Breaking News LIVE: ਕੋਰੋਨਾ ਨੇ ਧਾਰਿਆ ਖਤਰਨਾਕ ਰੂਪ, ਦੇਸ਼ 'ਚ ਲੱਗਣ ਲੱਗਾ ਲੌਕਡਾਉਨ
Punjab Breaking News, 4 MAY 2021 LIVE Updates: ਪੰਜਾਬ ਸਮੇਤ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ 'ਚ ਪੰਜਾਬ ਉੱਤੇ ਖ਼ਤਰੇ ਦੇ ਬੱਦਲ ਛਾ ਗਏ ਹਨ, ਕਿਉਂਕਿ ਵਾਇਰਸ ਦਾ ਮੁਕਾਬਲਾ ਕਰਨ ਲਈ ਕੋਰੋਨਾ ਟੀਕੇ ਖ਼ਤਮ ਹੋ ਚੁੱਕੇ ਹਨ। ਟੀਕੇ ਨਾ ਮਿਲਣ ਕਾਰਨ ਲੋਕਾਂ ਨੂੰ ਬੇਵੱਸ ਹੋ ਕੇ ਆਪਣੇ ਘਰ ਪਰਤਣਾ ਪੈ ਰਿਹਾ ਹੈ। ਜ਼ਿਲ੍ਹਾ ਬਠਿੰਡਾ 'ਚ ਸਾਰੇ ਟੀਕਾਕਰਨ ਕੇਂਦਰ ਬੰਦ ਹੋ ਚੁੱਕੇ ਹਨ, ਕਿਉਂਕਿ ਵੈਕਸੀਨ ਦਾ ਸਟਾਕ ਖ਼ਤਮ ਹੋ ਗਿਆ ਹੈ। ਅਜਿਹੇ ਹੀ ਹਾਲਾਤ ਪਟਿਆਲਾ, ਸੰਗਰੂਰ, ਬਰਨਾਲਾ, ਫ਼ਰੀਦਕੋਟ, ਜਲੰਧਰ, ਅੰਮ੍ਰਿਤਸਰ ਤੇ ਹੋਰ ਥਾਵਾਂ 'ਤੇ ਬਣੇ ਹੋਏ ਹਨ।
LIVE
Background

ਬਠਿੰਡਾ ਦੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਐਨਜੀਓਜ਼ ਤੇ ਹੋਰਨਾਂ ਨੂੰ ਅਗਲੇ ਹੁਕਮਾਂ ਤੱਕ ਸਾਰੇ ਟੀਕਾਕਰਨ ਕੈਂਪਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਿਵਲ ਸਰਜਨ ਨੇ ਆਦੇਸ਼ਾਂ 'ਚ ਕਿਹਾ ਹੈ ਕਿ ਜਦੋਂ ਤਕ ਨਵਾਂ ਸਟਾਕ ਨਹੀਂ ਆ ਜਾਂਦਾ, ਉਦੋਂ ਤਕ ਟੀਕੇ ਦੀ ਪਹਿਲੀ ਖੁਰਾਕ ਕਿਸੇ ਨੂੰ ਵੀ ਨਾ ਦਿੱਤੀ ਜਾਵੇ। ਇਸ ਸਮੇਂ ਮੌਜੂਦ ਸਟਾਕ ਦੀ ਵਰਤੋਂ ਸਿਰਫ਼ ਟੀਕਾਕਰਨ ਦੀ ਦੂਜੀ ਖੁਰਾਕ ਲਈ ਕੀਤੀ ਜਾਣੀ ਹੈ।
ਉੱਥੇ ਹੀ ਪਟਿਆਲਾ ਦੇ ਸਿਹਤ ਅਧਿਕਾਰੀਆਂ ਨੂੰ ਵੀ ਸੋਮਵਾਰ ਦੁਪਹਿਰ ਟੀਕੇ ਦਾ ਸਟਾਕ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਵਾਪਸ ਜਾਣ ਲਈ ਕਹਿਣਾ ਪਿਆ। ਸਿਹਤ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਕ ਵੀ ਖੁਰਾਕ ਨਹੀਂ ਬਚੀ ਹੈ। ਇਸ ਲਈ ਮੰਗਲਵਾਰ ਤੋਂ ਜ਼ਿਲ੍ਹੇ 'ਚ ਕੋਈ ਟੀਕਾਕਰਨ ਕੈਂਪ ਨਹੀਂ ਲਗਾਇਆ ਜਾਵੇਗਾ। ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਸਿਰਫ਼ 800 ਲੋਕਾਂ ਨੂੰ ਹੀ ਡੋਜ਼ ਦਿੱਤੀ ਗਈ।
