗਾਰ ਨੂੰ ਸਮਰਪਿਤ ਕਰ ਦਿੱਤਾ। ਭਗਤ ਸਿੰਘ ਦੇ ਬੁੱਤ ਦੇ ਪੈਰਾਂ ਵਿੱਚ ਆਪਣਾ ਸਰਟੀਫਿਕੇਟ ਰੱਖਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਜਦੋਂ ਰਾਜਨੀਤੀ ਚ ਆਉਣ ਤੋਂ ਪਹਿਲਾਂ ਕੋਈ ਵੀ ਨਵੀਂ ਗੱਡੀ ਖਰੀਦਦਾ ਸੀ ਤਾਂ ਖਟਕੜ ਕਲਾਂ ਜ਼ਰੂਰ ਆਉਂਦਾ ਸੀ ਅਤੇ ਅੱਜ ਐਮਪੀ ਬਣਨ ਤੋਂ ਬਾਅਦ ਵੀ ਆਇਆ ਹਾਂ।
ਇੱਥੇ ਭਗਵੰਤ ਨੇ ਇਹ ਵੀ ਕਿਹਾ ਕਿ ਸਾਲ 2022 ਦਾ ਨੀਂਹ ਪੱਥਰ ਸੰਗਰੂਰ ਵਿੱਚ ਰੱਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ 1,11,111 ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਸੰਸਦੀ ਚੋਣ ਵਿੱਚ ਮਾਤ ਦਿੱਤੀ ਸੀ। ਹੁਣ ਸੰਸਦ ਵਿੱਚ ਉਹ ਆਮ ਆਦਮੀ ਪਾਰਟੀ ਦੇ ਇਕੱਲੇ ਹੀ ਐਮਪੀ ਹੋਣਗੇ। ਉੱਧਰ, 20 ਵਿਧਾਇਕਾਂ ਨਾਲ ਪੰਜਾਬ ਵਿੱਚ ਵਿਰੋਧੀ ਧਿਰ ਬਣ ਕੇ ਵਿਧਾਨ ਸਭਾ 'ਚ ਬੈਠੀ ਆਮ ਆਦਮੀ ਪਾਰਟੀ ਦੇ ਪੰਜ ਵਿਧਾਇਕ ਪਾਰਟੀ ਛੱਡ ਵੀ ਚੁੱਕੇ ਹਨ। ਅਜਿਹੇ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਬਿਆਨ ਕਿੰਨਾ ਕੁ ਅਸਰਦਾਰ ਸਾਬਤ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।
ਦੇਖੋ ਵੀਡੀਓ-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement