ਪੜਚੋਲ ਕਰੋ
(Source: ECI/ABP News)
ਵਿਧਾਇਕ 'ਤੇ ਹਮਲੇ ਮਗਰੋਂ ਬੀਜੇਪੀ ਦਾ ਐਕਸ਼ਨ ਮੋਡ, ਕੱਲ੍ਹ ਮਲੋਟ ਬੰਦ ਦਾ ਐਲਾਨ
ਬੀਜੇਪੀ ਵਿਧਾਇਕ ਅਰੁਣ ਨਾਰੰਗ ਨਾਲ ਕੁੱਟਮਾਰ ਮਗਰੋਂ ਬੀਜੇਪੀ ਐਕਸ਼ਨ ਵਿੱਚ ਆ ਗਈ ਹੈ। ਅੱਜ ਹਮਲੇ ਦੇ ਵਿਰੋਧ ’ਚ ਮਲੋਟ ਭਾਜਪਾ ਤੇ ਯੂਵਾ ਮੋਰਚਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਗਿਆ। ਬੀਜੇਪੀ ਲੀਡਰਾਂ ਨੇ ਐਲਾਨ ਕੀਤਾ ਕਿ ਕੱਲ੍ਹ ਮਲੋਟ ਮੁਕੰਮਲ ਬੰਦ ਰਹੇਗਾ।
![ਵਿਧਾਇਕ 'ਤੇ ਹਮਲੇ ਮਗਰੋਂ ਬੀਜੇਪੀ ਦਾ ਐਕਸ਼ਨ ਮੋਡ, ਕੱਲ੍ਹ ਮਲੋਟ ਬੰਦ ਦਾ ਐਲਾਨ BJP's action mode after attack on MLA, Call of Malout Bandh for tomorrow ਵਿਧਾਇਕ 'ਤੇ ਹਮਲੇ ਮਗਰੋਂ ਬੀਜੇਪੀ ਦਾ ਐਕਸ਼ਨ ਮੋਡ, ਕੱਲ੍ਹ ਮਲੋਟ ਬੰਦ ਦਾ ਐਲਾਨ](https://feeds.abplive.com/onecms/images/uploaded-images/2021/03/28/adc7d5a06012fda96465ee9308847b80_original.png?impolicy=abp_cdn&imwidth=1200&height=675)
ਵਿਧਾਇਕ 'ਤੇ ਹਮਲੇ ਮਗਰੋਂ ਬੀਜੇਪੀ ਦਾ ਐਕਸ਼ਨ ਮੋਡ, ਕੱਲ੍ਹ ਮਲੋਟ ਬੰਦ ਦਾ ਐਲਾਨ
ਮਲੋਟ: ਬੀਜੇਪੀ ਵਿਧਾਇਕ ਅਰੁਣ ਨਾਰੰਗ ਨਾਲ ਕੁੱਟਮਾਰ ਮਗਰੋਂ ਬੀਜੇਪੀ ਐਕਸ਼ਨ ਵਿੱਚ ਆ ਗਈ ਹੈ। ਅੱਜ ਹਮਲੇ ਦੇ ਵਿਰੋਧ ’ਚ ਮਲੋਟ ਭਾਜਪਾ ਤੇ ਯੂਵਾ ਮੋਰਚਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਗਿਆ। ਬੀਜੇਪੀ ਲੀਡਰਾਂ ਨੇ ਐਲਾਨ ਕੀਤਾ ਕਿ ਕੱਲ੍ਹ ਮਲੋਟ ਮੁਕੰਮਲ ਬੰਦ ਰਹੇਗਾ।
ਅੱਜ ਸੂਬੇ ਦੇ ਭਾਜਪਾ ਆਗੂਆਂ ਸਮੇਤ ਸਥਾਨਕ ਆਗੂਆਂ ਨੇ ਸ਼ਹਿਰ ਦੀ ਜੀਟੀ ਰੋਡ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਣ ਮੌਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਭਾਜਪਾ ਸਕੱਤਰ ਸੁਨੀਤਾ ਗਰਗ ਨੇ ਕਿਹਾ ਕਿ ਮਾੜੇ ਅਨਸਰਾਂ ਵੱਲੋਂ ਕੀਤੀ ਗਈ ਅਜਿਹੀ ਘਿਨਾਉਣੀ ਘਟਨਾ ਨਾਲ ਸਮੁੱਚੇ ਸੂਬੇ ਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਭਾਜਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਬੀਜੇਪੀ ਵਿਧਾਇਕ ਨਾਲ ਕੁੱਟਮਾਰ 'ਤੇ ਬਵਾਲ, ਸੋਸ਼ਲ ਮੀਡੀਆ ਤੋਂ ਲੈ ਕੇ ਚਾਰੇ ਪਾਸੋਂ ਘਿਰੇ ਕੈਪਟਨ ਅਮਰਿੰਦਰ
ਉਧਰ, ਪੁਲਿਸ ਨੇ 7 ਕਿਸਾਨ ਲੀਡਰਾਂ ਤੇ 300 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਫਿਲਹਾਲ ਐਫਆਈਆਰ ਨੰਬਰ 56 ਦਰਜ ਕਰ ਲਈ ਗਈ ਹੈ। ਇਹ ਐਫਆਈਆਰ ਆਈਪੀਸੀ ਦੀ ਧਾਰਾ 307/353/186/188/332/342/506/ 148/149 ਤਹਿਤ ਸਿਟੀ ਮਲੋਟ 'ਚ ਦਰਜ ਕੀਤੀ ਗਈ ਹੈ। ਇਹ ਐਫਆਈਆਰ ਐਸਪੀ ਐਚ ਗੁਰਮੇਲ ਸਿੰਘ ਦੇ ਬਿਆਨਾਂ 'ਤੇ ਦਰਜ ਕੀਤੀ ਗਈ ਹੈ। ਇਸ ਐਫਆਈਆਰ 'ਚ 7 ਕਿਸਾਨ ਆਗੂਆਂ ਨੂੰ ਨਾਮਜਦ ਕੀਤਾ ਗਿਆ ਹੈ ਜਦਕਿ 250-300 ਲੋਕ ਅਣਪਛਾਤੇ ਹਨ।
ਉਧਰ, ਪੁਲਿਸ ਨੇ 7 ਕਿਸਾਨ ਲੀਡਰਾਂ ਤੇ 300 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਫਿਲਹਾਲ ਐਫਆਈਆਰ ਨੰਬਰ 56 ਦਰਜ ਕਰ ਲਈ ਗਈ ਹੈ। ਇਹ ਐਫਆਈਆਰ ਆਈਪੀਸੀ ਦੀ ਧਾਰਾ 307/353/186/188/332/342/506/
ਇਹ ਵੀ ਪੜ੍ਹੋ: ਬੀਜੇਪੀ ਵਿਧਾਇਕ ਨਾਲ ਕੁੱਟਮਾਰ ਤੋਂ ਬਾਅਦ ਹਾਈਕਮਾਨ ਕਰੇਗੀ ਕਾਰਵਾਈ ਦਾ ਫੈਸਲਾ
ਐਫਆਈਆਰ ਵਿੱਚ ਜੋ 7 ਕਿਸਾਨ ਆਗੂਆਂ ਦੇ ਨਾਮ ਹਨ, ਉਨ੍ਹਾਂ ਵਿੱਚ ਲਖਨਪਾਲ ਉਰਫ ਲੱਖਾ ਆਲਮਵਾਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁਜ਼ਰ, ਜਨਰਲ ਸਕਤਰ ਨਿਰਮਲ ਸਿੰਘ ਜੱਸੇਆਣਾ, ਨਾਨਕ ਸਿੰਘ ਫਕਰਸਰ,ਕੁਲਵਿੰਦਰ ਸਿੰਘ ਦਾਨੇਵਾਲਾ, ਰਾਜਵਿੰਦਰ ਸਿੰਘ ਜੰਡਵਾਲਾ, ਅਵਤਾਰ ਸਿੰਘ ਫਕਰਸਰ ਸ਼ਾਮਲ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)