ਸੰਗਰੂਰ 'ਚ ਕੋਵਿਡ ਟੀਕੇ ਦੀਆਂ ਸਿਰਫ਼ 190 ਖੁਰਾਕਾਂ ਬਚੀਆਂ ਸਨ, ਇਸ ਲਈ ਟੀਕਾਕਰਣ ਦੀ ਮੁਹਿੰਮ ਨੂੰ ਰੋਕਣਾ ਪਿਆ ਹੈ। ਜਲੰਧਰ 'ਚ ਸਿਹਤ ਵਿਭਾਗ ਨੂੰ ਆਪਣੀ ਟੀਕਾਕਰਨ ਮੁਹਿੰਮ ਨੂੰ ਜਾਰੀ ਰੱਖਣ ਲਈ ਨਿੱਜੀ ਕੇਂਦਰਾਂ ਤੋਂ ਕੋਵਿਸ਼ੀਲਡ ਟੀਕਾ ਵਾਪਸ ਲੈਣਾ ਪਿਆ ਹੈ। ਬੀਤੇ ਸ਼ਨਿੱਚਰਵਾਰ ਤਕ ਜਲੰਧਰ 'ਚ 100 ਤੋਂ 150 ਕੇਂਦਰਾਂ 'ਚ ਕੋਵਿਡ ਟੀਕਾ ਲਗਾਇਆ ਜਾ ਰਿਹਾ ਸੀ, ਪਰ ਹੁਣ ਇਹ ਗਿਣਤੀ ਬਹੁਤ ਘੱਟ ਰਹਿ ਗਈ ਹੈ।
ਰੋਪੜ ਜ਼ਿਲ੍ਹੇ 'ਚ ਟੀਕਾਕਰਨ ਮੁਹਿੰਮ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਬੀਤੇ ਦਿਨ ਟੀਕੇ ਦੀਆਂ ਸਿਰਫ਼ 700 ਖੁਰਾਕਾਂ ਸਨ। ਕੁਝ ਘੰਟਿਆਂ 'ਚ ਹੀ ਸਟਾਕ ਖ਼ਤਮ ਹੋ ਗਿਆ। ਬਾਕੀ ਲੋਕਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ। ਗੁਰਦਾਸਪੁਰ, ਅੰਮ੍ਰਿਤਸਰ ਤੇ ਪਠਾਨਕੋਟ ਜ਼ਿਲ੍ਹਿਆਂ 'ਚ ਵੀ ਟੀਕੇ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦੇਸ਼ ਦਿੱਤਾ ਹੈ ਕਿ 70 ਫ਼ੀਸਦੀ ਖੁਰਾਕਾਂ ਗੰਭੀਰ ਮਰੀਜ਼ਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਫ਼ਰੰਟਲਾਈਨ ਵਰਕਰਾਂ ਲਈ ਰੱਖੀ ਜਾਵੇ।
ਬਿਹਾਰ ਵਿਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਿਹਾਰ ਵਿੱਚ 15 ਮਈ ਤੱਕ ਲੌਕਡਾਊਨ ਦਾ ਐਲਾਨ ਕੀਤਾ ਹੈ। ਸੀਐਮ ਨਿਤੀਸ਼ ਕੁਮਾਰ ਨੇ ਖ਼ੁਦ ਟਵੀਟ ਕਰਕੇ ਸੂਬੇ ਵਿੱਚ ਲੌਕਡਾਊਨ ਬਾਰੇ ਜਾਣਕਾਰੀ ਦਿੱਤੀ।
Bihar Complete Lockdown: ਇੱਕ ਹੋਰ ਸੂਬੇ 'ਚ 15 ਮਈ ਤੱਕ ਪੂਰਨ ਲੌਕਡਾਊਨ
