ਪੜਚੋਲ ਕਰੋ

ਨਸ਼ਾ ਤਸਕਰੀ ਕੇਸ 'ਚ ਬਿਕਰਮ ਮਜੀਠੀਆ ਨੂੰ ਪਟਿਆਲਾ ਜੇਲ੍ਹ 'ਚ ਡੱਕਿਆ

ਮਜੀਠੀਆ ਨੂੰ ਪੁਲਿਸ ਦੇ ਸਖ਼ਤ ਸੁਰੱਖਿਆ ਪਹਿਰੇ ਹੇਠ ਵੀਰਵਾਰ ਰਾਤ ਨੌਂ ਵਜੇ ਤੋਂ ਬਾਅਦ ਪਟਿਆਲਾ ਲਿਆਂਦਾ ਗਿਆ ਤੇ ਮੁੱਢਲੀ ਦਸਤਾਵੇਜ਼ੀ ਕਾਰਵਾਈ ਤੋਂ ਮੁਕੰਮਲ ਕਰਨ ’ਤੇ ਮਜੀਠੀਆ ਨੂੰ ਰਾਤ ਸਵਾ ਨੌਂ ਵਜੇ ਜੇਲ੍ਹ ਅੰਦਰ ਭੇਜ ਦਿੱਤਾ ਗਿਆ।

ਚੰਡੀਗੜ੍ਹ: ਨਸ਼ਾ ਤਸਕਰੀ ਦੇ ਕੇਸ ਵਿੱਚ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕੇਂਦਰੀ ਜੇਲ੍ਹ ਪਟਿਆਲਾ ’ਚ ਰਾਤ ਗੁਜਾਰੀ ਹੈ। ਬਿਕਰਮ ਮਜੀਠੀਆ ਦਾ ਨਾਂ ਨਸ਼ਾ ਤਸਕਰੀ ਕੇਸਾਂ ਵਿੱਚ ਲੰਬੇ ਸਮੇਂ ਤੋਂ ਗੂੰਝ ਰਿਹਾ ਹੈ ਪਰ ਉਹ ਕਈ ਵਰ੍ਹਿਆਂ ਮਗਰੋਂ ਪਹਿਲੀ ਵਾਰ ਜੇਲ੍ਹ ਗਿਆ ਹੈ। ਬਿਕਰਮ ਮਜੀਠੀਆ ਦਾ ਦਾਅਵਾ ਹੈ ਕਿ ਨਸ਼ਾ ਤਸਕਰੀ ਕੇਸ ਦੇ ਸਾਰੇ ਦੋਸ਼ੀ ਪਹਿਲਾਂ ਹੀ ਸਲਾਖਾਂ ਪਿੱਛੇ ਹਨ ਤੇ ਕਾਂਗਰਸ ਸਰਕਾਰ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾ ਰਹੀ ਹੈ।


ਮਜੀਠੀਆ ਨੂੰ ਪੁਲਿਸ ਦੇ ਸਖ਼ਤ ਸੁਰੱਖਿਆ ਪਹਿਰੇ ਹੇਠ ਵੀਰਵਾਰ ਰਾਤ ਨੌਂ ਵਜੇ ਤੋਂ ਬਾਅਦ ਪਟਿਆਲਾ ਲਿਆਂਦਾ ਗਿਆ ਤੇ ਮੁੱਢਲੀ ਦਸਤਾਵੇਜ਼ੀ ਕਾਰਵਾਈ ਤੋਂ ਮੁਕੰਮਲ ਕਰਨ ’ਤੇ ਮਜੀਠੀਆ ਨੂੰ ਰਾਤ ਸਵਾ ਨੌਂ ਵਜੇ ਜੇਲ੍ਹ ਅੰਦਰ ਭੇਜ ਦਿੱਤਾ ਗਿਆ। ਉਂਜ ਮਜੀਠੀਆ ਨੂੰ ਜੇਲ੍ਹ ਦੀ ਡਿਓਢੀ ’ਚ ਵੀ ਤਕਰੀਬਨ ਅੱਧਾ ਘੰਟਾ ਰੋਕ ਕੇ ਰੱਖਿਆ ਗਿਆ ਕਿਉਂਕਿ ਕਿਸੇ ਵੀ ਬੈਰਕ ’ਚ ਭੇਜਣ ਤੋਂ ਪਹਿਲਾਂ ਸਬੰਧਤ ਮੁਲਜ਼ਮ ਦਾ ਕੁਰਸੀਨਾਮਾ (ਸਮੁੱਚੀ ਜਾਣਕਾਰੀ) ਡਿਓਢੀ ’ਚ ਹੀ ਤਿਆਰ ਕੀਤਾ ਜਾਂਦਾ ਹੈ।


ਦੱਸ ਦਈਏ ਕਿ ਕਿ ਪੰਜਾਬ ਦੀ ਚੰਨੀ ਸਰਕਾਰ ਨੇ ਆਪਣੇ ਅੰਤਲੇ ਦਿਨਾਂ ਦੌਰਾਨ ਹੀ 21 ਦਸੰਬਰ 2021 ਨੂੰ ਮਜੀਠੀਆ ਖ਼ਿਲਾਫ਼ ਡੀਜੀਪੀ ਦੇ ਹੁਕਮਾਂ ਅਨੁਸਾਰ ਸਟੇਟ ਕ੍ਰਾਈਮ ਥਾਣਾ ਮੁਹਾਲੀ ਵਿੱਚ ਨਸ਼ਾ ਤਸਕਰੀ ਦੇ ਦੋਸ਼ਾਂ ਅਧੀਨ ਇਹ ਕੇਸ ਦਰਜ ਕੀਤਾ ਸੀ, ਜਿਸ ਦੌਰਾਨ ਐਸਟੀਐਫ਼ ਵੱਲੋਂ ਨਸ਼ਾ ਤਸਕਰੀ ਮਾਮਲੇ ’ਚ ਸਾਲ 2018 ਨੂੰ ਹਾਈ ਕੋਰਟ ’ਚ ਦਾਖਲ ਕੀਤੀ ਗਈ ਸਟੇਟਸ ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ।

ਇਸ ਦੌਰਾਨ ਹੀ ਪਹਿਲੀ ਦਸੰਬਰ 2021 ਨੂੰ ਇਹ ਸਟੇਟਸ ਰਿਪੋਰਟ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦਪਿੰਦਰ ਸਿੰਘ ਪਟਵਾਲੀਆ ਦੇ ਕੋਲ ਵੀ ਭੇਜੀ ਗਈ ਸੀ ਤੇ ਕਾਨੂੰਨੀ ਰਾਇ ਲੈਣ ਮਗਰੋਂ ਹੀ ਮਜੀਠੀਆ ਖਿਲਾਫ਼ 48 ਸਫਿਆਂ ’ਤੇ ਆਧਾਰਤ ਇਹ ਕੇਸ ਦਰਜ ਕੀਤਾ ਗਿਆ। ਅਦਾਲਤ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਮਗਰੋਂ ਮਜੀਠੀਆ ਨੇ ਜਦੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਹਾਈ ਕੋਰਟ ਨੇ ਸ਼ਰਤਾਂ ਦੇ ਆਧਾਰ ’ਤੇ ਮਜੀਠੀਆ ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ।

ਮਜੀਠੀਆ ਦੇ ਵਕੀਲਾਂ ਵੱਲੋਂ ਸੁਪਰੀਮ ਕੋਰਟ ’ਚ ਪਹੁੰਚ ਕਰਨ ’ਤੇ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ 23 ਫਰਵਰੀ ਤੱਕ ਰੋਕ ਲਾ ਦਿੱਤੀ ਗਈ ਸੀ, ਜਿਸ ਦੇ ਚੱਲਦਿਆਂ ਹੀ ਮਜੀਠੀਆ 24 ਫਰਵਰੀ ਨੂੰ ਅਦਾਲਤ ’ਚ ਪੇਸ਼ ਹੋਏ ਤੇ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਪਤਾ ਲੱਗਾ ਹੈ ਕਿ ਪਹਿਲਾਂ ਭਾਵੇਂ ਉਨ੍ਹਾਂ ਨੂੰ ਸੰਗਰੂਰ ਜੇਲ੍ਹ ਲਿਜਾਇਆ ਗਿਆ ਪਰ ਰਾਤੀ ਸਵਾ ਨੌਂ ਵਜੇ ਉਨ੍ਹਾਂ ਨੂੰ ਪਟਿਆਲਾ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

 

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sukhbir Badal: ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
Punajb News: ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Sukhbir Singh Badal: ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
Advertisement
ABP Premium

