Punjab Weather: ਪੰਜਾਬ 'ਚ ਵੱਧੇਗੀ ਗਰਮੀ, 5 ਦਿਨਾਂ 'ਚ 5 ਡਿਗਰੀ ਤੱਕ ਵੱਧੇਗਾ ਤਾਪਮਾਨ, ਬਠਿੰਡਾ ਵਿੱਚ ਪਾਰਾ 30 ਡਿਗਰੀ ਦੇ ਨੇੜੇ
ਪੰਜਾਬ ਵਿੱਚ ਪੱਛਮੀ ਗੜਬੜੀ ਦਾ ਅਸਰ ਖਤਮ ਹੋਣ ਦੇ ਬਾਅਦ ਹੁਣ ਗਰਮੀ ਵਧਣ ਲੱਗੇਗੀ। ਹੁਣ ਆਸਮਾਨ ਸਾਫ ਰਹੇਗਾ ਅਤੇ ਧੁੱਪ ਖਿੜੇਗੀ ਅਤੇ ਤਾਪਮਾਨ ਵਿੱਚ ਵਾਧਾ ਹੋਵੇਗਾ। ਆਉਣ ਵਾਲੇ 4 ਤੋਂ 5 ਦਿਨਾਂ ਵਿੱਚ ਤਾਪਮਾਨ ਵਿੱਚ 5 ਡਿਗਰੀ ਤੱਕ ਵਾਧੂ ਹੋ ਸਕਦੀ ਹੈ।

Punjab Weather 18 March 2025: ਪੰਜਾਬ ਵਿੱਚ ਪੱਛਮੀ ਗੜਬੜੀ ਦਾ ਅਸਰ ਖਤਮ ਹੋਣ ਦੇ ਬਾਅਦ ਹੁਣ ਗਰਮੀ ਵਧਣ ਲੱਗੇਗੀ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ ਕੋਈ ਜ਼ਿਆਦਾ ਬਦਲਾਅ ਨਹੀਂ ਆਇਆ। ਮੌਸਮ ਵਿਭਾਗ ਅਨੁਸਾਰ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.2°C ਦੀ ਵਾਧੂ ਦਰਜ ਕੀਤੀ ਗਈ ਹੈ, ਹਾਲਾਂਕਿ ਇਹ ਤਾਪਮਾਨ ਰਾਜ ਵਿੱਚ ਆਮ ਤੌਰ 'ਤੇ ਦਰਜ ਹੋਣ ਵਾਲੇ ਤਾਪਮਾਨ ਦੇ ਨੇੜੇ ਹੀ ਹੈ। ਰਾਜ ਵਿੱਚ ਸਭ ਤੋਂ ਵੱਧ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 29.3°C ਦਰਜ ਕੀਤਾ ਗਿਆ।
ਮੀਂਹ ਦੇ ਕੋਈ ਆਸਾਰ ਨਹੀਂ
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੇ ਕੋਈ ਆਸਾਰ ਨਹੀਂ ਹਨ ਅਤੇ ਨਾ ਹੀ ਕੋਈ ਪੱਛਮੀ ਗੜਬੜੀ ਸਰਗਰਮ ਹੋ ਰਿਹਾ ਹੈ। ਜਿਸ ਕਾਰਨ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੁਣ ਗਰਮੀ ਵਧੇਗੀ। ਹਾਲਾਂਕਿ ਰਾਤ ਦੇ ਤਾਪਮਾਨ ਵਿੱਚ ਕੋਈ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ।
5 ਡਿਗਰੀ ਤੱਕ ਵਧੇਗਾ ਤਾਪਮਾਨ
ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਆਸਮਾਨ ਸਾਫ਼ ਰਹੇਗਾ। ਇਸ ਕਰਕੇ ਧੁੱਪ ਖਿੜੇਗੀ ਅਤੇ ਤਾਪਮਾਨ ਵਿੱਚ ਵਾਧਾ ਹੋਵੇਗਾ। ਆਉਣ ਵਾਲੇ 4 ਤੋਂ 5 ਦਿਨਾਂ ਵਿੱਚ ਤਾਪਮਾਨ ਵਿੱਚ 5 ਡਿਗਰੀ ਤੱਕ ਵਾਧੂ ਹੋ ਸਕਦੀ ਹੈ। ਜਿਸ ਤੋਂ ਬਾਅਦ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 30 ਡਿਗਰੀ ਤੋਂ ਪਾਰ ਹੋ ਜਾਵੇਗਾ।
ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 26 ਤੋਂ 29 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ। ਸਿਰਫ਼ ਬਠਿੰਡਾ ਵਿੱਚ ਤਾਪਮਾਨ 29.3°C ਦਰਜ ਕੀਤਾ ਗਿਆ।
ਪੰਜਾਬ ਦੇ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ – ਅੱਜ ਆਸਮਾਨ ਸਾਫ਼ ਰਹੇਗਾ, ਧੁੱਪ ਖਿੜੇਗੀ। ਤਾਪਮਾਨ ਲਗਭਗ 12 ਤੋਂ 26 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਜਲੰਧਰ – ਅੱਜ ਆਸਮਾਨ ਸਾਫ਼ ਰਹੇਗਾ, ਧੁੱਪ ਖਿੜੇਗੀ। ਤਾਪਮਾਨ ਲਗਭਗ 13 ਤੋਂ 28 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਲੁਧਿਆਣਾ – ਅੱਜ ਆਸਮਾਨ ਸਾਫ਼ ਰਹੇਗਾ, ਧੁੱਪ ਖਿੜੇਗੀ। ਤਾਪਮਾਨ ਲਗਭਗ 12 ਤੋਂ 29 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਪਟਿਆਲਾ – ਅੱਜ ਆਸਮਾਨ ਸਾਫ਼ ਰਹੇਗਾ, ਧੁੱਪ ਖਿੜੇਗੀ। ਤਾਪਮਾਨ ਲਗਭਗ 14 ਤੋਂ 29 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਮੋਹਾਲੀ – ਅੱਜ ਆਸਮਾਨ ਸਾਫ਼ ਰਹੇਗਾ, ਧੁੱਪ ਖਿੜੇਗੀ। ਤਾਪਮਾਨ ਲਗਭਗ 16 ਤੋਂ 29 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
