Breaking News LIVE: ਭਾਰਤ 'ਚ ਕੋਰੋਨਾ ਦਾ ਦੂਜੀ ਲਹਿਰ ਫੈਲਣ ਲਈ ਕੌਣ ਜਿੰਮੇਵਾਰ, ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ 'ਚ ਹੋਇਆ ਖੁਲਾਸਾ
Punjab Breaking News, 13 May 2021 LIVE Updates: ਪਿੱਛਲੇ ਮਹੀਨੇ ਕੁੰਭ ਦਾ ਮੇਲਾ ਤੇ ਪੰਜ ਰਾਜਾਂ ਦੀਆਂ ਚੋਣਾਂ ਕਰਕੇ ਦੇਸ਼ ’ਚ ਕੋਰੋਨਾਵਾਇਰਸ ਦੀ ਲਾਗ ਦੇ ਫੈਲਣ ਦੇ ਮਾਮਲਿਆਂ ਦੀ ਰਫ਼ਤਾਰ ਵਿੱਚ ਤੇਜ਼ੀ ਆਈ ਹੈ। ਇਹ ਗੱਲ ‘ਵਿਸ਼ਵ ਸਿਹਤ ਸੰਗਠਨ’ (WHO) ਦੀ ਰਿਪੋਰਟ ਤੋਂ ਵੀ ਸਿੱਧ ਹੋ ਗਈ ਹੈ। ਕੋਰੋਨਾ ਨੂੰ ਲੈ ਕੇ WHO ਵੱਲੋਂ ਬੁੱਧਵਾਰ ਨੂੰ ਜਾਰੀ ਅਪਡੇਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਪਿੱਛੇ ਕਈ ਸੰਭਾਵੀ ਕਾਰਨ ਹਨ।
LIVE
Background
Punjab Breaking News, 13 May 2021 LIVE Updates: ਦੇਸ਼ ਵਿਚ ਕੋਰੋਨਾ ਦੀ ਲਾਗ ਦਾ ਕਹਿਰ ਅਜੇ ਰੁਕਿਆ ਨਹੀਂ ਹੈ। ਹਰ ਦਿਨ ਮੌਤਾਂ ਦੀ ਗਿਣਤੀ ਇਕ ਰਿਕਾਰਡ ਪੱਧਰ 'ਤੇ ਵੱਧ ਰਹੀ ਹੈ। ਇਸ ਵਾਇਰਸ ਨੇ ਹੁਣ ਤਕ ਢਾਈ ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 348,421 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ 4205 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਹਾਲਾਂਕਿ, 3,55,338 ਲੋਕ ਵੀ ਕੋਰੋਨਾ ਤੋਂ ਠੀਕ ਹੋਏ ਹਨ। ਇਹ ਇਕ ਦਿਨ 'ਚ ਸਭ ਤੋਂ ਵੱਧ ਮੌਤਾਂ ਹਨ। ਇਸ ਤੋਂ ਪਹਿਲਾਂ 7 ਮਈ ਨੂੰ 4187 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਸੀ।
11 ਮਈ ਤੱਕ ਦੇਸ਼ ਭਰ 'ਚ 17 ਕਰੋੜ 52 ਲੱਖ 35 ਹਜ਼ਾਰ 991 ਕੋਰੋਨਾ ਖੁਰਾਕ ਦਿੱਤੀ ਜਾ ਚੁੱਕੀ ਹੈ। ਪਿਛਲੇ ਦਿਨ 24 ਲੱਖ 46 ਹਜ਼ਾਰ 674 ਟੀਕੇ ਦਿੱਤੇ ਗਏ। ਇਸ ਦੇ ਨਾਲ ਹੀ ਲਗਭਗ 30.75 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ, 19.83 ਲੱਖ ਕੋਰੋਨਾ ਸੈਂਪਲ ਦੇ ਟੈਸਟ ਕੀਤੇ ਗਏ, ਜਿਨ੍ਹਾਂ ਦੀ ਸਕਾਰਾਤਮਕ ਦਰ 17 ਪ੍ਰਤੀਸ਼ਤ ਤੋਂ ਵੱਧ ਹੈ।
ਦੇਸ਼ 'ਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ:
