ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਮਰਿਆਦਾ ਭੰਗ, ਫਿਲਮ ‘ਲਾਹੌਰ-ਲਾਹੌਰ ਏ’ ਦੀ ਸ਼ੂਟਿੰਗ ਦੌਰਾਨ ਟੀਮ ਜੁੱਤੀਆਂ ਪਾ ਫਿਰਦੀ ਰਹੀ
ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਵੀਡੀਓ ਸ਼ੇਅਰ ਕਰਕੇ ਇਸ ਉੱਪਰ ਸਖਤ ਇਤਰਾਜ ਜਤਾਇਆ ਹੈ। ਉਨ੍ਹਾਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਇਸ ਖਿਲਾਫ ਐਕਸ਼ਨ ਲਿਆ ਜਾਵੇ।
ਚੰਡੀਗੜ੍ਹ: ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਇਲਾਕੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿੱਚ ਮਰਿਆਦਾ ਭੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਮ ‘ਲਾਹੌਰ-ਲਾਹੌਰ ਏ’ ਦੀ ਸ਼ੂਟਿੰਗ ਗੁਰਦੁਆਰੇ ਵਿੱਚ ਹੋਈ। ਇਸ ਦੌਰਾਨ ਸਟਾਰ ਕਾਸਟ ਤੇ ਟੀਮ ਜੁੱਤੀਆਂ ਪਾ ਕੇ ਗੁਰਦੁਆਰੇ 'ਚ ਸ਼ੂਟਿੰਗ ਕਰਦੇ ਨਜ਼ਰ ਆਏ। ਇਹ ਦੇਖ ਕੇ ਇੱਕ ਸ਼ਰਧਾਲੂ ਟੀਮ ਨਾਲ ਉਲਝ ਗਿਆ ਤੇ ਘਟਨਾ ਦੀ ਵੀਡੀਓ ਬਣਾ ਲਈ।
Blasphemous actions continue in Pakistan: Sharing a video of BEADABI in Gurdwara #PanjaSahib, where a film crew was allowed to shoot for a movie in Gurdwara premises.
— Manjinder Singh Sirsa (@mssirsa) October 3, 2022
Earlier we saw similar pictures of frivolous acts in premises of Gurudwara Kartarpur Sahib@ANI @GovtofPakistan pic.twitter.com/w9p7F9WISo
ਇਸ ਬਾਰੇ ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਵੀਡੀਓ ਸ਼ੇਅਰ ਕਰਕੇ ਇਸ ਉੱਪਰ ਸਖਤ ਇਤਰਾਜ ਜਤਾਇਆ ਹੈ। ਉਨ੍ਹਾਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਇਸ ਖਿਲਾਫ ਐਕਸ਼ਨ ਲਿਆ ਜਾਵੇ।
ਹਾਸਲ ਜਾਣਕਾਰੀ ਅਨੁਸਾਰ ਫਿਲਮ ਦੀ ਸ਼ੂਟਿੰਗ ਦੌਰਾਨ 10 ਤੋਂ ਵੱਧ ਮੁਸਲਿਮ ਕਲਾਕਾਰ ਗੁਰਦੁਆਰੇ ਵਿੱਚ ਦਸਤਾਰਾਂ ਬੰਨ੍ਹ ਕੇ ਸ਼ੂਟਿੰਗ ਕਰ ਰਹੇ ਸਨ। ਗੁਰਦੁਆਰਾ ਸਾਹਿਬ ਵਿਖੇ ਆਈ ਸੰਗਤ ਨੇ ਜਦੋਂ ਸਟਾਰ ਕਾਸਟ ਤੇ ਟੀਮ ਨੂੰ ਜੁੱਤੀਆਂ ਪਾ ਕੇ ਅੰਦਰ ਜਾਂਦੇ ਦੇਖਿਆ ਤਾਂ ਉਨ੍ਹਾਂ ਵਿਰੋਧ ਕੀਤਾ। ਸੰਗਤ ਨੇ ਇਸ ਦੀ ਵੀਡੀਓ ਵੀ ਬਣਾਈ ਤੇ ਵਾਇਰਲ ਕਰ ਦਿੱਤੀ। ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੀ ਫਿਲਮ ਦੀ ਸਟਾਰ ਕਾਸਟ ਨੂੰ ਸਿੱਖ ਧਰਮ ਤੇ ਮਰਿਆਦਾ ਬਾਰੇ ਦੱਸਦੇ ਹੋਏ ਦਿਖਾਈ ਦੇ ਰਹੇ ਹਨ।
ਸ਼ੂਟਿੰਗ ਦੌਰਾਨ ਕਈ ਮੁਸਲਿਮ ਅਦਾਕਾਰਾਂ ਨੇ ਸਿੱਖਾਂ ਵਾਂਗ ਦਸਤਾਰ ਸਜਾਈ ਹੋਈ ਸੀ। ਕਈਆਂ ਨੇ ਤਾਂ ਜੁੱਤੀਆਂ ਪਾਈਆਂ ਹੋਈਆਂ ਸੀ ਤੇ ਸਿਰ ਵੀ ਨਹੀਂ ਢੱਕੇ ਸੀ। ਸਿੱਖਾਂ ਦੇ ਵਿਰੋਧ ਤੋਂ ਬਾਅਦ ਮੁਸਲਮਾਨ ਕਲਾਕਾਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਮਹਿਮਾਨ ਕਹਿਣ ਲੱਗੇ। ਸਿੱਖ ਸੰਗਤ ਦੇ ਵਿਰੋਧ ਤੋਂ ਬਾਅਦ ਅਦਾਕਾਰਾਂ ਨੂੰ ਸ਼ੂਟਿੰਗ ਅੱਧ ਵਿਚਾਲੇ ਹੀ ਰੋਕਣੀ ਪਈ।