ਵੀਡੀਓਜ਼

Jagjit Singh Dhallewal| ਖਿਨੌਰੀ ਬਾਰਡਰ 'ਤੇ ਡੱਲੇਵਾਲ ਦੀ ਸਿਹਤ ਹੋ ਰਹੀ ਖਰਾਬAkali Dal | Sukhbir Badal | ਸਾਬਕਾ ਸਰਕਾਰ ਨੂੰ ਲੱਗੇਗੀ ਤਨਖ਼ਾਹ?  ਅਕਾਲੀ ਦਲ ਦੇ ਭਵਿੱਖ ਦਾ ਸਭ ਤੋਂ ਵੱਡਾ ਫ਼ੈਸਲਾ!By Election | ਵਿਧਾਨ ਸਭਾ 'ਚ ਨਵੇਂ ਨਵੇਲੇ ਵਿਧਾਇਕਾਂ ਨੇ ਚੁੱਕੀ ਸੰਹੁ!Farmers Protest | ਕੇਂਦਰੀ ਮੰਤਰੀਆਂ 'ਤੇ ਤੱਤੇ ਹੋਏ ਕਿਸਾਨ ਲੀਡਰਾਂ ਨੇ ਕਰਿਆ ਵੱਡਾ ਐਲਾਨ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal: ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
Punajb News: ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Sukhbir Singh Badal: ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
Farmers Protest: ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ-ਪੁਲਿਸ ਵਿਚਾਲੇ ਮੀਟਿੰਗ, ਜਾਣੋ ਆਵਾਜਾਈ 'ਚ ਰੁਕਾਵਟ ਨੂੰ ਲੈ ਪੰਧੇਰ ਕੀ ਬੋਲੇ?
ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ-ਪੁਲਿਸ ਵਿਚਾਲੇ ਮੀਟਿੰਗ, ਜਾਣੋ ਆਵਾਜਾਈ 'ਚ ਰੁਕਾਵਟ ਨੂੰ ਲੈ ਪੰਧੇਰ ਕੀ ਬੋਲੇ?
Punjab Weather: ਪੰਜਾਬ 'ਚ ਚੱਕਰਵਾਤੀ ਤੂਫਾਨ ਢਾਏਗਾ ਕਹਿਰ! ਮੀਂਹ ਤੋਂ ਬਾਅਦ ਠੰਡ ਨਾਲ ਕੰਬਣਗੇ ਲੋਕ, ਜਾਣੋ ਆਪਣੇ ਸ਼ਹਿਰ ਦਾ ਮੌਸਮ
ਪੰਜਾਬ 'ਚ ਚੱਕਰਵਾਤੀ ਤੂਫਾਨ ਢਾਏਗਾ ਕਹਿਰ! ਮੀਂਹ ਤੋਂ ਬਾਅਦ ਠੰਡ ਨਾਲ ਕੰਬਣਗੇ ਲੋਕ, ਜਾਣੋ ਆਪਣੇ ਸ਼ਹਿਰ ਦਾ ਮੌਸਮ
Sikh News: ਸਿਆਸਤ ਦੇ ਬਾਬਾ ਬੋਹੜ ਦਾ ‘ਸ਼ਰਮਨਾਕ’ ਬਣਿਆ ਇਤਿਹਾਸ ! ਮੌਤ ਤੋਂ ਪਹਿਲਾ ਹਾਰੀ ਚੋਣ ਤੇ ਹੁਣ ਖੁੱਸਿਆ ਫਖ਼ਰ-ਏ-ਕੌਮ ਦਾ ਖਿਤਾਬ, ਜਾਣੋ ਕੀ ਹੋਈਆਂ ਗ਼ਲਤੀਆਂ ?
Sikh News: ਸਿਆਸਤ ਦੇ ਬਾਬਾ ਬੋਹੜ ਦਾ ‘ਸ਼ਰਮਨਾਕ’ ਬਣਿਆ ਇਤਿਹਾਸ ! ਮੌਤ ਤੋਂ ਪਹਿਲਾ ਹਾਰੀ ਚੋਣ ਤੇ ਹੁਣ ਖੁੱਸਿਆ ਫਖ਼ਰ-ਏ-ਕੌਮ ਦਾ ਖਿਤਾਬ, ਜਾਣੋ ਕੀ ਹੋਈਆਂ ਗ਼ਲਤੀਆਂ ?
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Embed widget