- ਕੁਲ ਕੋਰੋਨਾ ਮਾਮਲੇ- 2 ਕਰੋੜ 33 ਲੱਖ 40 ਹਜ਼ਾਰ 938
- ਕੁੱਲ ਡਿਸਚਾਰਜ- ਇਕ ਕਰੋੜ 93 ਲੱਖ 82 ਹਜ਼ਾਰ 642
- ਕੁੱਲ ਐਕਟਿਵ ਮਾਮਲੇ- 37 ਲੱਖ 4 ਹਜ਼ਾਰ 99
- ਕੁੱਲ ਮੌਤਾਂ- 2 ਲੱਖ 54 ਹਜ਼ਾਰ 197
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਬਾਰੇ ਇੱਕ ਤਾਜ਼ਾ ਜੋਖਮ ਮੁਲਾਂਕਣ 'ਚ ਪਾਇਆ ਗਿਆ ਹੈ ਕਿ ਦੇਸ਼ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ‘ਵਾਧੇ’ ਲਈ ਜ਼ਿੰਮੇਵਾਰ ਕਈ ਸੰਭਾਵੀ ਕਾਰਕ ਹਨ, ਜਿਨ੍ਹਾਂ ਵਿੱਚ ‘ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ 'ਚ ਇਕਠੀ ਹੋਈ ਵੱਡੀ ਭੀੜ ਵੀ ਹੈ, ਜਿਸ ਕਾਰਨ ਲੋਕਾਂ ਦਾ ਸਮਾਜਿਕ ਮੇਲ-ਜੋਲ ਵਧਿਆ।'
ਡਬਲਯੂਐਚਓ ਨੇ ਬੁੱਧਵਾਰ ਨੂੰ ਪ੍ਰਕਾਸ਼ਤ ਕੀਤੀ ਆਪਣੀ ਹਫਤਾਵਾਰੀ ਕੋਵਿਡ -19 ਅਪਡੇਟ ਰਿਪੋਰਟ ਵਿੱਚ ਕਿਹਾ ਕਿ ਵਾਇਰਸ ਦੇ ਬੀ 1.617 ਰੂਪ ਦਾ ਪਹਿਲਾ ਕੇਸ ਅਕਤੂਬਰ 2020 ਵਿੱਚ ਸਾਹਮਣੇ ਆਇਆ ਸੀ। ਇਸ ਦੇ ਅਨੁਸਾਰ 'ਭਾਰਤ ਵਿੱਚ ਕੋਵਿਡ -19 ਦੇ ਵੱਧ ਰਹੇ ਕੇਸਾਂ ਅਤੇ ਮੌਤਾਂ ਨੇ ਬੀ .1.617 ਪੈਟਰਨ ਸਮੇਤ ਵਾਇਰਸ ਦੇ ਹੋਰਨਾਂ ਰੂਪਾਂ ਦੀ ਮਹੱਤਵਪੂਰਣ ਭੂਮਿਕਾ 'ਤੇ ਪ੍ਰਸ਼ਨ ਖੜੇ ਕੀਤੇ ਹਨ।'
ਕੋਰੋਨਾ ਸੰਕਟ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਸਿੱਥਾ ਜ਼ਿਲ੍ਹਾ ਅਧਿਕਾਰੀਆਂ (ਡੀਸੀ ਤੇ ਡੀਐਮ) ਨਾਲ ਵਰਚੁਅਲ ਬੈਠਕ ਕਰਨਗੇ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਬੈਠਕ ਵਿੱਚ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। ਸੂਤਰਾਂ ਦੀ ਮੰਨੀਏ ਤਾਂ ਇਹ ਬੈਠਕ ਦੋ ਗਰੁੱਪਾਂ ਵਿੱਚ ਹੋਵੇਗੀ।
PM Modi meeting: ਮੋਦੀ ਹੁਣ ਸਿੱਧਾ ਜ਼ਿਲ੍ਹਾ ਅਧਿਕਾਰੀਆਂ ਨਾਲ ਹੀ ਕਰਨਗੇ ਮੀਟਿੰਗ, ਕੋਰੋਨਾ ਸਥਿਤੀ ਦਾ ਲੈਣਗੇ ਜਾਇਜ਼ਾ
ਸੂਤਰਾਂ ਮਤਾਬਕ ਇਹ ਬੈਠਕ ਦੋ ਗਰੁੱਪਾਂ ਵਿੱਚ ਹੋਵੇਗੀ। 18 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਨੌਂ ਸੂਬਿਆਂ ਦੇ 46 ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਮੀਟਿੰਗ ਕਰਨਗੇ। 20 ਮਈ ਨੂੰ ਦਸ ਸੂਬਿਆਂ ਦੇ 54 ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਵਰਚੁਅਲ ਬੈਠਕ ਹੋਵੇਗੀ।
