Breaking News LIVE: ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਹੋਏਗੀ ਘਾਤਕ
Punjab Breaking News, 14 May 2021 LIVE Updates: ਭਾਰਤ 'ਚ ਕੋਰੋਨਾ ਵਾਇਰਸ ਦੀ ਦੂਜੀ ਖਤਰਨਾਕ ਲਹਿਰ ਜਾਰੀ ਹੈ। ਅਚਾਨਕ ਇਨਫੈਕਸ਼ਨ ਕਾਰਨ ਮਰੀਜ਼ਾਂ ਦੀ ਸੰਖਿਆ 'ਚ ਹੋਏ ਵਾਧੇ ਨੇ ਸਿਹਤ ਤਿਆਰੀਆਂ ਦੀ ਪੋਲ ਖੋਲ ਦਿੱਤੀ ਹੈ। ਲੋਕਾਂ ਦੇ ਲਈ ਬੈੱਡ, ਆਕਸੀਜਨ, ਸਲੰਡਰ ਤੇ ਜੀਵਨ ਰੱਖਿਅਕ ਦਵਾਈਆਂ ਦੀ ਕਮੀ ਪੈ ਗਈ। ਪਹਿਲੀ ਲਹਿਰ ਨੇ ਬਜ਼ੁਰਗਾਂ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਸੀ। ਪਰ ਦੂਜੀ ਲਹਿਰ ਨੇ ਹੋਰ ਵੀ ਜ਼ਿਆਦਾ ਪ੍ਰਭਾਵਿਤ ਕੀਤਾ। ਹੁਣ ਮਾਹਿਰਾਂ ਨੂੰ ਲੱਗਦਾ ਹੈ ਕਿ ਤੀਜੀ ਲਹਿਰ 'ਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ।
LIVE
Background
Punjab Breaking News, 14 May 2021 LIVE Updates: ਭਾਰਤ 'ਚ ਕੋਰੋਨਾ ਵਾਇਰਸ ਦੀ ਦੂਜੀ ਖਤਰਨਾਕ ਲਹਿਰ ਜਾਰੀ ਹੈ। ਅਚਾਨਕ ਇਨਫੈਕਸ਼ਨ ਕਾਰਨ ਮਰੀਜ਼ਾਂ ਦੀ ਸੰਖਿਆ 'ਚ ਹੋਏ ਵਾਧੇ ਨੇ ਸਿਹਤ ਤਿਆਰੀਆਂ ਦੀ ਪੋਲ ਖੋਲ ਦਿੱਤੀ ਹੈ। ਲੋਕਾਂ ਦੇ ਲਈ ਬੈੱਡ, ਆਕਸੀਜਨ, ਸਲੰਡਰ ਤੇ ਜੀਵਨ ਰੱਖਿਅਕ ਦਵਾਈਆਂ ਦੀ ਕਮੀ ਪੈ ਗਈ। ਪਹਿਲੀ ਲਹਿਰ ਨੇ ਬਜ਼ੁਰਗਾਂ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਸੀ ਪਰ ਦੂਜੀ ਲਹਿਰ ਨੇ ਹੋਰ ਵੀ ਜ਼ਿਆਦਾ ਪ੍ਰਭਾਵਿਤ ਕੀਤਾ। ਹੁਣ ਮਾਹਿਰਾਂ ਨੂੰ ਲੱਗਦਾ ਹੈ ਕਿ ਤੀਜੀ ਲਹਿਰ 'ਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ।
