ਪੜਚੋਲ ਕਰੋ

Punjab Poliitcs: ਪੰਜਾਬ 'ਚ ਅਕਾਲੀ ਦਲ ਬਾਦਲ ਖ਼ਤਮ, ਲੋਕਾਂ ਨੂੰ ਨਹੀਂ ਪਾਰਟੀ 'ਤੇ ਭਰੋਸਾ: ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਅਕਾਲੀ ਦਲ ਦੇ ਵਰਕਰਾਂ ਨੂੰ ਅਕਾਲੀ-ਬਾਦਲ 'ਤੇ ਕੋਈ ਭਰੋਸਾ ਨਹੀਂ ਹੈ। ਜਦੋਂ ਕਿਸੇ ਵੀ ਪਾਰਟੀ ਦੇ ਲੋਕਾਂ ਵਿੱਚ ਅਵਿਸ਼ਵਾਸ ਪੈਦਾ ਹੋ ਜਾਵੇ ਤਾਂ ਉਹ ਜਿੱਤ ਨਹੀਂ ਸਕਦੇ। ਹੁਣ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ 'ਤੇ ਭਰੋਸਾ ਨਹੀਂ ਰਿਹਾ, ਪਾਰਟੀ ਖ਼ਤਮ ਹੋ ਗਈ ਹੈ।

Punjab Politics: ਲੋਕ ਸਭਾ ਚੋਣਾਂ ਤੋਂ ਪਹਿਲਾਂ ਪਟਿਆਲਾ ਵਿੱਚ ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਵੱਡਾ ਹੁਲਾਰਾ ਮਿਲਿਆ ਹੈ। 'ਆਪ' ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਆਪ' ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰਜੀਤ ਸਿੰਘ ਅਬਲੋਵਾਲ ਦਾ 'ਆਪ' ਪਰਿਵਾਰ 'ਚ ਸਵਾਗਤ ਕੀਤਾ। ਸੁਰਜੀਤ ਅਬਲੋਵਾਲ ਨੇ ਸਿਆਸਤ ਦੀ ਸ਼ੁਰੂਆਤ ਵਿਦਿਆਰਥੀ ਰਾਜਨੀਤੀ ਤੋਂ ਕੀਤੀ ਸੀ। ਉਹ 1980 ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੇ ਮੀਤ ਪ੍ਰਧਾਨ ਬਣੇ ਸਨ। 1986 ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਬਣੇ, 1997 ਵਿੱਚ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ, ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਣੇ। ਉਹ  ਸ਼੍ਰੋਮਣੀ ਅਕਾਲੀ ਦਲ ਵਿੱਚ ਦੋ ਵਾਰ ਵਰਕਿੰਗ ਕਮੇਟੀ ਦੇ ਮੈਂਬਰ ਤੋਂ ਇਲਾਵਾ ਕੌਮੀ ਜਥੇਬੰਦਕ ਸਕੱਤਰ ਵੀ ਰਹਿ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਕਾਰਜਕਾਲ (2007-2012) ਦੌਰਾਨ ਪੰਜਾਬ ਰਾਜ ਬੀਜ ਨਿਗਮ ਦੇ ਚੇਅਰਮੈਨ ਅਤੇ 2012 ਤੋਂ 2017 ਤਕ ਪੰਜਾਬ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਅਹੁਦੇ ਉੱਤੇ ਵੀ ਰਹਿ ਚੁੱਕੇ ਹਨ।  ਅਬਲੋਵਾਲ ਦਾ ਅਕਾਲੀ ਦਲ ਬਾਦਲ ਛੱਡਣਾ ਯਕੀਨੀ ਤੌਰ 'ਤੇ ਪਾਰਟੀ ਲਈ ਵੱਡਾ ਨੁਕਸਾਨ ਹੈ ਅਤੇ ਉਨ੍ਹਾਂ ਦੇ 'ਆਪ' 'ਚ ਆਉਣ ਨਾਲ ਪਟਿਆਲਾ 'ਚ ਡਾ. ਬਲਬੀਰ ਦੀ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ।

