ਮਾਨ ਸਰਕਾਰ ਨੇ ਮੁੜ ਚੁੱਕਿਆ 1,000 ਕਰੋੜ ਦਾ ਹੋਰ ਕਰਜ਼ਾ, ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਚੜ੍ਹਾਉਣ ਵਾਲੀ ਬਣੀ ਸਰਕਾਰ-ਪਰਗਟ ਸਿੰਘ
AAP ਸਰਕਾਰ ਅਜੇ ਚੁੱਪ ਹੈ, ਪਰ ਇਹ ਮੁੱਦਾ ਸਮੇਂ ਸਿਰ ਹੱਲ ਹੋਣ ਦੀ ਉਮੀਦ ਹੈ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸਰਕਾਰ ਇੱਕ ਸਪੱਸ਼ਟ ਯੋਜਨਾ ਬਣਾਏ, ਜਿਸ ਨਾਲ ਰਾਜ ਦੀ ਆਰਥਿਕਤਾ ਮਜ਼ਬੂਤ ਹੋ ਸਕੇ।

Punjab News: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਪੰਜਾਬ ਸਰਕਾਰ ਨੇ 1,000 ਕਰੋੜ ਦਾ ਨਵਾਂ ਕਰਜ਼ਾ ਲੈਣ ਦਾ ਐਲਾਨ ਕੀਤਾ ਹੈ। ਇਹ ਇਹ ਕਰਜ਼ਾ 2046 ਤੱਕ ਚੁਕਾਇਆ ਜਾਵੇਗਾ, ਸਰਕਾਰ ਦਾ ਦਾਅਵਾ ਹੈ ਕਿ ਇਹ ਕਰਜ਼ਾ ਵਿਕਾਸ ਪ੍ਰੋਜੈਕਟਾਂ, ਜਿਵੇਂ ਸੜਕਾਂ ਅਤੇ ਹੋਰ ਸਹੂਲਤਾਂ, ਲਈ ਵਰਤਿਆ ਜਾਵੇਗਾ ਪਰ ਇਸ ਕਦਮ ਨੇ ਰਾਜ ਦੇ ਵਧਦੇ ਕਰਜ਼ੇ ਨੂੰ ਲੈ ਕੇ ਵੱਡੀ ਚਰਚਾ ਛੇੜ ਦਿੱਤੀ ਹੈ।
ਇਸ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪਿਛਲੇ ਮਹੀਨੇ ਫੇਰ ਭਗਵੰਤ ਮਾਨ ਸਰਕਾਰ ਨੇ ₹1,000 ਕਰੋੜ ਦਾ ਹੋਰ ਕਰਜ਼ਾ ਚੁੱਕ ਲਿਆ, ਜੋ ਪੰਜਾਬੀਆਂ ਨੂੰ 2046 ਤੱਕ ਵਾਪਸ ਕਰਨਾ ਪਵੇਗਾ।
ਕੇਜਰੀਵਾਲ ਦੇ “ਸਰਪਲੱਸ ਖਜ਼ਾਨਾ” ਮਾਡਲ ਨਾਲ ਇਹ ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਚੜ੍ਹਾਉਣ ਵਾਲੀ ਸਰਕਾਰ ਹੈ। ਪੰਜਾਬ ਦੇ ਖਜ਼ਾਨੇ ਤੋਂ ਲੈ ਕੇ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੱਕ — ਹਰ ਪਾਸੇ ਲੁੱਟ ਜਾਰੀ ਹੈ। ਪੰਜਾਬ ਇੱਕ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ। ਹੁਣ ਜਾਗਣ ਦਾ ਸਮਾਂ ਹੈ।
Just last month, @BhagwantMann Govt took another ₹1,000 crore loan — to be repaid by 2046.@ArvindKejriwal’s “guaranteed surplus” model has turned into Punjab’s most debt-ridden regime ever.
— Pargat Singh (@PargatSOfficial) June 9, 2025
From draining the treasury to hijacking Rajya Sabha seats — the loot continues.
An… pic.twitter.com/rREU3Y8NrJ
ਪਰਗਟ ਸਿੰਘ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ, "AAP ਨੇ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਨੂੰ ਮਜ਼ਬੂਤ ਆਰਥਿਕਤਾ ਵਾਲਾ ਰਾਜ ਬਣਾਏਗੀ ਪਰ ਇਹ ਨਵਾਂ ਕਰਜ਼ਾ ਖਜ਼ਾਨੇ ਨੂੰ ਖਾਲੀ ਕਰੇਗਾ ਤੇ ਆਰਥਿਕ ਸੰਕਟ ਲਿਆਵੇਗਾ।
ਹਾਲਾਂਕਿ AAP ਸਰਕਾਰ ਅਜੇ ਚੁੱਪ ਹੈ, ਪਰ ਇਹ ਮੁੱਦਾ ਸਮੇਂ ਸਿਰ ਹੱਲ ਹੋਣ ਦੀ ਉਮੀਦ ਹੈ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸਰਕਾਰ ਇੱਕ ਸਪੱਸ਼ਟ ਯੋਜਨਾ ਬਣਾਏ, ਜਿਸ ਨਾਲ ਰਾਜ ਦੀ ਆਰਥਿਕਤਾ ਮਜ਼ਬੂਤ ਹੋ ਸਕੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















