ਕੈਪਟਨ ਨੂੰ ਵੱਡਾ ਝਟਕਾ, ਪਟਿਆਲਾ ਦੇ ਮੇਅਰ ਬਿੱਟੂ ਨਹੀਂ ਹਾਸਲ ਕਰ ਸਕੇ ਭਰੋਸੇਯੋਗ ਮਤਾ, ਅਹੁਦੇ ਤੋਂ ਸਸਪੈਂਡ
ਕੈਪਟਨ ਅਮਰਿੰਦਰ ਤੇ ਲੋਕਲ ਬੌਡੀਜ ਮੰਤਰੀ ਬ੍ਰਹਮ ਮੋਹਿੰਦਰਾ ਦੇ ਨਾਲ ਅਕਾਲੀ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ।
ਸ਼ਾਹੀ ਸ਼ਹਿਰ 'ਚ ਸੱਤਾ ਦੀ ਲੜਾਈ ਦੇ ਵਿਚਕਾਰ ਨਿਗਮ ਹਾਊਸ ਨੇ ਮੇਅਰ ਸੰਜੀਵ ਸ਼ਰਮਾ ਉਰਫ ਬਿੱਟੂ ਨੂੰ ਸਸਪੈਂਡ ਕਰ ਦਿੱਤਾ ਹੈ। ਉਸ ਦੀ ਜਾਣਕਾਰੀ ਲੋਕਲ ਬਾਡੀ ਮੰਤਰੀ ਮਹਿੰਦਰਾ ਵੱਲੋਂ ਦਿੱਤੀ ਗਈ ਹੈ। ਮੀਟਿੰਗ 'ਚ ਉਨ੍ਹਾਂ ਦੇ ਪੱਖ 'ਚ 25 ਕੌਸਲਰਾਂ ਨੇ ਵੋਟ ਦਿੱਤੇ ਤੇ ਉਹ ਨੂੰ ਭਰੋਸੇ ਲਈ ਵੋਟ ਪੇਸ਼ ਨਹੀਂ ਸਕੇ ਤਾਂ ਇਸ ਲਈ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ। ਉਨ੍ਹਾਂ ਨੂੰ 31 ਵੋਟ ਚਾਹੀਦਾ ਸੀ।
ਮੀਟਿੰਗ 'ਚ ਕੈਪਟਨ ਅਮਰਿੰਦਰ ਤੇ ਲੋਕਲ ਬੌਡੀਜ ਮੰਤਰੀ ਬ੍ਰਹਮ ਮੋਹਿੰਦਰਾ ਦੇ ਨਾਲ ਅਕਾਲੀ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ। ਮੀਟਿੰਗ ਤੋਂ ਪਹਿਲਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸਰਕਾਰੀ ਤੰਤਰ 'ਤੇ ਪੁਲਿਸ ਦੇ ਦੁਰਵਰਤੋ ਕਰਨ ਦਾ ਪਤਾ ਲਗਾਇਆ। ਉਨ੍ਹਾਂ ਨੇ ਕਿਹਾ ਕਿ ਜਰਨਲ ਹਾਊਸ ਮੀਟਿੰਗ ਸਥਾਨ ਤਕ ਜਾਣ ਲਈ ਕੈਪਟਨ ਅਮਰਿੰਦਰ ਨੂੰ ਵੀ ਮਸ਼ਕਤ ਕਰਨੀ ਪਈ। ਕੈਪਟਨ ਅਮਰਿੰਦਰ ਨੂੰ ਜਿੱਥੇ ਨਿਗਮ ਦਫਤਰ ਤੋਂ ਲਗਪਗ 100 ਮੀਟਰ ਪੈਦਲ ਚਲ ਕੇ ਆਉਣਾ ਪਿਆ ਉਧਰ
ਨਿਗਮ ਦਫਤਰ 'ਚ ਐਂਟਰੀ ਤੋਂ ਪਹਿਲਾਂ ਉਨ੍ਹਾਂ ਨੇ ਗੇਟ 'ਤੇ ਲਗਪਗ 5 ਤੋਂ 10 ਮਿੰਟ ਤਕ ਇੰਤਜ਼ਾਰ ਕਰਨਾ ਪਿਆ।
ਇਸ ਦੌਰਾਨ ਮੌਕੇ 'ਤੇ ਮੌਜੂਦ ਪੁਲਿਸ ਸਟਾਫ ਨੇ ਉਨ੍ਹਾਂ ਨੂੰ ਆਪਣਾ ਆਈਡੀ ਕਾਰਡ ਦਿਖਾਉਣਾ ਲਈ ਕਿਹਾ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਨਿਗਮ ਦਫਤਰ 'ਚ ਐਂਟਰੀ ਦਿੱਤੀ ਗਈ। ਦੂਜੇ ਪਾਸੇ ਜਨਰਲ ਹਾਊਸ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਮੇਅਰ ਦੀ ਕੁਰਸੀ 'ਤੇ ਜਾ ਕੇ ਬੈਠ ਗਏ ਇਸ 'ਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਇਤਰਾਜ਼ ਜਤਾਇਆ। ਉਨ੍ਹਾਂ ਨੇ ਯੋਗੀ ਨੂੰ ਕੁਰਸੀ ਤੋਂ ਉਠਣ ਲਈ ਕਈ ਵਾਰ ਕਿਹਾ ਪਰ ਯੋਗੀ ਨੇ ਉਨ੍ਹਾਂ ਦੀ ਗੱਲ ਨਹੀਂ। ਇਸ ਬਾਰੇ ਇਹ ਮਾਮਲਾ ਮੇਅਰ ਨੇ ਲੋਕਲ ਬਾਡੀਜ਼ ਮੰਤਰੀ ਮੋਹਿੰਦਰਾ ਦੇ ਧਿਆਨ 'ਚ ਵੀ ਲਿਆਦਾਂ ਪਰ ਬ੍ਰਹਮ ਮਹਿੰਦਰਾ ਨੇ ਵੀ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਦੌਰਾਨ ਜਦੋਂ ਮੇਅਰ ਬਿੱਟੂ ਆਪਣੇ ਫੇਸਬੁੱਕ ਲਾਈਵ ਰਾਹੀਂ ਅੰਦਰ ਦਾ ਘਟਨਾਕ੍ਰਮ ਦਿਖਾ ਰਹੇ ਸੀ ਤਾਂ ਉਨ੍ਹਾਂ ਦਾ ਮੋਬਾਈਲ ਕਬਜ਼ੇ 'ਚ ਲੈ ਲਿਆ ਗਿਆ।