ਪੰਜਾਬੀ ਭਾਸ਼ਾ ਲਈ ਨਿਵੇਕਲੀ ਮੁਹਿੰਮ, ਇੰਝ ਕਰੋ ਮਾਂ ਬੋਲੀ ਦੀ ਸੇਵਾ
ਫਾਊਂਡੇਸ਼ਨ ਦੇ ਵਰਕਰਾਂ ਵੱਲੋਂ ਵਪਾਰਕ ਤੇ ਵਿੱਦਿਅਕ ਅਦਾਰਿਆਂ ਦਾ ਦੌਰਾ ਕਰਕੇ ਗੁਰਮੁਖੀ ਲਿਪੀ ਦੀ ਸਹੀ ਵਰਤੋਂ ਪ੍ਰਤੀ ਜਾਗਰੂਕ ਕੀਤਾ ਤੇ ਚਿੱਠੀਆਂ ਸੌਂਪੀਆਂ।
ਸੁਨਾਮ: ਸਮਾਜਕ ਜਥੇਬੰਦੀ ਭੂਤਵਾੜਾ ਵੈਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਸ਼ਨੀਵਾਰ ਜਖੇਪਲ ਦੇ ਬਾਜ਼ਾਰ ਵਿੱਚ ਸਹੀ ਪੰਜਾਬੀ ਦੀ ਵਰਤੋਂ ਸਬੰਧੀ ਮੁਹਿੰਮ ਵਿੱਢੀ ਗਈ ਹੈ। ਇਸ ਤਹਿਤ ਫਾਊਂਡੇਸ਼ਨ ਦੇ ਵਰਕਰਾਂ ਵੱਲੋਂ ਵਪਾਰਕ ਤੇ ਵਿੱਦਿਅਕ ਅਦਾਰਿਆਂ ਦਾ ਦੌਰਾ ਕਰਕੇ ਗੁਰਮੁਖੀ ਲਿਪੀ ਦੀ ਸਹੀ ਵਰਤੋਂ ਪ੍ਰਤੀ ਜਾਗਰੂਕ ਕੀਤਾ ਤੇ ਚਿੱਠੀਆਂ ਸੌਂਪੀਆਂ।
ਭੂਤਵਾੜਾ ਵੈਲਫ਼ੇਅਰ ਫ਼ਾਊਂਡੇਸ਼ਨ ਦੇ ਕਾਰਕੁਨ ਇੱਥੋਂ ਦੇ ਬੱਸ ਅੱਡੇ ਨੇੜਲੀਆਂ ਦੁਕਾਨਾਂ ਵਿੱਚ ਗਏ ਤੇ ਉਨ੍ਹਾਂ ਦੀਆਂ ਦੁਕਾਨਾਂ ਦੇ ਬੋਰਡਾਂ ਜਾਂ ਹੋਰ ਥਾਈਂ ਲਿਖੀ ਪੰਜਾਬੀ (ਗੁਰਮੁਖੀ) ਵਿੱਚ ਤਰੁੱਟੀ ਰਹਿਤ ਸ਼ਬਦਾਂ ਸਬੰਧੀ ਚਰਚਾ ਕੀਤੀ। ਵਪਾਰਕ ਅਦਾਰਿਆਂ ਦੇ ਪ੍ਰਬੰਧਕਾਂ ਨੇ ਖਿੜੇ ਮੱਥੇ ਤਰੁੱਟੀਆਂ ਸਬੰਧੀ ਚਿੱਠੀਆਂ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਜਲਦ ਦੂਰ ਕਰਨ ਦਾ ਵਾਅਦਾ ਕੀਤਾ।
ਕਾਂਗਰਸ 'ਚ ਨਵਾਂ ਘਮਸਾਣ, ਸੁਨੀਲ ਜਾਖੜ ਦਾ ਵੱਡਾ ਦਾਅਵਾ
SGPC ਚੋਣਾਂ 'ਤੇ ਬੋਲੇ ਸੁਖਬੀਰ ਬਾਦਲ- 'ਕੋਈ ਵੀ ਲੜੇ, ਸਵਾਗਤ ਕਰਾਂਗੇ'ਉਨ੍ਹਾਂ ਹੈਰਾਨੀ ਵੀ ਜ਼ਾਹਰ ਕੀਤੀ ਕਿ ਲੰਬੇ ਸਮੇਂ ਤੋਂ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਭਾਸ਼ਾ ਬਾਰੇ ਕਦੇ ਵੀ ਜਾਣੂ ਨਹੀਂ ਕਰਵਾਇਆ। ਇਸ ਮੌਕੇ ਜਖੇਪਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਬੋਰਡ 'ਤੇ ਹੀ ਵੱਡੀ ਗਿਣਤੀ ਵਿੱਚ ਗ਼ਲਤੀਆਂ ਮਿਲੀਆਂ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਦੇ ਨਾਂ ਚਿੱਠੀ ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਇਲਾਕੇ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਪ੍ਰਤਾਪ ਸਿੰਘ ਬਾਗ਼ੀ ਦੀ ਯਾਦ ਵਿੱਚ ਸਥਾਪਤ ਕੀਤੀ ਗਈ ਲਾਇਬਰੇਰੀ ਦੇ ਨਾਂ ਤੇ ਪਤੇ ਵਿੱਚ ਵੀ ਤਰੁੱਟੀਆਂ ਸਨ।
ਸਿੱਧੂ ਨੂੰ ਕਾਂਗਰਸ ਦਾ ਇਕ ਹੋਰ ਵੱਡਾ ਝਟਕਾ, ਕੈਪਟਨ ਨੂੰ ਤਰਜੀਹ ਸਿੱਧੂ ਫਾਡੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