Bhagwant Mann: ਬਿਜਲੀ ਮੁਫ਼ਤ ਨਾ ਕਰਨ ਦੇ ਵਾਅਦੇ 'ਤੇ ਘਿਰੀ ਭਗਵੰਤ ਮਾਨ ਦੀ ਸਰਕਾਰ, ਕਾਂਗਰਸ ਤੇ ਬਿਜਲੀ ਵਾਲਿਆਂ ਨੇ ਲਾਏ ਇਹ ਇਲਜ਼ਾਮ
Punjab News: ਆਮ ਆਦਮੀ ਪਾਰਟੀ ਨੇ 1 ਅਪ੍ਰੈਲ ਤੋਂ ਪੰਜਾਬ ਵਿੱਚ ਬਿਜਲੀ ਮੁਫਤ ਕਰਨ ਦਾ ਵਾਅਦਾ ਕੀਤਾ ਸੀ। ਪਰ ਭਗਵੰਤ ਮਾਨ ਦੀ ਸਰਕਾਰ ਨੇ ਅਜੇ ਤੱਕ ਬਿਜਲੀ ਮੁਫਤ ਨਹੀਂ ਕੀਤੀ।
Bhagwant Mann on target as Punjab Government not fulfill its promise to make electricity free
Punjab News: ਪੰਜਾਬ ਦੀ ਭਗਵੰਤ ਮਾਨ ਸਰਕਾਰ ਬਿਜਲੀ ਮੁਫਤ ਕਰਨ ਦੇ ਆਪਣੇ ਵਾਅਦੇ ਨੂੰ ਲੈ ਕੇ ਵਿਵਾਦਾਂ ਦੇ ਘੇਰੇ 'ਚ ਆ ਗਈ ਹੈ। ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ 'ਤੇ 1 ਅਪ੍ਰੈਲ ਤੋਂ ਪੰਜਾਬ 'ਚ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਕੀਤਾ ਸੀ। ਪਰ 4 ਅਪ੍ਰੈਲ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਵਾਅਦਾ ਪੂਰਾ ਕਰਨ 'ਤੇ ਕੁਝ ਨਹੀਂ ਕਿਹਾ। ਕਾਂਗਰਸ ਪਾਰਟੀ ਵੱਲੋਂ ਬਿਜਲੀ ਮੁਫਤ ਕਰਨ ਦੇ ਵਾਅਦੇ 'ਤੇ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਨ ਦਾ ਕੰਮ ਸ਼ੁਰੂ ਹੋ ਗਿਆ ਹੈ।
ਕਾਂਗਰਸ ਪਾਰਟੀ ਨੇ ਵੀ ਭਗਵੰਤ ਮਾਨ ਦੀ ਸਰਕਾਰ 'ਤੇ ਬਿਜਲੀ ਦਰਾਂ ਵਧਾਉਣ ਦੇ ਦੋਸ਼ ਲਾਏ ਹਨ। ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਸੂਬੇ ਵਿੱਚ ਬਿਜਲੀ ਦਰਾਂ 1.19 ਰੁਪਏ ਪ੍ਰਤੀ 100 ਯੂਨਿਟ, 101 ਤੋਂ 300 ਯੂਨਿਟ ਲਈ 4.01 ਰੁਪਏ ਅਤੇ 301 ਤੋਂ ਉੱਪਰ 5.76 ਰੁਪਏ ਪ੍ਰਤੀ ਯੂਨਿਟ ਸੀ। ਇਸ ਦੇ ਨਾਲ ਹੀ ਕਾਂਗਰਸ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਦੌਰਾਨ ਬਿਜਲੀ ਦੀ ਕੀਮਤ 3.49 ਰੁਪਏ ਪ੍ਰਤੀ 100 ਯੂਨਿਟ, 101 ਤੋਂ 300 ਤੱਕ 5.84 ਰੁਪਏ ਅਤੇ 301 ਤੋਂ ਵੱਧ 7.30 ਰੁਪਏ ਪ੍ਰਤੀ ਯੂਨਿਟ ਹੋ ਗਈ ਹੈ।
ਉਧਰ ਭਾਜਪਾ ਨੇ ਇਸ ਮਾਮਲੇ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ 'ਤੇ ਵੀ ਸਵਾਲ ਚੁੱਕੇ ਹਨ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਅਰਵਿੰਦ ਕੇਜਰੀਵਾਲ ਜਿਸ ਸੂਬੇ ਦਾ ਦੌਰਾ ਕਰਦੇ ਹਨ, ਉੱਥੇ ਝੂਠੇ ਵਾਅਦੇ ਕਰਦੇ ਹਨ। ਭਾਜਪਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਭਾਜਪਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਵਿੱਚ ਬਿਜਲੀ ਮੁਫਤ ਕਰਨ ਦਾ ਵਾਅਦਾ ਕੀਤਾ ਸੀ, ਪਰ ਪੂਰਾ ਨਹੀਂ ਕੀਤਾ।
ਆਪ ਵਲੋਂ ਕੀਤਾ ਜਾ ਰਿਹਾ ਹੈ ਇਹ ਦਾਅਵਾ
ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਜਲੀ ਮੁਫਤ ਕਰਨ ਦੇ ਮੁੱਦੇ 'ਤੇ ਬਚਾਅ ਦੇ ਰੁਖ 'ਤੇ ਆ ਗਈ ਹੈ। ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਅਪ੍ਰੈਲ ਵਿੱਚ ਹੀ 300 ਯੂਨਿਟ ਤੱਕ ਬਿਜਲੀ ਮੁਫਤ ਕਰਨ ਦਾ ਵਾਅਦਾ ਪੂਰਾ ਕਰੇਗੀ।
ਚਰਨਜੀਤ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਆਪਣਾ ਹਰ ਵਾਅਦਾ ਪੂਰਾ ਕਰ ਰਹੀ ਹੈ। ਬਿਜਲੀ ਮੁਫਤ ਕਰਨ ਦਾ ਵਾਅਦਾ ਇਸ ਮਹੀਨੇ ਤੋਂ ਲਾਗੂ ਹੋ ਜਾਵੇਗਾ ਅਤੇ ਹਰ ਮਹੀਨੇ 300 ਯੂਨਿਟ ਬਿਜਲੀ ਹਰ ਘਰ ਨੂੰ ਮੁਫਤ ਦਿੱਤੀ ਜਾਵੇਗੀ। ਇਸ ਬਾਰੇ ਫੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਜਾਣਾ ਹੈ। ਬਜਟ ਵਿੱਚ ਬਿਜਲੀ ਮੁਫਤ ਕਰਨ ਦਾ ਵੀ ਫੈਸਲਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕੀ ਸਾਡੀ ਹਾਲਤ ਵੀ ਹੋ ਜਾਵੇਗੀ ਸ਼੍ਰੀਲੰਕਾ ਵਰਗੀ, ਮੁਫਤ ਵੰਡਣ ਦੀਆਂ ਯੋਜਨਾਵਾਂ 'ਤੇ ਅਧਿਕਾਰੀ ਨੇ ਕੀਤੀ ਪੀਐਮ ਨਾਲ ਗੱਲਬਾਤ