'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਨੂੰ ਲੈ ਕੇ ਵੱਡਾ ਅਪਡੇਟ, 9 ਮਹੀਨਿਆਂ 'ਚ ਹੀ 22,045 ਕੇਸ ਦਰਜ, 29933 ਵਿਅਕਤੀ ਗ੍ਰਿਫਤਾਰ
ਜੰਗ ਨਸ਼ਿਆਂ ਖ਼ਿਲਾਫ ਮੁਹਿੰਮ ਬਾਰੇ ਆਪ ਨੇਤਾ ਬਲਤੇਜ ਪੰਨੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਦੱਸਿਆ ਹੈ ਕਿ ਨੌਂ ਮਹੀਨਿਆਂ ਦੇ ਅੰਤਰ ਵੱਡੀ ਗਿਣਤੀ 'ਚ ਕੇਸ ਦਰਜ ਸਣੇ ਵੱਡੀ ਗਿਣਤੀ ਦੇ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।

ਜੰਗ ਨਸ਼ਿਆਂ ਖ਼ਿਲਾਫ ਮੁਹਿੰਮ ਬਾਰੇ ਆਪ ਨੇਤਾ ਬਲਤੇਜ ਪੰਨੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਦੱਸਿਆ ਹੈ ਕਿ ਨੌਂ ਮਹੀਨਿਆਂ ਦੇ ਅੰਤਰ ਵੱਡੀ ਗਿਣਤੀ 'ਚ ਕੇਸ ਦਰਜ ਸਣੇ ਵੱਡੀ ਗਿਣਤੀ ਦੇ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।
ਆਗੂ ਬਲਤੇਜ ਪੰਨੂ ਨੇ NCRB ਦੇ ਅੰਕੜਿਆਂ ਨਾਲ ਦਿੱਤੀ ਜਾਣਕਾਰੀ
2022 ਵਿੱਚ 12,380 ਕੇਸ ਦਰਜ ਕੀਤੇ ਗਏ, 16,807 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਲਗਭਗ 593 ਕਿਲੋ ਹੀਰੋਇਨ ਬਰਾਮਦ ਕੀਤੀ ਗਈ।
2025 ਦੇ ਪਹਿਲੇ 9 ਮਹੀਨਿਆਂ ਵਿੱਚ ਹੀ 22,045 ਕੇਸ ਦਰਜ ਕੀਤੇ ਗਏ, 29,933 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਲਗਭਗ 1,566 ਕਿਲੋ ਹੀਰੋਇਨ ਬਰਾਮਦ ਕੀਤੀ ਗਈ।
ਆਪ ਨੇਤਾ ਬਲਤੇਜ ਪੰਨੂ ਨੇ ਕਿਹਾ ਕਿ ਕਿ ਇਹ ਅੰਕੜੇ ਸਾਬਤ ਕਰਦੇ ਹਨ ਕਿ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ ਚੰਗਾ ਕੰਮ ਕਰ ਰਹੀ ਹੈ। ਪੰਜਾਬ ਵਿੱਚ ਜੰਗ ਨਸ਼ਿਆਂ ਖ਼ਿਲਾਫ ਮੁਹਿੰਮ ਨਾਲ ਲੋਕਾਂ ਵਿੱਚ ਭਰੋਸਾ ਪੈਦਾ ਹੋਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਸਰਾਹਣਯੋਗ ਕੰਮ ਕੀਤਾ ਹੈ।
ਦੱਸ ਦਈਏ ਹਾਲ ਦੇ ਵਿੱਚ ਹੀ DGP ਗੌਰਵ ਯਾਦਵ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਹਾਈ ਲੈਵਲ ਮੀਟਿੰਗ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਨਸ਼ਿਆਂ ਦੇ ਖਿਲਾਫ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ। ਡਰੱਗ ਡਿਟੈਕਸ਼ਨ ਕਿਟਸ ਅਤੇ FSL ਰਿਪੋਰਟਾਂ ਜਲਦੀ ਮਿਲਣ ਨਾਲ ਨਿਆਂ ਪ੍ਰਕਿਰਿਆ ਤੇਜ਼ ਹੋਵੇਗੀ। ਆਉਣ ਵਾਲੇ ਤਿਉਹਾਰਾਂ ਦੇ ਮੌਸਮ ਲਈ ਵਿਸ਼ੇਸ਼ ਸੁਰੱਖਿਆ ਯੋਜਨਾ ਤਿਆਰ ਕੀਤੀ ਗਈ ਹੈ। ਇਸ ਵਿੱਚ ਰਾਤ ਦੇ ਸਮੇਂ PCR ਪੈਟਰੋਲਿੰਗ, ਬੈਰੀਕੇਡਿੰਗ, ਲਾਈਟਿੰਗ ਅਤੇ ਰੋਕਥਾਮ ਲਈ ਵਾਧੂ ਪੁਲਿਸ ਬਲ ਤਾਇਨਾਤ ਰਹੇਗਾ।
DGP ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਰਾਜ ਵਿੱਚ ਅਮਨ-ਚੈਨ, ਭਾਈਚਾਰੇ ਅਤੇ ਹਰ ਨਾਗਰਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















