ਪੜਚੋਲ ਕਰੋ
(Source: ECI/ABP News)
Ganesh Visarjan: ਗਣਪਤੀ ਦੀ ਮੂਰਤੀ ਵਿਸਰਜਨ ਕਰਨ ਗਿਆ ਨੌਜਵਾਨ ਸਤਲੁਜ ਦਰਿਆ 'ਚ ਡੁੱਬਿਆ
ਜ਼ਿਲ੍ਹਾ ਐਸਬੀਐਸ ਨਗਰ ਅਧੀਨ ਪੈਂਦੇ ਬੰਗਾ ਤੋਂ ਇੱਕ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ।ਇੱਥੇ ਗਣਪਤੀ ਦੀ ਮੂਰਤੀ ਵਿਸਰਜਨ ਕਰਨ ਗਏ ਇੱਕ ਨੌਜਵਾਨ ਦੀ ਸਤਲੁਜ ਦਰਿਆ ਦੇ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।
![Ganesh Visarjan: ਗਣਪਤੀ ਦੀ ਮੂਰਤੀ ਵਿਸਰਜਨ ਕਰਨ ਗਿਆ ਨੌਜਵਾਨ ਸਤਲੁਜ ਦਰਿਆ 'ਚ ਡੁੱਬਿਆ Boy drowns in Satluj River went on Ganesh Visarjan Ganesh Visarjan: ਗਣਪਤੀ ਦੀ ਮੂਰਤੀ ਵਿਸਰਜਨ ਕਰਨ ਗਿਆ ਨੌਜਵਾਨ ਸਤਲੁਜ ਦਰਿਆ 'ਚ ਡੁੱਬਿਆ](https://static.abplive.com/wp-content/uploads/sites/5/2020/09/02000111/Ganpati.jpg?impolicy=abp_cdn&imwidth=1200&height=675)
ਨਵਾਂ ਸ਼ਹਿਰ: ਜ਼ਿਲ੍ਹਾ ਐਸਬੀਐਸ ਨਗਰ ਅਧੀਨ ਪੈਂਦੇ ਬੰਗਾ ਤੋਂ ਇੱਕ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ।ਇੱਥੇ ਗਣਪਤੀ ਦੀ ਮੂਰਤੀ ਵਿਸਰਜਨ ਕਰਨ ਗਏ ਇੱਕ ਨੌਜਵਾਨ ਦੀ ਸਤਲੁਜ ਦਰਿਆ ਦੇ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।ਇਹ ਘਟਨਾ ਰਾਹੋਂ ਮਾਛੀਵਾੜਾ ਪੁਲ ਦੇ ਥੱਲੇ ਵਗ੍ਹ ਰਹੇ ਸਤਲੁੱਜ ਦਰਿਆ ਦੀ ਹੈ।
ਦਸ ਦੇਈਏ ਕਿ ਬੰਗਾ ਦੇ ਕੁੱਝ ਲੋਕ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਲਈ ਸਤਲੁਜ ਦਰਿਆ ਤੇ ਗਏ ਸੀ।ਜਿਸ ਤੋਂ ਬਾਅਦ ਮੂਰਤੀ ਵਿਸਰਜਨ ਕਰਕੇ ਮੁੱੜ ਰਹੇ ਲੋਕਾਂ ਵਿੱਚੋਂ ਦੋ ਨੌਜਵਾਨ ਡੁੱਬਣ ਲੱਗੇ।ਇਸ ਘਟਨਾ ਦੌਰਾਨ ਇੱਕ ਨੌਜਵਾਨ ਨੂੰ ਤਾਂ ਬਚਾ ਲਿਆ ਗਿਆ ਪਰ 17 ਸਾਲਾ ਨਮਨ ਪਾਣੀ ਵਿੱਚ ਡੁੱਬ ਗਿਆ।
ਇਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਨੂੰ ਲਾਸ਼ ਲੱਭਣ ਲਈ ਬੁਲਾਇਆ।ਦਸ ਦੇਈਏ ਕਿ ਨਮਨ ਦੋ ਭੈਣਾਂ ਦਾ ਇੱਕਲੋਤਾ ਭਰਾ ਸੀ।ਮੌਕੇ ਤੇ ਪਹੁੰਚੇ ਏਐਸਆਈ ਗੁਰਬਖਸ਼ ਸਿੰਘ ਨੇ ਦੱਸਿਆ ਕੇ ਇਕਨੌਜਵਾਨ ਦਰਿਆ ਵਿੱਚ ਵਹਿ ਗਿਆ ਜਿਸਨੂੰ ਉਹ ਕੱਢਣ ਲੇਈ ਯਤਨ ਕਰ ਰਹੇ ਹਨ।
ਇਹ ਵੀ ਪੜ੍ਹੋ: Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)