ਕਾਰ ਓਵਰਟੇਕ ਨੂੰ ਲੈ ਕੇ ਤਕਰਾਰ, ਫੌਰਚੂਨਰ ਵਾਲੇ ਨੇ ਚਲਾਈਆਂ ਤਾਬੜਤੋੜ ਗੋਲੀਆਂ, ਨੌਜਵਾਨ ਦੀ ਮੌਤ
ਓਵਰਟੇਕ ਨੂੰ ਲੈਕੇ ਹੋਏ ਤਕਰਾਰ ਕਾਰਨ ਦੋਵਾਂ ਗਰੁੱਪਾਂ ਵੱਲੋਂ ਫੋਨ ਕਰਕੇ ਆਪਣੇ ਹੋਰ ਸਾਥੀ ਬੁਲਾਏ ਗਏ। ਇਸ ਦੌਰਾਨ ਝਗੜਾ ਏਨਾ ਵਧ ਗਿਆ ਕਿ ਫਾਰਚਨਰ ਸਵਾਰ ਨੌਜਵਾਨ ਨੇ ਆਪਣੀ ਪਿਸਤੌਲ ਨਾਲ ਤਾਬੜਤੋੜ ਗੋਲ਼ੀਆਂ ਵਰ੍ਹਾਈਆਂ।
ਜ਼ੀਰਕਪੁਰ: ਚੰਡੀਗੜ੍ਹ ਦੇ ਨਾਲ ਲੱਗਦੇ ਜ਼ੀਰਕਪੁਰ 'ਚ ਵੀਆਈਪੀ ਰੋਡ ’ਤੇ ਗੱਡੀਆਂ ਓਵਰਟੇਕ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਫੌਰਚੂਨਰ ਸਵਾਰ ਦੋ ਨੌਜਵਾਨਾਂ ਨੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ 35 ਸਾਲਾ ਅਨਿਲ ਕੁਮਾਰ ਦਾਊਂ ਖਰੜ ਦਾ ਰਹਿਣ ਵਾਲਾ ਸੀ ਜਦਕਿ ਉਹ ਹਿਮਾਚਲ ਪ੍ਰਦੇਸ਼ ਦਾ ਮੂਲ ਨਿਵਾਸੀ ਸੀ। ਇਹ ਵਾਰਦਾਤ ਸ਼ੁੱਕਰਵਾਰ ਦੇਰ ਸ਼ਾਮ ਦੀ ਹੈ।
ਓਵਰਟੇਕ ਨੂੰ ਲੈ ਕੇ ਹੋਏ ਤਕਰਾਰ ਕਾਰਨ ਦੋਵਾਂ ਗਰੁੱਪਾਂ ਵੱਲੋਂ ਫੋਨ ਕਰਕੇ ਆਪਣੇ ਹੋਰ ਸਾਥੀ ਬੁਲਾਏ ਗਏ। ਇਸ ਦੌਰਾਨ ਝਗੜਾ ਇੰਨਾ ਵਧ ਗਿਆ ਕਿ ਫੌਰਚਨਰ ਸਵਾਰ ਨੌਜਵਾਨ ਨੇ ਆਪਣੀ ਪਿਸਤੌਲ ਨਾਲ ਤਾਬੜਤੋੜ ਗੋਲ਼ੀਆਂ ਵਰ੍ਹਾਈਆਂ। ਤਿੰਨ ਗੋਲੀਆਂ ਵਿੱਚੋਂ ਦੋ ਅਨਿਲ ਨੂੰ ਲੱਗੀਆਂ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੱਸਿਆ ਗੋਲ਼ੀਆਂ ਚਲਾਉਣ ਵਾਲੇ ਹੈਪੀ ਬਰਾੜ ਸਮੇਤ 7 ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਦਲਿਤ ਭਾਈਚਾਰੇ ਵੱਲੋਂ ਯੋਗੀ ਸਰਕਾਰ ਨੂੰ ਲਾਹਨਤਾ
ਨੌਜਵਾਨਾਂ ਨੇ ਦੱਸਿਆ ਕਿ ਫੌਰਚੂਨਰ ਸਵਾਰ ਦੋਵੇਂ ਮੁਲਜ਼ਮ ਸ਼ਰਾਬ ਦੇ ਨਸ਼ੇ ਵਿੱਚ ਸਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਆਪਣਾ ਨਾਂ ਹੈਪੀ ਬਰਾੜ ਫਰੀਦਕੋਟ ਦੱਸ ਰਿਹਾ ਸੀ। ਮੌਕੇ ’ਤੇ ਮੌਜੂਦ ਨੌਜਵਾਨਾਂ ਨੇ ਦੱਸਿਆ ਕਿ ਜਦ ਫੌਰਚੂਨਰ ਸਵਾਰ ਨੌਜਵਾਨ ਨੇ ਪਿਸਤੌਲ ਕੱਢੀ ਤਾਂ ਉਨ੍ਹਾਂ ਦੇ ਨਾਲ ਆਈ ਲੜਕੀ ਨੇ ਉਨ੍ਹਾਂ ਨੂੰ ਰੋਕਿਆ ਸੀ ਪਰ ਉਨ੍ਹਾਂ ਲੜਕੀ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਤੇ ਉਸ ਦੀ ਵੀ ਮਾਰਕੁੱਟ ਕੀਤੀ।
ਸਿੱਧੂ ਨੂੰ ਕਾਂਗਰਸ ਦਾ ਇਕ ਹੋਰ ਵੱਡਾ ਝਟਕਾ, ਕੈਪਟਨ ਨੂੰ ਤਰਜੀਹ ਸਿੱਧੂ ਫਾਡੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