ਪੰਜਾਬ ਦੇ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ 'ਚ ਰਿਹਾ ਬਲੈਕਆਊਟ, ਜਲੰਧਰ ਦੇ ਕੁਝ ਇਲਾਕਿਆਂ 'ਚ ਵੀ ਰਹੀ ਬਿਜਲੀ ਸਪਲਾਈ ਬੰਦ
ਭਾਰਤ-ਪਾਕਿਸਤਾਨ ਦੇ ਵਿੱਚ ਜੰਗਬੰਦੀ ਦੇ ਦੌਰਾਨ ਵੀ ਪੰਜਾਬ ਦੇ ਵਿੱਚ ਅਲਰਟ ਜਾਰੀ ਹੈ। ਜਿਸ ਕਰਕੇ ਸੁਰੱਖਿਆ ਨੂੰ ਲੈ ਕੇ ਲੋਕਾਂ ਨੂੰ ਚੌਕਸ ਰਹਿਣ ਦੇ ਲਈ ਕਿਹਾ ਗਿਆ ਹੈ। ਜਿਸ ਕਰਕੇ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਜਾ ਰਿਹਾ..

ਪੰਜਾਬ ਦੇ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਸੋਮਵਾਰ (12 ਮਈ) ਨੂੰ ਸੁਰੱਖਿਆ ਦੇ ਚੱਲਦੇ 'ਬਲੈਕਆਊਟ' (Blackout) ਨੂੰ ਮੁੜ ਲਾਗੂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਦੇ ਕੁਝ ਇਲਾਕਿਆਂ ਵਿੱਚ ਵੀ ਬਿਜਲੀ ਸਪਲਾਈ ਰੋਕੀ ਗਈ ਹੈ।
‘ਕੁਝ ਇਲਾਕਿਆਂ ਵਿੱਚ ਬੱਤੀਆਂ ਬੰਦ ਕਰ ਦਿੱਤੀਆਂ ਗਈਆਂ’
ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਰਾਤ 9:15 ਵਜੇ ਇੱਕ ਸੰਦੇਸ਼ ਵਿੱਚ ਕਿਹਾ, ‘‘ਇਤਿਹਾਅਤਨ ਕਦਮ ਦੇ ਤੌਰ 'ਤੇ, ਸੁਰਨਸੀ ਦੇ ਆਸਪਾਸ ਦੇ ਕੁਝ ਇਲਾਕਿਆਂ ਵਿੱਚ ਬੱਤੀਆਂ ਬੰਦ ਕਰ ਦਿੱਤੀਆਂ ਗਈਆਂ ਹਨ, ਕਿਉਂਕਿ ਇੱਥੇ ਡਰੋਨ ਦੇਖੇ ਜਾਣ ਦੀ ਸੂਚਨਾ ਮਿਲੀ ਹੈ। ਅਸੀਂ ਇਸ ਦੀ ਪੁਸ਼ਟੀ ਕਰ ਰਹੇ ਹਾਂ। ਫਿਲਹਾਲ ਕੋਈ ਪੂਰਾ ਬਲੈਕਆਉਟ ਲਾਗੂ ਨਹੀਂ ਕੀਤਾ ਗਿਆ। ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਸ਼ਸਤਰ ਬਲਾਂ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹਾਲਾਤ 'ਤੇ ਨਿਗਰਾਨੀ ਹਮੇਸ਼ਾ ਦੀ ਤਰ੍ਹਾਂ ਜਾਰੀ ਹੈ।’
ਪੰਜਾਬ ਦੀ ਪਾਕਿਸਤਾਨ ਨਾਲ 553 ਕਿਲੋਮੀਟਰ ਲੰਬੀ ਸਰਹੱਦ ਹੈ
ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਵਿੱਚ ਹਵਾਈ ਹਮਲੇ ਦਾ ਸਾਈਰਨ ਵੀ ਵੱਜਾਇਆ ਗਿਆ। ਅੰਮ੍ਰਿਤਸਰ ਦੀ ਡੀਸੀ ਸਾਖ਼ਸ਼ੀ ਸਾਹਨੀ ਨੇ ਇੱਕ ਸੰਦੇਸ਼ ਵਿੱਚ ਕਿਹਾ, ‘‘ਅਸੀਂ ਚੌਕਸ ਹਾਂ। ਅਸੀਂ ਬਲੈਕਆਉਟ ਲਾਗੂ ਕਰ ਰਹੇ ਹਾਂ।’’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖਿੜਕੀਆਂ ਤੋਂ ਦੂਰ ਰਹਿਣ ਤੇ ਘਬਰਾਉਣ ਦੀ ਜ਼ਰੂਰ ਨਹੀਂ ਹੈ।
ਅੰਮ੍ਰਿਤਸਰ ਪ੍ਰਸ਼ਾਸਨ ਦੀ ਅਪੀਲ – ਘਬਰਾਉ ਨਾ
ਅੰਮ੍ਰਿਤਸਰ ਪਰਸ਼ਾਸਨ ਨੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਵੱਲੋਂ ਕਿਹਾ ਗਿਆ, ‘‘ਜਦੋਂ ਬਿਜਲੀ ਸਪਲਾਈ ਮੁੜ ਬਹਾਲ ਕਰਨ ਦੀ ਤਿਆਰੀ ਹੋਵੇਗੀ ਤਾਂ ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਘਬਰਾਉਣ ਦੀ ਕੋਈ ਲੋੜ ਨਹੀਂ।’’
ਹੁਸ਼ਿਆਰਪੁਰ ਵਿੱਚ ਕਿੱਥੇ–ਕਿੱਥੇ ਹੋਇਆ ਬਲੈਕਆਉਟ?
ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਆ ਅਤੇ ਮੁਕੇਰੀਆਂ ਇਲਾਕਿਆਂ ਵਿੱਚ ਬਲੈਕਆਉਟ ਉਪਾਅ ਲਾਗੂ ਕੀਤੇ ਗਏ। ਸੋਮਵਾਰ ਨੂੰ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹਾਲਾਤ ਆਮ ਨਜ਼ਰ ਆਏ, ਬਾਜ਼ਾਰਾਂ ਵਿੱਚ ਲੋਕਾਂ ਦੀ ਭੀੜ ਵੇਖੀ ਗਈ। ਹਾਲਾਂਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਸਹਿਮਤੀ ਦੇ ਤਹਿਤ ਗੋਲਾਬਾਰੀ ਅਤੇ ਫੌਜੀ ਕਾਰਵਾਈ ਰੋਕਣ 'ਤੇ ਮਨਜ਼ੂਰੀ ਮਿਲਣ ਦੇ ਬਾਵਜੂਦ ਕੁਝ ਜ਼ਿਲ੍ਹਿਆਂ ਵਿੱਚ ਇਹਤਿਆਤਨ ਸਕੂਲ ਬੰਦ ਰੱਖੇ ਗਏ। ਚਾਰ ਦਿਨ ਤੱਕ ਸਰਹੱਦ ਪਾਰੋਂ ਹੋਏ ਡਰੋਨ ਅਤੇ ਮਿਸਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਫੌਜੀ ਕਾਰਵਾਈ ਰੋਕਣ ਦੀ ਸਹਿਮਤੀ ਬਣੀ ਸੀ।
VIDEO | Blackout in Hoshiarpur, Punjab. More details awaited.
— Press Trust of India (@PTI_News) May 12, 2025
(Visuals deferred by unspecified time and location)
(Full video available on PTI Videos - https://t.co/n147TvqRQz) pic.twitter.com/XuW8qnPOPJ






















