Ranjit Sagar lake 'ਚ ਫੌਜ ਦੇ ਹੈਲੀਕਾਪਟਰ ਹਾਦਸੇ ਦੇ 2 ਹਫਤਿਆਂ ਬਾਅਦ ਮਿਲੀ ਇੱਕ ਪਾਇਲਟ ਦੀ ਲਾਸ਼
ਹੈਲੀਕਾਪਟਰ 3 ਅਗਸਤ ਨੂੰ ਉਸ ਸਮੇਂ ਹਾਦਸਾਗ੍ਰਸਤ ਹੋਇਆ ਸੀ ਜਦੋਂ ਇਹ ਟ੍ਰੇਨਿੰਗ ਦੇ ਰਿਹਾ ਸੀ। ਫੌਜੀ ਸੂਤਰਾਂ ਨੇ ਦੱਸਿਆ ਕਿ ਦੂਜੇ ਪਾਇਲਟ ਦੀ ਲਾਸ਼ ਦੀ ਭਾਲ ਅਤੇ ਬਚਾਅ ਕਾਰਜ ਜਾਰੀ ਹੈ।
ਪਠਾਨਕੋਟ: ਕਰੀਬ ਦੋ ਹਫ਼ਤੇ ਪਹਿਲਾਂ ਪਠਾਨਕੋਟ (Pathankot) ਨੇੜੇ ਰਣਜੀਤ ਸਾਗਰ ਡੈਮ ਝੀਲ ਵਿੱਚ ਹਾਦਸਾਗ੍ਰਸਤ ਹੋਏ ਆਰਮੀ ਹੈਲੀਕਾਪਟਰ (Army Helicopter crash) ਦੇ ਦੋ ਪਾਇਲਟਾਂ ਚੋਂ ਇੱਕ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਫੌਜ਼ ਦੇ ਸੂਤਰਾਂ ਨੇ ਦੱਸਿਆ ਕਿ ਦੂਜੇ ਪਾਇਲਟ ਦੀਆਂ ਲਾਸ਼ਾਂ ਦੀ ਭਾਲ ਅਤੇ ਬਚਾਅ ਕਾਰਜ ਜਾਰੀ ਹੈ।
ਇੱਕ ਸੂਤਰ ਨੇ ਕਿਹਾ, “ਲੈਫਟੀਨੈਂਟ ਕਰਨਲ ਏਐਸ ਬਾਠ ਦੇ ਮ੍ਰਿਤਕ ਦੇਹ 75.9 ਮੀਟਰ ਦੀ ਡੂੰਘਾਈ ਤੋਂ ਸ਼ਾਮ 6:19 ਵਜੇ ਰਣਜੀਤ ਸਾਗਰ ਝੀਲ (Ranjit Sagar) ਤੋਂ ਬਰਾਮਦ ਹੋਈ। ਦੂਜੇ ਪਾਇਲਟ ਦੀ ਲਾਸ਼ ਨੂੰ ਬਰਾਮਦ ਕਰਨ ਦੇ ਯਤਨ ਜਾਰੀ ਹਨ।” ਦੱਸ ਦਈਏ ਕਿ ਆਰਮੀ ਏਵੀਏਸ਼ਨ ਵਿੰਗ ਨਾਲ ਸਬੰਧਤ ਰੁਦਰ ਹੈਲੀਕਾਪਟਰ 3 ਅਗਸਤ ਨੂੰ ਉਸ ਸਮੇਂ ਝੀਲ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ ਜਦੋਂ ਇਹ ਸਿਖਲਾਈ ਦੇ ਰਿਹਾ ਸੀ।
ਬਹੁ-ਏਜੰਸੀਆਂ ਦੀ ਟੀਮ ਖੋਜ ਅਤੇ ਬਚਾਅ ਕਾਰਜ ਕਰ ਰਹੀ ਸੀ। ਇਸ ਨੇ ਹੈਲੀਕਾਪਟਰ ਦਾ ਮਲਬਾ ਅਤੇ ਕੁਝ ਪਾਇਲਟ ਉਪਕਰਣ ਪਹਿਲਾਂ ਹੀ ਬਰਾਮਦ ਕਰ ਲਏ ਹਨ। ਹੈਲੀਕਾਪਟਰ ਫੌਜ ਦੇ ਪਠਾਨਕੋਟ ਸਥਿਤ ਏਵੀਏਸ਼ਨ ਸਕੁਐਡਰਨ ਦਾ ਸੀ।
ਫੌਜ ਦੀ ਪੱਛਮੀ ਕਮਾਂਡ ਨੇ ਚਾਰ ਦਿਨ ਪਹਿਲਾਂ ਟਵੀਟ ਕੀਤਾ ਸੀ, “#ArmyHelicopter ਦਾ ਮਲਬਾ ਜੋ ਕਿ #RanjitSagarReservoir ਵਿੱਚ ਹਾਦਸਾਗ੍ਰਸਤ ਹੋਇਆ ਸੀ, ਦੀ ਪਛਾਣ ਜਲ ਭੰਡਾਰ ਦੀ ਸਤਹ ਤੋਂ ਲਗਪਗ 80 ਮੀਟਰ ਦੀ ਡੂੰਘਾਈ 'ਤੇ ਕੀਤੀ ਗਈ ਹੈ। ਭਾਰੀ ਡਿਊਟੀ #ਰਿਮੋਟਲੀ ਓਪਰੇਟਿਡ ਵਾਹਨਾਂ ਨੂੰ ਰਿਕਵਰੀ ਕਾਰਜਾਂ ਵਿੱਚ ਮਦਦ ਲਈ ਭੇਜਿਆ ਜਾ ਰਿਹਾ ਹੈ।”
ਇਹ ਵੀ ਪੜ੍ਹੋ: Google Pixel 6 ਬਾਰੇ ਨਵੀਂ ਜਾਣਕਾਰੀ ਆਈ ਸਾਹਮਣੇ, ਜਾਣੋ ਕੈਮਰੇ ਤੋਂ ਪ੍ਰੋਸੈਸਰ ਤੱਕ ਦੀ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin