Chandigarh : ਸੀਐਮ ਭਗਵੰਤ ਮਾਨ ਦੇ ਚੈਲੇਂਜ਼ 'ਤੇ ਸੁਨੀਲ ਜਾਖੜ ਦਾ ਜਵਾਬ- 'ਝੂਠਿਆਂ ਨੂੰ ਸਾਰੇ ਝੂਠੇ ਹੀ ਨਜ਼ਰ ਆਉਂਦੇ ਨੇ'
Chandigarh : ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਪਰੇਡ ਲਈ ਕੇਂਦਰ ਨੂੰ ਤਿੰਨ ਝਾਂਕੀ ਦੇ ਡਰਾਫਟ ਭੇਜੇ ਸਨ, ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ....
Chandigarh News: ਗਣਤੰਤਰ ਦਿਵਸ ਪਰੇਡ (Republic Day Parade) 'ਚ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ (Aam Aadmi Party) ਅਤੇ ਭਾਜਪਾ ਵਿਚਾਲੇ ਜ਼ੁਬਾਨੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ (BJP state president Sunil Jakhar) ਨੇ ਝਾਂਕੀ ਨੂੰ ਰੱਦ ਕਰਨ ਦਾ ਕਾਰਨ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਨੂੰ ਦੱਸਿਆ ਸੀ। ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਚੁਣੌਤੀ ਦਿੰਦਿਆ ਕਿਹਾ ਸੀ ਕਿ ਜੇ ਜਾਖੜ ਝਾਂਕੀ ਵਿੱਚ ਉਹਨਾਂ ਤੇ ਕੇਜਰੀਵਾਲ ਦੀ ਫੋਟੋ ਲਾ ਦਿੰਦੇ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ।
ਸੁਨੀਲ ਜਾਖੜ ਅਜੇ ਵੀ ਆਪਣੀ ਗੱਲ 'ਤੇ ਕਾਇਮ ਹਨ। ਭਗਵੰਤ ਮਾਨ ਦੀ ਚੁਣੌਤੀ ਦੇ ਜਵਾਬ 'ਚ ਉਨ੍ਹਾਂ ਨੇ ਐਕਸ 'ਤੇ ਲਿਖਿਆ- ਮੈਂ ਕੱਲ੍ਹ ਜੋ ਕਿਹਾ, ਉਸ 'ਤੇ ਅਜੇ ਵੀ ਕਾਇਮ ਹਾਂ। ਝੂਠਿਆਂ ਨੂੰ ਸਾਰੇ ਝੂਠੇ ਹੀ ਨਜ਼ਰ ਆਉਂਦੇ ਹਨ।
ਸੀਐਮ ਨੇ ਕਿਹਾ ਸੀ ਸ਼ਹੀਦਾਂ ਦੇ ਬਰਾਬਰ ਫੋਟੋ ਨਹੀਂ ਲਾ ਸਕਦੇ
ਇਸ ਤੋਂ ਪਹਿਲਾਂ ਸੀਐੱਮ ਭਗਵੰਤ ਮਾਨ ਨੇ ਕਿਹਾ, ਇਸ ਵਾਰ ਗਣਤੰਤਰ ਦਿਵਸ 'ਤੇ ਕਰਵਾਈ ਜਾ ਰਹੀ ਪਰੇਡ ਅਤੇ ਸੱਭਿਆਚਾਰਕ ਪ੍ਰੋਗਰਾਮ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਸ਼ਹੀਦਾਂ ਨੂੰ ਪੰਜਾਬ ਦੀ ਝਾਂਕੀ 'ਚ ਦਿਖਾਇਆ ਗਿਆ ਹੈ। ਸੀਐਮ ਮਾਨ ਨੇ ਕਿਹਾ, ਉਨ੍ਹਾਂ ਦੀ ਕੀ ਔਕਾਤ ਹੈ ਕਿ ਉਹ ਸ਼ਹੀਦਾਂ ਦੀ ਝਾਂਕੀ ਵਿੱਚ ਆਪਣੀ ਫੋਟੋ ਲਾ ਦੇਣ। ਸੀਐਮ ਮਾਨ ਨੇ ਕਿਹਾ, ਮੈਂ ਅਤੇ ਮੁੱਖ ਮੰਤਰੀ ਕੇਜਰੀਵਾਲ ਸਾਡੀਆਂ ਤਸਵੀਰਾਂ ਨੂੰ ਸ਼ਹੀਦਾਂ ਦੇ ਬਰਾਬਰ ਨਹੀਂ ਲਗਵਾ ਸਕਦੇ। ਜੇ ਫੋਟੋ ਲੱਗੀ ਹੈ ਤਾਂ ਉਹ ਰਾਜਨੀਤੀ ਛੱਡ ਦੇਣਗੇ।
ਰੋਜ਼ਾਨਾ ਦਿੱਲੀ ਦੀਆਂ ਸੜਕਾਂ 'ਤੇ ਕੱਢੀ ਜਾਵੇਗੀ ਪੰਜਾਬ ਦੀ ਝਾਕੀ
ਮਾਨ ਨੇ ਕਿਹਾ ਕਿ ਅਸਲ ਵਿੱਚ ਸੁਨੀਲ ਜਾਖੜ ਭਾਜਪਾ ਵਿੱਚ ਨਵੇਂ-ਨਵੇਂ ਆਏ ਹਨ। ਅਜੇ ਉਹਨਾਂ ਨੂੰ ਸਹੀ ਢੰਗ ਨਾਲ ਝੂਠ ਬੋਲਣਾ ਨਹੀਂ ਆਉਂਦਾ। ਬੀਤੇ ਦਿਨ ਜਦੋਂ ਜਾਖੜ ਝੂਠ ਬੋਲ ਰਹੇ ਸੀ ਤਾਂ ਉਹਨਾਂ ਬੋਲ ਕੰਬ ਰਹੇ ਸੀ। ਮਾਨ ਨੇ ਕਿਹਾ, ਭਾਜਪਾ 'ਚ ਨੇਤਾਵਾਂ ਨੂੰ ਸਕ੍ਰਿਪਟਾਂ ਦਿੱਤੀਆਂ ਜਾਂਦੀਆਂ ਹਨ ਅਤੇ ਨੇਤਾ ਉਹੀ ਪੜ੍ਹਦੇ ਹਨ ਅਤੇ ਭਾਸ਼ਣ ਦਿੰਦੇ ਹਨ। ਜਦੋਂ ਤੋਂ ਉਹ ਭਾਜਪਾ ਵਿਚ ਸ਼ਾਮਲ ਹੋਏ ਹਨ। ਅਜਿਹੇ 'ਚ ਉਹ ਜਲਦੀ ਹੀ ਝੂਠ ਬੋਲਣਾ ਸਿੱਖ ਲਵੇਗਾ। ਸੀਐਮ ਮਾਨ ਨੇ ਦੱਸਿਆ ਕਿ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ 20 ਜਨਵਰੀ ਨੂੰ ਪੰਜਾਬ ਦੀ ਝਾਕੀ ਦਿੱਲੀ ਦੇ ਪੰਜਾਬ ਭਵਨ ਤੱਕ ਲਿਜਾਈ ਜਾਵੇਗੀ। ਰੋਜ਼ਾਨਾ ਦਿੱਲੀ ਦੀਆਂ ਸੜਕਾਂ 'ਤੇ ਝਾਕੀਆਂ ਕੱਢੀਆਂ ਜਾਣਗੀਆਂ।