ਸੁਖਬੀਰ ਬਾਦਲ ਨੇ ਕੈਪਟਨ ਦੀ ਕੀਤੀ ਭਗਵੰਤ ਮਾਨ ਨਾਲ ਤੁਲਨਾ, 'ਸਹੁੰ ਖਾਣ 'ਚ ਦੋਵੇਂ ਇਕੋ ਜਿਹੇ'
ਸੁਖਬੀਰ ਬਾਦਲ ਨੇ ਕਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਪਿਛੋਕੜ ਇਕੋ ਜਿਹਾ ਹੈ। ਕੈਪਟਨ ਨੇ ਨਸ਼ਾ ਖਤਮ ਕਰਨ ਲਈ ਗੁਟਕਾ ਸਾਹਿਬ ਦੀ ਸੌਂਹ ਖਾਦੀ ਤੇ ਓਧਰ ਭਗਵੰਤ ਮਾਨ ਨੇ ਸਟੇਜ 'ਤੇ ਆਪਣੀ ਮਾਂ ਦੀ ਸੌਂਹ ਖਾਦੀ ਸੀ
ਖੰਨਾ: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਅਕਾਲੀ ਦਲ ਨੂੰ ਇਹ ਮੁੱਦਾ ਖੂਬ ਰਾਸ ਆਇਆ ਹੈ। ਇਸ ਮੁੱਦੇ ਨੂੰ ਅਕਾਲੀ ਦਲ ਆਧਾਰ ਬਣਾ ਕੇ ਰੋਜ਼ਾਨਾ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਸ਼ੁੱਕਰਵਾਰ ਸੁਖਬੀਰ ਬਾਦਲ ਦੀ ਅਗਵਾਈ 'ਚ ਖੰਨਾ 'ਚ ਵੱਡੀ ਗਿਣਤੀ ਅਕਾਲੀ ਲੀਡਰਾਂ ਤੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ।
ਸੁਖਬੀਰ ਨੇ ਕਿਹਾ ਸ਼ਰਾਬ ਮਾਫੀਆ ਦੇ ਮੁੱਦੇ 'ਤੇ ਕੈਪਟਨ ਇਸ ਲਈ ਚੁੱਪ ਹਨ ਕਿਉਂ ਕਿ ਉਨਾਂ ਦੇ ਹਿੱਸੇ ਲੱਗੇ ਹੋਏ ਹਨ ਤੇ ਸੋਨੀਆ ਗਾਂਧੀ ਨੂੰ ਸਲਾਨਾ ਪੈਸੇ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਵੀ ਕੈਪਟਨ ਮੁਨਕਰ ਹੋਇਆ। ਇਹ ਸਿੱਖੀ ਦੀ ਗੱਲ ਕਿਵੇਂ ਕਰਨਗੇ ਜੋ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰ ਸਕਦੇ।
ਸੁਖਬੀਰ ਬਾਦਲ ਨੇ ਕੈਪਟਨ ਨੂੰ ਘੇਰਦਿਆਂ ਕਿਹਾ ਕਿ ਇਨ੍ਹਾਂ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਪਰ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਪਿਛੋਕੜ ਇਕੋ ਜਿਹਾ ਹੈ। ਕੈਪਟਨ ਨੇ ਨਸ਼ਾ ਖਤਮ ਕਰਨ ਲਈ ਗੁਟਕਾ ਸਾਹਿਬ ਦੀ ਸੌਂਹ ਖਾਦੀ ਤੇ ਓਧਰ ਭਗਵੰਤ ਮਾਨ ਨੇ ਸਟੇਜ 'ਤੇ ਆਪਣੀ ਮਾਂ ਦੀ ਸੌਂਹ ਖਾਦੀ ਸੀ।
ਸੁਖਬੀਰ ਨੇ ਕਾਂਗਰਸ 'ਤੇ ਤੰਜ ਕੱਸਦਿਆਂ ਕਿਹਾ ਅਕਾਲੀਆਂ ਦੇ ਮਨਾਂ 'ਚ ਗੁਰੂ ਵੱਸਿਆ ਹੈ ਅਤੇ ਕਾਂਗਰਸੀਆ ਦੇ ਮਨਾਂ 'ਚ ਦਾਰੂ ਦੀਆਂ ਬੋਤਲਾਂ। ਸੁਖਬੀਰ ਨੇ ਟਕਸਾਲੀਆਂ ਖ਼ਿਲਾਫ਼ ਬੋਲਦਿਆਂ ਕਿਹਾ ਕਈ ਆਪਣੇ ਆਪ ਨੂੰ ਟਕਸਾਲੀ ਕਹਿੰਦੇ ਹਨ। ਪਰ ਜੋ ਪਾਰਟੀ ਛੱਡ ਗਏ ਉਹ ਕਾਹਦੇ ਟਕਸਾਲੀ, ਉਹ ਸਾਰੇ ਜਆਲੀ ਹਨ। ਸੁਖਬੀਰ ਨੇ ਇਲਜ਼ਾਮ ਲਾਇਆ ਕਿ ਜਾਅਲੀ ਟਕਸਾਲੀਆਂ ਨੂੰ ਕੈਪਟਨ ਨੇ ਰਣਨੀਤੀ ਤਹਿਤ ਖੜਾ ਕੀਤਾ ਹੈ।
ਗੈਲੇਂਟਰੀ ਐਵਾਰਡਸ ਦਾ ਹੋਇਆ ਐਲਾਨ, ਜੰਮੂ-ਕਸ਼ਮੀਰ ਪੁਲਿਸ ਨੇ ਮੱਲਿਆ ਪਹਿਲਾ ਸਥਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