ਬਿਕਰਮ ਮਜੀਠੀਆ ਦਾ ਧਰੁਵ ਦਹੀਆ 'ਤੇ ਧਾਵਾ, ਕੈਪਟਨ ਅਤੇ DGP 'ਤੇ ਲਾਏ SSP ਨੂੰ ਬਚਾਉਣ ਦੇ ਇਲਜ਼ਾਮ
ਮਜੀਠੀਆ ਨੇ ਦਾਅਵਾ ਕੀਤਾ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਡੀਜੀਪੀ ਧਰੁਵ ਦੀ ਨਲਾਇਕੀ ਲੁਕਾ ਰਹੇ ਹਨ। ਉਨ੍ਹਾਂ ਕਿਹਾ ਖੰਨਾ 'ਚ ਜੋ ਪਾਦਰੀ ਦੇ ਪੈਸਿਆਂ ਦਾ ਕਾਂਡ ਹੋਇਆ ਸਭ ਜੱਗ ਜ਼ਾਹਰ ਹੈ। ਮਜੀਠੀਆ ਨੇ ਤੰਜ ਕੱਸਿਆ ਕਿ ਡਾਕੂ ਮੰਗਲ ਸਿੰਘ ਨੇ ਆਪਣੀ ਜ਼ਿੰਦਗੀ 'ਚ 6 ਕਰੋੜ ਦੀ ਡਕੈਤੀ ਨੀ ਮਾਰੀ ਹੋਣੀ ਜੋ ਐਸਐਸਪੀ ਧਰੁਵ ਦਹੀਆ ਮਾਰ ਗਿਆ।
ਖੰਨਾ: ਸੂਬੇ 'ਚ ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਅਕਾਲੀ ਦਲ ਵੱਲੋਂ ਹਰ ਰੋਜ਼ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤਹਿਤ ਅੱਜ ਖੰਨਾ ਪਹੁੰਚੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਇਕ ਵਾਰ ਫਿਰ ਐਸਐਸਪੀ ਧਰੁਵ ਦਹੀਆ 'ਤੇ ਸ਼ਬਦੀ ਹਮਲਾ ਬੋਲਿਆ।
ਮਜੀਠੀਆ ਨੇ ਦਾਅਵਾ ਕੀਤਾ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਡੀਜੀਪੀ ਧਰੁਵ ਦੀ ਨਲਾਇਕੀ ਲੁਕਾ ਰਹੇ ਹਨ। ਉਨ੍ਹਾਂ ਕਿਹਾ ਖੰਨਾ 'ਚ ਜੋ ਪਾਦਰੀ ਦੇ ਪੈਸਿਆਂ ਦਾ ਕਾਂਡ ਹੋਇਆ ਸਭ ਜੱਗ ਜ਼ਾਹਰ ਹੈ। ਮਜੀਠੀਆ ਨੇ ਤੰਜ ਕੱਸਿਆ ਕਿ ਡਾਕੂ ਮੰਗਲ ਸਿੰਘ ਨੇ ਆਪਣੀ ਜ਼ਿੰਦਗੀ 'ਚ 6 ਕਰੋੜ ਦੀ ਡਕੈਤੀ ਨੀ ਮਾਰੀ ਹੋਣੀ ਜੋ ਐਸਐਸਪੀ ਧਰੁਵ ਦਹੀਆ ਮਾਰ ਗਿਆ। ਉਨ੍ਹਾਂ ਇਲਜ਼ਾਮ ਲਾਏ ਕਿ SSP ਧਰੁਵ ਨੂੰ ਅੰਦਰ ਦੇਣ ਦੀ ਬਜਾਏ ASI ਹੀ ਸ਼ਿਕਾਰ ਬਣਾਏ ਗਏ।
ਉਨ੍ਹਾਂ ਕਿਹਾ ਐਸਐਸਪੀ ਧਰੁਵ ਦਹੀਆ ਨੇ ਤਰਨ ਤਾਰਨ ਜਾ ਕੇ ਵੀ ਕੁਝ ਨਹੀਂ ਕੀਤਾ। ਜ਼ਹਿਰੀਲੀ ਸ਼ਰਾਬ ਵਿਕ ਰਹੀ ਸੀ, ਸੁਖਪਾਲ ਭੁੱਲਰ ਤਰਨ ਤਾਰਨ 'ਚ ਸ਼ਰਾਬ ਕੱਢ ਰਿਹਾ ਪਰ ਧਰੁਵ ਨੇ ਕੋਈ ਕਰਵਾਈ ਨਹੀਂ ਕੀਤੀ।
ਮਜੀਠੀਆ ਨੇ ਕਿਹਾ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਦੂਲੋਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਜਿੰਨਾਂ ਨੇ ਸੱਚ ਦਾ ਸਾਥ ਦਿੱਤਾ।
ਸੁਖਬੀਰ ਬਾਦਲ ਨੇ ਕੈਪਟਨ ਦੀ ਕੀਤੀ ਭਗਵੰਤ ਮਾਨ ਨਾਲ ਤੁਲਨਾ, 'ਸਹੁੰ ਖਾਣ 'ਚ ਦੋਵੇਂ ਇਕੋ ਜਿਹੇ'
ਗੈਲੇਂਟਰੀ ਐਵਾਰਡਸ ਦਾ ਹੋਇਆ ਐਲਾਨ, ਜੰਮੂ-ਕਸ਼ਮੀਰ ਪੁਲਿਸ ਨੇ ਮੱਲਿਆ ਪਹਿਲਾ ਸਥਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