ਅਜੇ ਤਕ ਕੋਰੋਨਾ ਖਿਲਾਫ ਟੀਕਾਕਰਨ ਅਭਿਆਨ 18 ਸਾਲ ਤੋਂ ਉੱਪਰ ਦੇ ਲੋਕਾਂ 'ਤੇ ਲਾਗੂ ਹੈ। ਇਹ ਦੱਸਦਿਆਂ ਨਵਜਨਮੇ ਤੇ ਬੱਚਿਆਂ ਦੇ ਵਿਚ ਕੋਵਿਡ-19 ਦੇ ਮਾਮਲੇ ਸਿਹਤ ਵਿਭਾਗ ਲਈ ਗੰਭੀਰ ਚੁਣੌਤੀ ਹੈ। ਬੱਚਿਆਂ ਦੇ ਡਾਕਟਰ ਕਮਲ ਕਿਸ਼ੋਰ ਧੁਲੇ ਨੇ ਕਿਹਾ, 'ਤੀਜੀ ਲਹਿਰ ਸਿਰਫ ਕੁਝ ਮਹੀਨੇ ਦੂਰ ਹੈ ਤੇ ਕੋਰੋਨਾ ਨਾਲ ਬੱਚਿਆਂ ਦਾ ਇਨਫੈਕਟਡ ਹੋਣਾ ਪਰਿਵਾਰ ਲਈ ਚੁਣੌਤੀ ਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕਿਉਂ ਕਿ ਬੱਚੇ ਬਾਹਰ ਖੇਡਣ ਜਾਂਦੇ ਹਨ। ਹਾਲਾਂਕਿ ਬੱਚਿਆਂ ਦੇ ਵਿਚ ਘਾਤਕ ਜ਼ੋਖਿਮ ਹੋਣ ਦਾ ਸਬੂਤ ਨਾਂਹ ਦੇ ਬਰਾਬਰ ਹੈ। ਪਰ ਵਾਇਰਸ ਨਾਲ ਇਨਫੈਕਟਡ ਹੋਣ ਦੇ ਬਾਅਦ ਉਨ੍ਹਾਂ ਦੇ ਅੰਦਰ ਬਲੈਕ ਫੰਗਸ ਦਾ ਪਤਾ ਲੱਗ ਸਕਦਾ ਹੈ।
ਕੀ ਹੈ ਮਿਊਕੋਰਮਾਇਕੋਸਿਸ
ਮਿਊਕੋਰਮਾਇਕੋਸਿਸ ਜਾਂ ਬਲੈਕ ਫੰਗਸ ਦੁਰਲੱਭ ਪਰ ਗੰਭੀਰ ਫੰਗਲ ਇਨਫੈਕਸ਼ਨ ਹੈ। ਕੋਵਿਡ-19 ਤੋਂ ਉੱਭਰ ਚੁੱਕੇ ਜਾਂ ਉੱਭਰ ਰਹੇ ਲੋਕਾਂ ਤੇ ਮਿਊਕੋਰਮਾਇਕੋਸਿਸ ਫੰਗਲ ਇਨਫੈਕਸ਼ਨ ਹੁੰਦਾ ਹੈ। ਬਲੈਕ ਫੰਗਸ ਮਿਊਕਰ ਫਫੂੰਦ ਕਾਰਨ ਹੁੰਦੀ ਹੈ ਤੇ ਆਮਤੌਰ 'ਤੇ ਮਿੱਟੀ, ਪੌਦਿਆਂ, ਖਾਦ, ਸੜੇ ਹੋਏ ਫਲ ਤੇ ਸਬਜ਼ੀਆਂ 'ਚ ਪਨਪਦਾ ਹੈ। ਹਾਲਾਂਕਿ ਇਹ ਆਮ ਤੌਰ 'ਤੇ ਸਾਇਨਸ, ਦਿਮਾਗ ਤੇ ਲੰਗਸ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਤੋਂ ਇਲਾਵਾ ਇਨਫੈਕਸ਼ਨ ਸਕਿਨ, ਜ਼ਖ਼ਮ ਜਾਂ ਹੋਰ ਕਿਸਮ ਦੀ ਸਕਿਨ ਦੇ ਸੱਟ 'ਤੇ ਵੀ ਹੋ ਸਕਦਾ ਹੈ। ਬਲੈਕ ਫੰਗਸ ਦੇ ਲੱਛਣ ਕੋਵਿਡ-19 ਨਾਲ ਠੀਕ ਹੋਣ ਤੋਂ ਦੋ ਤਿੰਨ ਦਿਨ ਬਾਅਦ ਜ਼ਾਹਿਰ ਹੁੰਦੇ ਹਨ। ਧੁਲੇ ਦੱਸਦੇ ਹਨ ਕਿ ਜੇਕਰ ਬੱਚਾ ਕੁਪੋਸ਼ਿਤ ਹੈ ਜਾਂ ਕੁਝ ਹੋਰ ਬਿਮਾਰੀ ਹੈ ਤਾਂ ਉਸ ਨੂੰ ਸਕਿਨ ਦੀ ਬਿਮਾਰੀ ਹੋਣ ਦੀ ਵੀ ਸੰਭਾਵਨਾ ਹੈ। ਡਾਕਟਰ ਚਾਹੁੰਦੇ ਹਨ ਕਿ ਜੇਕਰ ਬੱਚੇ ਨੂੰ ਉੱਚਿਤ ਇਲਾਜ ਨਹੀਂ ਮਿਲਦਾ ਤਾਂ ਇਨਫੈਕਸ਼ਨ ਦਾ ਲੈਵਲ ਵਧ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਇਮਿਊਨਿਟੀ ਬਿਲਕੁਲ ਮਜਬੂਤ ਹੁੰਦੀ ਹੈ। ਪਰ ਵਾਇਰਸ ਦੇ ਰੂਪਾਂ 'ਚ ਆ ਰਹੇ ਬਦਲਾਅ ਦੇ ਕਾਰਨ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਸਾਰੇ ਕੋਵਿਡ-19 ਨਾਲ ਜੁੜੀ ਸੁਰੱਖਿਆ ਸਬੰਧੀ ਸਾਰੇ ਪ੍ਰੋਟੋਕੋਲ ਦਾ ਪਾਲਣ ਕਰੀਏ ਤੇ ਆਪਣੇ ਬੱਚਿਆਂ ਨੂੰ ਸਹੀ ਸਲਾਮਤ ਰੱਖਣ ਲਈ ਸਾਵਧਾਨੀ ਵਰਤੋ।
ਤੀਜੀ ਲਹਿਰ ਤੋਂ ਬਚਣ ਲਈ ਕੀ ਕਰੀਏ
ਜੈਪੁਰ ਗੋਲਡਨ ਹਸਪਤਾਲ 'ਚ ਸੀਨੀਅਰ ਕੰਸਲਟੈਂਟ ਡਾਕਟਰ ਰਾਘਵੇਂਦਰ ਪਰਾਸ਼ਰ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਪਰ ਕੋਵਿਡ-19 ਦੇ ਉਚਿਤ ਵਿਵਹਾਰ ਦਾ ਸਖਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਨਫੈਕਸ਼ਨ ਦੇ ਫੈਲਾਅ ਤੋਂ ਬਚਿਆ ਜਾ ਸਕੇ। 18 ਸਾਲ ਤੋਂ ਘੱਟ ਲਈ ਅਭਿਆਨ ਸ਼ੁਰੂ ਨਹੀਂ ਦੀ ਵਜ੍ਹਾ ਨਾਲ ਤੀਜੀ ਲਹਿਰ 'ਚ ਸਿਰਫ ਬੱਚੇ ਬਿਨਾਂ ਟੀਕਾਕਰਨ ਦੇ ਹੋਣਗੇ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਇਲਾਜ ਲਈ ਸਪੈਸ਼ਲ ਆਈਸੀਯੂ ਬੈੱਡ ਇਸਤੇਮਾਲ ਕਰਨੇ ਹੋਣਗੇ। ਉਸ ਤਰ੍ਹਾਂ Pediatric Intensive Care Unit ਦੀ ਵੀ ਵਿਵਸਥਾ ਕਰਨ ਦੀ ਲੋੜ ਹੋਵੇਗੀ। ਜ਼ਰੂਰੀ ਹੈ ਕਿ ਹਰ ਸ਼ਖਸ ਪਹਿਲਾਂ ਤੋਂ ਹੀ ਇਨ੍ਹਾਂ ਮੁੱਦਿਆਂ ਦਾ ਮੰਥਨ ