ਪੜਚੋਲ ਕਰੋ
Advertisement
CM ਸਹੁੰ ਚੁੱਕ ਸਮਾਗਮ ਲਈ ਟ੍ਰੈਫਿਕ ਡਾਇਵਰਟ : ਅੰਮ੍ਰਿਤਸਰ-ਜਲੰਧਰ ਤੋਂ ਚੰਡੀਗੜ੍ਹ ਆਉਣ -ਜਾਣ ਵਾਲੇ ਯਾਤਰੀਆਂ ਨੂੰ ਝੱਲਣੀ ਪੈ ਸਕਦੀ ਪ੍ਰੇਸ਼ਾਨੀ
ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਇਸ ਦੇ ਮੱਦੇਨਜ਼ਰ ਪੁਲਿਸ ਨੇ ਆਮ ਲੋਕਾਂ ਲਈ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਹੈ।
ਚੰਡੀਗੜ੍ਹ : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਇਸ ਦੇ ਮੱਦੇਨਜ਼ਰ ਪੁਲਿਸ ਨੇ ਆਮ ਲੋਕਾਂ ਲਈ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਹੈ। ਇਸ ਦਾ ਸਭ ਤੋਂ ਵੱਧ ਅਸਰ ਅੰਮ੍ਰਿਤਸਰ-ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ 'ਤੇ ਪਿਆ ਹੈ। ਇਹ ਲੋਕ ਬੰਗਾ ਨਹੀਂ ਜਾ ਸਕਣਗੇ। ਉਨ੍ਹਾਂ ਨੂੰ ਹੁਣ ਚੰਡੀਗੜ੍ਹ ਪਹੁੰਚਣ ਲਈ ਫਗਵਾੜਾ-ਫਿਲੌਰ ਤੋਂ ਲੁਧਿਆਣਾ ਰੂਟ ਦੀ ਵਰਤੋਂ ਕਰਨੀ ਪਵੇਗੀ।
ਚੰਡੀਗੜ੍ਹ ਤੋਂ ਜਲੰਧਰ-ਅੰਮ੍ਰਿਤਸਰ ਤੱਕ ਲੁਧਿਆਣਾ, ਫਗਵਾੜਾ, ਜਲੰਧਰ, ਅੰਮ੍ਰਿਤਸਰ ਰੂਟਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਹ ਹੁਸ਼ਿਆਰਪੁਰ ਤੋਂ ਬਲਾਚੌਰ, ਰੋਪੜ ਰਾਹੀਂ ਚੰਡੀਗੜ੍ਹ ਜਾ ਸਕਦੇ ਹਨ। ਚੰਡੀਗੜ੍ਹ ਤੋਂ ਤੁਸੀਂ ਮੋਹਾਲੀ ਤੋਂ ਬਲਾਚੌਰ, ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਹੋ ਕੇ ਜਲੰਧਰ-ਅੰਮ੍ਰਿਤਸਰ ਜਾ ਸਕਦੇ ਹੋ। ਹਾਲਾਂਕਿ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾਣ ਵਾਲੇ ਲੋਕਾਂ ਲਈ ਇਹ ਰਸਤਾ ਖੁੱਲ੍ਹਾ ਰਹੇਗਾ।
ਸਮਾਰੋਹ 'ਚ ਪਹੁੰਚਣ ਵਾਲਿਆਂ ਲਈ ਰੂਟ ਪਲਾਨ
ਜਲੰਧਰ, ਅੰਮ੍ਰਿਤਸਰ, ਤਰਨਤਾਰਨ ਅਤੇ ਕਪੂਰਥਲਾ ਤੋਂ ਆਉਣ ਵਾਲੇ ਲੋਕਾਂ ਲਈ ਫਗਵਾੜਾ ਬਾਈਪਾਸ ਤੋਂ ਬੰਗਾ-ਖਟਕੜ ਕਲਾਂ ਤੱਕ ਦਾ ਰਸਤਾ ਹੈ। ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਬਟਾਲਾ ਤੋਂ ਆਉਣ ਵਾਲੇ ਲੋਕ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਬਾਈਪਾਸ, ਮਹਿੰਦੀਪੁਰ ਬਾਈਪਾਸ ਹੁੰਦੇ ਹੋਏ ਖਟਕੜ ਕਲਾਂ ਪਹੁੰਚਣਗੇ। ਸੰਗਰੂਰ, ਮਾਨਸਾ ਅਤੇ ਬਰਨਾਲਾ ਤੋਂ ਆਉਣ ਵਾਲੇ ਲੋਕ ਲੁਧਿਆਣਾ ਤੋਂ ਫਿਲੌਰ, ਅੱਪਰਾ, ਮੁਕੰਦਪੁਰ ਹੁੰਦੇ ਹੋਏ ਬੰਗਾ ਰਾਹੀਂ ਖਟਕੜ ਕਲਾਂ ਪਹੁੰਚ ਸਕਦੇ ਹਨ। ਮੁਹਾਲੀ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਰੋਪੜ ਤੋਂ ਆਉਣ ਵਾਲੇ ਲੋਕ ਬਲਾਚੌਰ ਰਾਹੀਂ ਖਟਕੜ ਕਲਾਂ ਪਹੁੰਚ ਸਕਦੇ ਹਨ।

ਹੋਲਾ ਮੁਹੱਲਾ ਜਾਣ ਵਾਲੇ ਸ਼ਰਧਾਲੂਆਂ ਲਈ ਛੋਟ
ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲੇ ਮੁਹੱਲੇ ਵਿੱਚ ਸ਼ਾਮਲ ਹੋਣ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਰੂਟ ਦੀ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਉਹ ਜਲੰਧਰ ਤੋਂ ਫਗਵਾੜਾ, ਮੇਹਟੀਆਣਾ ਹੁੰਦੇ ਹੋਏ ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਜਾ ਸਕਦੇ ਹਨ। ਦੂਜੇ ਪਾਸੇ ਸ਼ਰਧਾਲੂ ਫਿਲੌਰ ਤੋਂ ਰਾਹੋਂ, ਮੱਤੇਵਾੜਾ ਤੋਂ ਰਾਹੋਂ, ਮਾਛੀਵਾੜਾ, ਜਾਡਲਾ, ਬੀਰੋਵਾਲ ਵਾਇਆ ਰੋਪੜ ਰਾਹੀਂ ਆਨੰਦਪੁਰ ਸਾਹਿਬ ਜਾ ਸਕਦੇ ਹਨ।
ਇਹ ਵੀ ਪੜ੍ਹੋ : 12 ਤੋਂ 14 ਸਾਲ ਦੇ ਬੱਚਿਆਂ ਨੂੰ ਅੱਜ ਲੱਗੇਗੀ ਵੈਕਸੀਨ, ਜਾਣੋ ਕਿਵੇਂ ਹੋਵੇਗੀ ਰਜਿਸਟ੍ਰੇਸ਼ਨ ਤੇ ਗਾਈਡਲਾਈਨਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਚੰਡੀਗੜ੍ਹ
ਕਾਰੋਬਾਰ
Advertisement