ਕੋਰੋਨਾ ਵਿਰੁੱਧ ਲੜਾਈ ਵਿੱਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਨੂੰ ਐਂਬੂਲੈਂਸਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ। ਇਸ ਫੈਸਲੇ ਤਹਿਤ ਕਈ ਮਿੰਨੀ ਬੱਸਾਂ ਨੂੰ ਕਈ ਜ਼ਿਲ੍ਹਿਆਂ 'ਚ ਐਂਬੁਲੈਂਸ 'ਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਇੱਕੋ ਸਮੇਂ 4 ਮਰੀਜ਼ਾਂ ਨੂੰ ਲੈ ਕੇ ਜਾ ਸਕੇਗੀ। ਇਸ ਦੇ ਨਾਲ ਹੀ ਇਨ੍ਹਾਂ ਐਂਬੂਲੈਂਸ ਵਿੱਚ ਸਾਰੀਆਂ ਮੈਡੀਕਲ ਸਹੂਲਤਾਂ ਜਿਵੇਂ ਆਕਸੀਜਨ, ਦਵਾਈ ਤੇ ਮੈਡੀਕਲ ਸਟਾਫ ਵੀ ਹੋਵੇਗਾ ਤਾਇਨਾਤ ਹੈ।
Bus Ambulance: ਫਤਿਹਾਬਾਦ ਦੇ 50 ਪਿੰਡ ਕੋਰੋਨਾ ਦੇ ਹੌਟ ਸਪੌਟ, ਰੋਡਵੇਜ਼ ਦੀਆਂ ਬੱਸਾਂ ਨੂੰ ਹੀ ਬਣਾਇਆ ਐਂਬਲੈਂਸ
ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ 50 ਪਿੰਡ ਕੋਰੋਨਾ ਦੇ ਹੌਟ ਸਪੌਟ ਬਣੇ ਹਨ। ਇਨ੍ਹਾਂ ਪਿੰਡਾਂ 'ਚ ਆਈਸੋਲੇਸ਼ਨ ਹੋਮ ਸਥਾਪਤ ਕੀਤੇ ਜਾਣਗੇ। ਇਸ ਦੇ ਨਾਲ ਹੀ ਕੋਰੋਨਾ ਖਿਲਾਫ ਜੰਗ 'ਚ ਹਰਿਆਣਾ ਰੋਡਵੇਜ਼ ਦੀ ਲਾਰੀ ਅਹਿਮ ਰੋਲ ਨਿਭਾਏਗੀ।
ਪੰਜਾਬ ਦੇ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ (GGSMCH) ’ਚ ਖ਼ਰਾਬ ਪਏ ਵੈਂਟੀਲੇਟਰਜ਼ ਦੀਆਂ ਖ਼ਬਰਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੇ ਤਿੱਖਾ ਸਪੱਸ਼ਟੀਕਰਨ ਜਾਰੀ ਕੀਤਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਵੈਂਟੀਲੇਟਰਜ਼ ਵਿੱਚ ਕੋਈ ਤਕਨੀਕੀ ਨੁਕਸ ਨਹੀਂ ਹੈ ਜੇ ਨੁਕਸ ਹੈ, ਤਾਂ ਇਸ ਹਸਪਤਾਲ ਦੇ ਆਪਣੇ ਬੁਨਿਆਦੀ ਢਾਂਚੇ ਵਿੱਚ ਹੈ। ਕੇਂਦਰ ਸਰਕਾਰ ਵੱਲੋਂ ਪੱਤਰ ਸੂਚਨਾ ਦਫ਼ਤਰ (ਪ੍ਰੈੱਸ ਇਨਫ਼ਾਰਮੇਸ਼ਨ ਬਿਊਰੋ) ਨੇ ਇਸ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਹੈ।
ਪੰਜਾਬ 'ਚ ਖਰਾਬ ਵੈਂਟੀਲੇਟਰ ਭੇਜਣ ਦੀਆਂ ਰਿਪੋਰਟਾਂ 'ਤੇ ਭੜਕੀ ਕੇਂਦਰ ਸਰਕਾਰ, ਸਪਸ਼ਟੀਕਰਨ ਦਿੰਦਿਆਂ ਵੱਡਾ ਦਾਅਵਾ
ਪੀਆਈਬੀ, ਚੰਡੀਗੜ੍ਹ ਦੇ ਡਾਇਰੈਕਟਰ ਪਵਿੱਤਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਪਿਛਲੇ ਸਾਲ ਤੋਂ ‘ਸਮੁੱਚੀ ਸਰਕਾਰ’ (Whole of Government) ਪਹੁੰਚ ਅਧੀਨ ਹਸਪਤਾਲਾਂ ’ਚ ਦੇਖਭਾਲ ਨਾਲ ਸਬੰਧਤ ਕੋਵਿਡ ਮਰੀਜ਼ਾਂ ਦੇ ਪ੍ਰਭਾਵੀ ਇੰਤਜ਼ਾਮ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੋਸ਼ਿਸ਼ਾਂ ਵਿੱਚ ਮਦਦ ਕਰਦੀ ਆ ਰਹੀ ਹੈ।
ਪਿੱਛਲੇ ਮਹੀਨੇ ਕੁੰਭ ਦਾ ਮੇਲਾ ਤੇ ਪੰਜ ਰਾਜਾਂ ਦੀਆਂ ਚੋਣਾਂ ਕਰਕੇ ਦੇਸ਼ ’ਚ ਕੋਰੋਨਾਵਾਇਰਸ ਦੀ ਲਾਗ ਦੇ ਫੈਲਣ ਦੇ ਮਾਮਲਿਆਂ ਦੀ ਰਫ਼ਤਾਰ ਵਿੱਚ ਤੇਜ਼ੀ ਆਈ ਹੈ। ਇਹ ਗੱਲ ‘ਵਿਸ਼ਵ ਸਿਹਤ ਸੰਗਠਨ’ (WHO) ਦੀ ਰਿਪੋਰਟ ਤੋਂ ਵੀ ਸਿੱਧ ਹੋ ਗਈ ਹੈ। ਕੋਰੋਨਾ ਨੂੰ ਲੈ ਕੇ WHO ਵੱਲੋਂ ਬੁੱਧਵਾਰ ਨੂੰ ਜਾਰੀ ਅਪਡੇਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਪਿੱਛੇ ਕਈ ਸੰਭਾਵੀ ਕਾਰਨ ਹਨ।
ਕੁੰਭ ਮੇਲੇ ਤੇ ਚੋਣਾਂ ਕਾਰਨ ਫੈਲਿਆ ਕੋਰੋਨਾ? WHO ਦੀ ਰਿਪੋਰਟ 'ਚ ਵੱਡੇ ਖੁਲਾਸੇ
ਪਿੱਛਲੇ ਮਹੀਨੇ ਕੁੰਭ ਦਾ ਮੇਲਾ ਤੇ ਪੰਜ ਰਾਜਾਂ ਦੀਆਂ ਚੋਣਾਂ ਕਰਕੇ ਦੇਸ਼ ’ਚ ਕੋਰੋਨਾਵਾਇਰਸ ਦੀ ਲਾਗ ਦੇ ਫੈਲਣ ਦੇ ਮਾਮਲਿਆਂ ਦੀ ਰਫ਼ਤਾਰ ਵਿੱਚ ਤੇਜ਼ੀ ਆਈ ਹੈ। ਇਹ ਗੱਲ ‘ਵਿਸ਼ਵ ਸਿਹਤ ਸੰਗਠਨ’ (WHO) ਦੀ ਰਿਪੋਰਟ ਤੋਂ ਵੀ ਸਿੱਧ ਹੋ ਗਈ ਹੈ। ਕੋਰੋਨਾ ਨੂੰ ਲੈ ਕੇ WHO ਵੱਲੋਂ ਬੁੱਧਵਾਰ ਨੂੰ ਜਾਰੀ ਅਪਡੇਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਪਿੱਛੇ ਕਈ ਸੰਭਾਵੀ ਕਾਰਨ ਹਨ।
ਪਿੱਛਲੇ ਮਹੀਨੇ ਕੁੰਭ ਦਾ ਮੇਲਾ ਤੇ ਪੰਜ ਰਾਜਾਂ ਦੀਆਂ ਚੋਣਾਂ ਕਰਕੇ ਦੇਸ਼ ’ਚ ਕੋਰੋਨਾਵਾਇਰਸ ਦੀ ਲਾਗ ਦੇ ਫੈਲਣ ਦੇ ਮਾਮਲਿਆਂ ਦੀ ਰਫ਼ਤਾਰ ਵਿੱਚ ਤੇਜ਼ੀ ਆਈ ਹੈ। ਇਹ ਗੱਲ ‘ਵਿਸ਼ਵ ਸਿਹਤ ਸੰਗਠਨ’ (WHO) ਦੀ ਰਿਪੋਰਟ ਤੋਂ ਵੀ ਸਿੱਧ ਹੋ ਗਈ ਹੈ। ਕੋਰੋਨਾ ਨੂੰ ਲੈ ਕੇ WHO ਵੱਲੋਂ ਬੁੱਧਵਾਰ ਨੂੰ ਜਾਰੀ ਅਪਡੇਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਪਿੱਛੇ ਕਈ ਸੰਭਾਵੀ ਕਾਰਨ ਹਨ।
ਭਾਰਤ 'ਚ ਕਿਉਂ ਇੰਨੀ ਤੇਜ਼ੀ ਨਾਲ ਵੱਧ ਰਹੀ ਕੋਰੋਨਾ ਦੀ ਦੂਸਰੀ ਲਹਿਰ, WHO ਨੇ ਦੱਸੀ ਇਹ ਵਜ੍ਹਾ