ਉਨ੍ਹਾਂ ਦੇ ਨਾਲ ਜਸਪਾਲ ਸਿੰਘ ਕਲਿਆਣ (ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ, ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਟਿਆਲਾ ਦੇ ਦੋ ਸਾਬਕਾ ਕੌਂਸਲਰ ਕਮਲਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ) ਅਤੇ ਰਵਿੰਦਰਪਾਲ ਸਿੰਘ ਉਰਫ਼ ਜੌਨੀ ਕੋਹਲੀ (ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ) ਵੀ ‘ਆਪ’ ਵਿੱਚ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਬਲਦੇਵ ਸਿੰਘ ਬਠੋਈ (ਚੇਅਰਮੈਨ ਬਲਾਕ ਸੰਮਤੀ ਸਨੌਰ), ਐਡਵੋਕੇਟ ਮਨਬੀਰ ਸਿੰਘ ਵਿਰਕ ਅਤੇ ਸ਼ਿਵਰਾਜ ਸਿੰਘ ਵਿਰਕ (ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ) ਵੀ ਅਕਾਲੀ ਦਲ ਛੱਡ ਕੇ 'ਆਪ' ਵਿੱਚ ਸ਼ਾਮਲ ਹੋ ਗਏ।

ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ‘ਆਪ’ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਪੰਜਾਬ ਨੂੰ ਮੁੜ  ਰੰਗਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਵਿੱਚ ਉੱਪਰ ਤੋਂ ਹੇਠਾਂ ਤੱਕ ਬੇਭਰੋਸਗੀ ਅਤੇ ਅਸੁਰੱਖਿਆ ਦਾ ਮਾਹੌਲ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਅਕਾਲੀ ਦਲ ਦੇ ਵਰਕਰਾਂ ਨੂੰ ਅਕਾਲੀ-ਬਾਦਲ 'ਤੇ ਕੋਈ ਭਰੋਸਾ ਨਹੀਂ ਹੈ। ਜਦੋਂ ਕਿਸੇ ਵੀ ਪਾਰਟੀ ਦੇ ਲੋਕਾਂ ਵਿੱਚ ਅਵਿਸ਼ਵਾਸ ਪੈਦਾ ਹੋ ਜਾਵੇ ਤਾਂ ਉਹ ਜਿੱਤ ਨਹੀਂ ਸਕਦੇ। ਹੁਣ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ 'ਤੇ ਭਰੋਸਾ ਨਹੀਂ ਰਿਹਾ, ਪਾਰਟੀ ਖ਼ਤਮ ਹੋ ਗਈ ਹੈ। ਪਰ ਹੁਣ ਲੋਕ ਸਿਰਫ਼ 'ਆਪ' ਵੱਲ ਦੇਖਦੇ ਹਨ। ਇਸ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਲੋਕ ਸਭਾ ਚੋਣਾਂ 13-0 ਨਾਲ ਜਿੱਤ ਕੇ ਇਤਿਹਾਸ ਰਚੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

HC ‘ਚ ਅੰਮ੍ਰਿਤਪਾਲ ਤੇ ਸਾਥੀਆਂ ‘ਤੇ NSA ਵਧਾਉਣ ਦੇ ਮਾਮਲੇ ਦੀ ਹੋਈ ਸੁਣਵਾਈ, ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ, 4 ਦਸੰਬਰ ਨੂੰ ਹੋਵੇਗੀ ਸੁਣਵਾਈ

ਲਾਰੈਂਸ ਬਿਸ਼ਨੋਈ ਦੇ ਪਰਿਵਾਰ ‘ਚ ਕੌਣ-ਕੌਣ ਤੇ ਕਿੰਨੇ ਲੋਕ ਅਪਰਾਧ ਦੀ ਦੁਨੀਆ ‘ਚ ਹੋਏ ਦਾਖਲ, ਪੜ੍ਹੋ ਪੂਰੀ ਕੁੰਡਲੀ

ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ

ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਕਰਮਚਾਰੀਆਂ ਦੇ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ, ਵਿਦੇਸ਼ਾਂ ‘ਚ ਪੂਰੀ ਆਜ਼ਾਦੀ, ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ ?

ABP Premium

ਵੀਡੀਓਜ਼

Raja Warring ਲੁਧਿਆਣੇ ਭੱਜ ਗਿਆ-CM Bhagwant Mannਕੇਂਦਰ ਸਰਕਾਰ ਨੇ ਰੱਦ ਕੀਤੀ ਪੰਜਾਬ ਦੀ ਸਪੈਸ਼ਲ ਗਰਾਂਟਪਟਾਖੇ ਲੈ ਕੇ ਜਾ ਰਹੇ ਪੁਲਿਸ ਕਰਮੀਆਂ 'ਤੇ ਹੋਈ ਕਾਰਵਾਈCanada 'ਚ Mandir 'ਤੇ ਹਮਲੇ ਨੂੰ ਲੈ ਕੇ ਵਿਦੇਸ਼ ਮੰਤਰੀ S Jai Shankar ਦਾ ਵੱਡਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
HC ‘ਚ ਅੰਮ੍ਰਿਤਪਾਲ ਤੇ ਸਾਥੀਆਂ ‘ਤੇ NSA ਵਧਾਉਣ ਦੇ ਮਾਮਲੇ ਦੀ ਹੋਈ ਸੁਣਵਾਈ, ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ, 4 ਦਸੰਬਰ ਨੂੰ ਹੋਵੇਗੀ ਸੁਣਵਾਈ
HC ‘ਚ ਅੰਮ੍ਰਿਤਪਾਲ ਤੇ ਸਾਥੀਆਂ ‘ਤੇ NSA ਵਧਾਉਣ ਦੇ ਮਾਮਲੇ ਦੀ ਹੋਈ ਸੁਣਵਾਈ, ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ, 4 ਦਸੰਬਰ ਨੂੰ ਹੋਵੇਗੀ ਸੁਣਵਾਈ
ਲਾਰੈਂਸ ਬਿਸ਼ਨੋਈ ਦੇ ਪਰਿਵਾਰ ‘ਚ ਕੌਣ-ਕੌਣ ਤੇ ਕਿੰਨੇ ਲੋਕ ਅਪਰਾਧ ਦੀ ਦੁਨੀਆ ‘ਚ ਹੋਏ ਦਾਖਲ, ਪੜ੍ਹੋ ਪੂਰੀ ਕੁੰਡਲੀ
ਲਾਰੈਂਸ ਬਿਸ਼ਨੋਈ ਦੇ ਪਰਿਵਾਰ ‘ਚ ਕੌਣ-ਕੌਣ ਤੇ ਕਿੰਨੇ ਲੋਕ ਅਪਰਾਧ ਦੀ ਦੁਨੀਆ ‘ਚ ਹੋਏ ਦਾਖਲ, ਪੜ੍ਹੋ ਪੂਰੀ ਕੁੰਡਲੀ
ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ
ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ
ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਕਰਮਚਾਰੀਆਂ ਦੇ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ, ਵਿਦੇਸ਼ਾਂ ‘ਚ ਪੂਰੀ ਆਜ਼ਾਦੀ, ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ ?
ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਕਰਮਚਾਰੀਆਂ ਦੇ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ, ਵਿਦੇਸ਼ਾਂ ‘ਚ ਪੂਰੀ ਆਜ਼ਾਦੀ, ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ ?
ਵੋਟਾਂ ‘ਚ ਮੇਰੇ ਕਤਲ ਦੀ ਰਚੀ ਗਈ ਸਾਜਿਸ਼, ਪਾਰਟੀ ਦੇ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਵੀ ਸੀ ਸ਼ਾਮਲ, ਅਨਿਲ ਵਿੱਜ ਨੇ ਲਾਏ ਵੱਡੇ ਇਲਜ਼ਾਮ

'ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ', ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ

ਜੇ 1 ਮਹੀਨੇ ਲਈ ਛੱਡ ਦੇਈਏ ਕਣਕ ਦਾ ਆਟਾ ਤਾਂ ਕੀ ਹੋਵੇਗਾ ? ਜਾਣੋ ਇਸ ਦਾ ਤੁਹਾਡੀ ਸਿਹਤ 'ਤੇ ਕਿੰਨਾ ਪਵੇਗਾ ਅਸਰ

Entertainment Breaking: ਵੈਂਟੀਲੇਟਰ ਸਪੋਰਟ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਬੇਟੇ ਕੋਲੋਂ ਜਾਣਿਆ ਸਿਹਤ ਦਾ ਹਾਲ
ਵੈਂਟੀਲੇਟਰ ਸਪੋਰਟ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਬੇਟੇ ਕੋਲੋਂ ਜਾਣਿਆ ਸਿਹਤ ਦਾ ਹਾਲ
Embed widget