Punjab News: ਤੜਕ ਸਵੇਰੇ ਗੋਲੀਆਂ ਦੀਆਂ ਤਾੜ-ਤਾੜ ਨਾਲ ਦਹਿਲਿਆ ਸ਼ਹਿਰ, ਜਲੰਧਰ 'ਚ ਗ੍ਰਨੇਡ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ
ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਜਲੰਧਰ 'ਚ ਗ੍ਰਨੇਡ ਹਮਲਾ ਕਰਨ ਵਾਲੇ ਦਾ ਐਨਕਾਊਂਟਰ ਕਰ ਕੀਤਾ ਕਾਬੂ। ਜਿਸ ਵਿੱਚ ਬਦਮਾਸ਼ ਜਖਮੀ ਹੋ ਗਿਆ ਜਿਸ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ।

Jalandhar's Grenade Attacker: ਜਲੰਧਰ ਵਿੱਚ ਅੱਜ ਮੰਗਲਵਾਰ ਸਵੇਰੇ ਪੁਲਿਸ ਅਤੇ ਬਦਮਾਸ਼ ਵਿਚਕਾਰ ਐਨਕਾਊਂਟਰ ਹੋ ਗਿਆ। ਇਸ ਦੌਰਾਨ ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਯੂਟਿਊਬਰ ਨਵਦੀਪ ਸਿੰਘ ਸੰਧੂ ਉਰਫ ਰੋਜਰ ਸੰਧੂ ਦੇ ਘਰ ਗ੍ਰਨੇਡ ਹਮਲਾ ਕਰਨ ਦੇ ਦੋਸ਼ੀ ਨੂੰ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ। ਪੁਲਿਸ ਨੇ ਦੋਸ਼ੀ ਨੂੰ ਯਮੁਨਾਨਗਰ ਤੋਂ ਗ੍ਰਿਫ਼ਤਾਰ ਕੀਤਾ।
ਬਦਮਾਸ਼ ਵੱਲੋਂ ਪੁਲਿਸ ਪਾਰਟੀ ਉੱਤੇ ਹਮਲਾ ਕਰਨ ਦੀ ਕੀਤੀ ਗਈ ਕੋਸ਼ਿਸ਼
ਜਾਣਕਾਰੀ ਮੁਤਾਬਕ, ਜਲੰਧਰ ਦਿਹਾਤੀ ਪੁਲਿਸ ਨੇ ਰੋਜਰ ਸੰਧੂ ਦੇ ਘਰ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਯਮੁਨਾਨਗਰ ਦੇ ਸ਼ਾਦੀਪੁਰ ਪਿੰਡ ਦੇ ਰਹਿਣ ਵਾਲੇ ਹਾਰਦਿਕ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਉਹਨੂੰ ਹਥਿਆਰ ਬਰਾਮਦਗੀ ਲਈ ਰਾਏਪੁਰ-ਰਸੂਲਪੁਰ ਲੈ ਗਈ, ਜਿੱਥੇ ਉਸਨੇ ਪੁਲਿਸ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਵਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ‘ਚ ਹਾਰਦਿਕ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਇੰਫਲੂਐਂਸਰ ਦੇ ਘਰ ਦੇ ਨੇੜੇ ਹੀ ਲੁਕਾ ਕੇ ਰੱਖੇ ਹੋਏ ਸਨ ਹਥਿਆਰ ਤੇ ਗ੍ਰਨੇਡ
ਹਾਲਾਂਕਿ ਐਨਕਾਊਂਟਰ ਨੂੰ ਲੈ ਕੇ ਜਲੰਧਰ ਦਿਹਾਤੀ ਪੁਲਿਸ ਵਲੋਂ ਹਜੇ ਕੋਈ ਸਰਕਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ। ਯਮੁਨਾਨਗਰ ਦੇ ਸ਼ਾਦੀਪੁਰ ਪਿੰਡ ਦਾ ਰਹਿਣ ਵਾਲਾ ਹਾਰਦਿਕ ਗੈਂਗਸਟਰ ਲਾਰੈਂਸ ਲਈ ਕੰਮ ਕਰਦਾ ਹੈ। ਪੁਲਿਸ ਉਸ ਕੋਲੋਂ ਹੋਰ ਹਥਿਆਰ ਅਤੇ ਗ੍ਰਨੇਡ ਬਰਾਮਦ ਕਰਨ ਵਿੱਚ ਜੁਟੀ ਹੋਈ ਹੈ। ਐਨਕਾਊਂਟਰ ਰਾਜੇਪੁਰ ਬੱਲਾਂ ਦੇ ਨੇੜੇ ਕੀਤਾ ਗਿਆ। ਇਹ ਥਾਂ ਇੰਫਲੂਐਂਸਰ ਦੇ ਘਰ ਤੋਂ ਥੋੜ੍ਹੀ ਹੀ ਦੂਰੀ ‘ਤੇ ਹੈ, ਜਿੱਥੇ ਇਹ ਵਾਰਦਾਤ ਹੋਈ ਸੀ। ਅਪਰਾਧ ਸਥਲ ‘ਤੇ ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਗੁਰਮੀਤ ਸਿੰਘ ਸਮੇਤ ਹੋਰ ਅਧਿਕਾਰੀ ਪਹੁੰਚ ਚੁੱਕੇ ਹਨ।
ਪੁਲਿਸ ਵੱਲੋਂ ਕੀਤਾ ਗਿਆ ਸੀ ਗ੍ਰਨੇਡ ਨੂੰ ਡੀਫਿਊਜ਼
ਪੰਜਾਬ ਪੁਲਸ, BSF ਬੰਬ ਸਕੁਐਡ ਅਤੇ ਚੰਡੀਗੜ੍ਹ ਤੋਂ ਟੀਮਾਂ ਯੂ-ਟਿਊਬਰ ਰੋਜਰ ਸੰਧੂ ਦੇ ਘਰ ਪਹੁੰਚੀਆਂ ਸਨ ਤੇ ਲੱਗਭਗ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਗ੍ਰਨੇਡ ਨੂੰ ਡੀਫਿਊਜ਼ ਕੀਤਾ ਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੁਲਿਸ ਨੇ ਸੁੱਖ ਦਾ ਸਾਹ ਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