ਸੀਐਮ ਨਿਤੀਸ਼ ਕੁਮਾਰ ਨੇ ਖ਼ੁਦ ਟਵੀਟ ਕਰਕੇ ਸੂਬੇ ਵਿੱਚ ਲੌਕਡਾਊਨ ਬਾਰੇ ਜਾਣਕਾਰੀ ਦਿੱਤੀ ਹੈ। ਇਹ ਫੈਸਲਾ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਲਿਆ ਗਿਆ ਹੈ।
ਕੋਰੋਨਾ ਦੇ ਕਹਿਰ ਵਿੱਚ ਮੋਦੀ ਸਰਕਾਰ ਕਸੂਤੀ ਘਿਰ ਗਈ ਹੈ। ਕੋਰੋਨਾ ਨਾਲ ਲੜਾਈ ਵਿੱਚ ਸਾਧਨਾਂ ਦੀ ਘਾਟ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਈ ਹੈ। ਅਜਿਹੇ ਵਿੱਚ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਜਾਣ ਦੇ ਰਹੀਆਂ।
ਕੋਰੋਨਾ ਦੇ ਕਹਿਰ ਵਿੱਚ ਮੋਦੀ ਸਰਕਾਰ ਕਸੂਤੀ ਘਿਰ ਗਈ ਹੈ। ਕੋਰੋਨਾ ਨਾਲ ਲੜਾਈ ਵਿੱਚ ਸਾਧਨਾਂ ਦੀ ਘਾਟ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਈ ਹੈ। ਅਜਿਹੇ ਵਿੱਚ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਜਾਣ ਦੇ ਰਹੀਆਂ।
ਕੋਰੋਨਾਵਾਇਰਸ ਦਾ ਬਹੁਤ ਹੀ ਖ਼ਤਰਨਾਕ ਹਮਲਾ ਦੇਸ਼ ਵਿੱਚ ਤਬਾਹੀ ਮਚਾ ਰਿਹਾ ਹੈ। ਭਾਰਤ ਵਿੱਚ ਲਗਾਤਾਰ 7ਵੇਂ ਦਿਨ ਸਾਢੇ ਤਿੰਨ ਲੱਖ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 357,229 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 3449 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ।
Corona India: ਦੇਸ਼ 'ਚ ਹੁੋਣ ਤੱਕ 2 ਕਰੋੜ ਲੋਕਾਂ ਨੂੰ ਕੋਰੋਨਾ, 24 ਘੰਟਿਆਂ 'ਚ 3.57 ਲੱਖ ਨਵੇਂ ਕੇਸ ਆਏ ਸਾਹਮਣੇ
Coronavirus Cases Death India Today: ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਕਰੋੜ ਤੋਂ ਪਾਰ ਕਰ ਗਈ ਹੈ। ਅਮਰੀਕਾ ਤੋਂ ਬਾਅਦ ਭਾਰਤ ਦੂਜਾ ਦੇਸ਼ ਹੈ ਜਿੱਥੇ 2 ਕਰੋੜ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ।
