(Source: ECI/ABP News)
ਪੰਜਾਬ ਦੇ ਮਰੀਜ਼ਾਂ ਲਈ ਵੱਡੀ ਖ਼ਬਰ: ਚੰਡੀਗੜ੍ਹ ਦੇ GMCH-32 ਤੇ GMSH-16 'ਚ ਆਯੁਸ਼ਮਾਨ ਭਾਰਤ ਤਹਿਤ ਸ਼ੁਰੂ ਹੋਇਆ ਇਲਾਜ
GMCH-32 ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਨੋਡਲ ਅਫਸਰ ਡਾ. ਦਾਸਰੀ ਹਰੀਸ਼ ਨੇ ਦੱਸਿਆ ਕਿ ਹੁਣ ਇਸ ਸਕੀਮ ਦੇ ਤਹਿਤ ਕੁੱਲ 2.26 ਕਰੋੜ ਰੁਪਏ ਬਕਾਇਆ ਹਨ।
![ਪੰਜਾਬ ਦੇ ਮਰੀਜ਼ਾਂ ਲਈ ਵੱਡੀ ਖ਼ਬਰ: ਚੰਡੀਗੜ੍ਹ ਦੇ GMCH-32 ਤੇ GMSH-16 'ਚ ਆਯੁਸ਼ਮਾਨ ਭਾਰਤ ਤਹਿਤ ਸ਼ੁਰੂ ਹੋਇਆ ਇਲਾਜ Big news for the patients of Punjab: Treatment under Ayushman Bharat started in GMCH-32 and GMSH-16 of Chandigarh ਪੰਜਾਬ ਦੇ ਮਰੀਜ਼ਾਂ ਲਈ ਵੱਡੀ ਖ਼ਬਰ: ਚੰਡੀਗੜ੍ਹ ਦੇ GMCH-32 ਤੇ GMSH-16 'ਚ ਆਯੁਸ਼ਮਾਨ ਭਾਰਤ ਤਹਿਤ ਸ਼ੁਰੂ ਹੋਇਆ ਇਲਾਜ](https://feeds.abplive.com/onecms/images/uploaded-images/2022/08/05/7edc958c644eeef2c583e8b8565484961659682057_original.jpg?impolicy=abp_cdn&imwidth=1200&height=675)
Big News : ਪੀਜੀਆਈ ਤੋਂ ਬਾਅਦ ਪੰਜਾਬ ਦੇ ਮਰੀਜ਼ਾਂ ਨੂੰ ਚੰਡੀਗੜ੍ਹ ਦੇ 2 ਵੱਡੇ ਹਸਪਤਾਲਾਂ, ਜੀਐਮਸੀਐਚ-32 ਅਤੇ ਜੀਐਮਐਸਐਚ-16 ਵਿੱਚ ਆਯੁਸ਼ਮਾਨ ਭਾਰਤ ਸਕੀਮ ਤਹਿਤ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਜੀਐਮਸੀਐਚ-32 ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਨੋਡਲ ਅਫਸਰ ਡਾ. ਦਾਸਰੀ ਹਰੀਸ਼ ਨੇ ਦੱਸਿਆ ਕਿ ਹੁਣ ਇਸ ਸਕੀਮ ਦੇ ਤਹਿਤ ਕੁੱਲ 2.26 ਕਰੋੜ ਰੁਪਏ ਬਕਾਇਆ ਹਨ।
ਪੰਜਾਬ ਸਰਕਾਰ ਨੇ ਇਹ ਰਾਸ਼ੀ ਦੇਣ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਅਜੇ ਤੱਕ ਖਾਤੇ 'ਚ ਰਾਸ਼ੀ ਜਮ੍ਹਾ ਨਹੀਂ ਹੋਈ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਮਰੀਜ਼ਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਇਸ ਸਕੀਮ ਦਾ ਲਾਭ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਸਕੀਮ ਤਹਿਤ ਰੋਜ਼ਾਨਾ ਨਵੇਂ ਅਤੇ ਪੁਰਾਣੇ ਮਰੀਜ਼ਾਂ ਸਣੇ 40 ਦੇ ਕਰੀਬ ਮਰੀਜ਼ ਆ ਰਹੇ ਹਨ।
ਦੂਜੇ ਪਾਸੇ ਇਸ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ GMSH-16 ਦੇ ਕਰੀਬ 3 ਕਰੋੜ ਰੁਪਏ ਅਦਾ ਕੀਤੇ ਜਾਣੇ ਹਨ। ਇਸ ਦੇ ਬਾਵਜੂਦ ਹਸਪਤਾਲ ਨੇ ਇਸ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਨੂੰ ਲਾਭ ਦੇਣਾ ਸ਼ੁਰੂ ਕਰ ਦਿੱਤਾ ਹੈ। ਡਾਇਰੈਕਟਰ ਸਿਹਤ ਸੇਵਾਵਾਂ ਡਾ: ਸੁਮਨ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਮਰੀਜ਼ ਇਲਾਜ ਲਈ ਆ ਸਕਦੇ ਹਨ।
ਦੱਸ ਦੇਈਏ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਰੀਬ 15 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਨੇ 1 ਅਗਸਤ ਤੋਂ ਪੰਜਾਬ ਦੇ ਮਰੀਜ਼ਾਂ ਨੂੰ ਇਸ ਸਕੀਮ ਦਾ ਲਾਭ ਦੇਣਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ 5 ਅਗਸਤ ਨੂੰ ਕੇਂਦਰ ਦੇ ਸਿਹਤ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫਤਰ ਦੇ ਦਖਲ ਅਤੇ ਹੁਕਮ ਤੋਂ ਬਾਅਦ ਮੁੜ ਲਾਭ ਦੇਣਾ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੀ ਰਹਿੰਦਾ ਬਕਾਇਆ ਦੇਣ ਕਰਨ ਦਾ ਭਰੋਸਾ ਦਿੱਤਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)