ਕੋਰੋਨਾਵਾਇਰਸ ਨਾਲ ਹਾਲਾਤ ਹੋਰ ਵਿਗੜ ਸਕਦੇ ਹਨ। ਇਸ ਨੂੰ ਲੈ ਕੇ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਹਾਲਾਤ ਵਿਗੜਦੇ ਗਏ ਤਾਂ ਮੁਕੰਮਲ ਲੌਕਡਾਊਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ।
ਕੋਰੋਨਾ ਨਾਲ ਵਿਗੜ ਸਕਦੇ ਹੋਰ ਹਾਲਾਤ, ਕੈਪਟਨ ਵੱਲੋਂ ਸਖਤ ਆਦੇਸ਼ ਜਾਰੀ
ਕੋਰੋਨਾਵਾਇਰਸ ਨਾਲ ਹਾਲਾਤ ਹੋਰ ਵਿਗੜ ਸਕਦੇ ਹਨ। ਇਸ ਨੂੰ ਲੈ ਕੇ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਹਾਲਾਤ ਵਿਗੜਦੇ ਗਏ ਤਾਂ ਮੁਕੰਮਲ ਲੌਕਡਾਊਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ।
ਪੰਜਾਬ ਸਮੇਤ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ 'ਚ ਪੰਜਾਬ ਉੱਤੇ ਖ਼ਤਰੇ ਦੇ ਬੱਦਲ ਛਾ ਗਏ ਹਨ, ਕਿਉਂਕਿ ਵਾਇਰਸ ਦਾ ਮੁਕਾਬਲਾ ਕਰਨ ਲਈ ਕੋਰੋਨਾ ਟੀਕੇ ਖ਼ਤਮ ਹੋ ਚੁੱਕੇ ਹਨ। ਟੀਕੇ ਨਾ ਮਿਲਣ ਕਾਰਨ ਲੋਕਾਂ ਨੂੰ ਬੇਵੱਸ ਹੋ ਕੇ ਆਪਣੇ ਘਰ ਪਰਤਣਾ ਪੈ ਰਿਹਾ ਹੈ। ਜ਼ਿਲ੍ਹਾ ਬਠਿੰਡਾ 'ਚ ਸਾਰੇ ਟੀਕਾਕਰਨ ਕੇਂਦਰ ਬੰਦ ਹੋ ਚੁੱਕੇ ਹਨ, ਕਿਉਂਕਿ ਵੈਕਸੀਨ ਦਾ ਸਟਾਕ ਖ਼ਤਮ ਹੋ ਗਿਆ ਹੈ। ਅਜਿਹੇ ਹੀ ਹਾਲਾਤ ਪਟਿਆਲਾ, ਸੰਗਰੂਰ, ਬਰਨਾਲਾ, ਫ਼ਰੀਦਕੋਟ, ਜਲੰਧਰ, ਅੰਮ੍ਰਿਤਸਰ ਤੇ ਹੋਰ ਥਾਵਾਂ 'ਤੇ ਬਣੇ ਹੋਏ ਹਨ।
ਪੰਜਾਬ ਲਈ ਖ਼ਤਰੇ ਦੀ ਘੰਟੀ, ਕੋਰੋਨਾ ਵੈਕਸੀਨ ਮੁੱਕੀ, ਬਹੁਤ ਸਾਰੇ ਸੈਂਟਰਾਂ 'ਚ ਲੱਗੇ ਤਾਲੇ
ਪੰਜਾਬ ਸਮੇਤ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ 'ਚ ਪੰਜਾਬ ਉੱਤੇ ਖ਼ਤਰੇ ਦੇ ਬੱਦਲ ਛਾ ਗਏ ਹਨ, ਕਿਉਂਕਿ ਵਾਇਰਸ ਦਾ ਮੁਕਾਬਲਾ ਕਰਨ ਲਈ ਕੋਰੋਨਾ ਟੀਕੇ ਖ਼ਤਮ ਹੋ ਚੁੱਕੇ ਹਨ। ਟੀਕੇ ਨਾ ਮਿਲਣ ਕਾਰਨ ਲੋਕਾਂ ਨੂੰ ਬੇਵੱਸ ਹੋ ਕੇ ਆਪਣੇ ਘਰ ਪਰਤਣਾ ਪੈ ਰਿਹਾ ਹੈ।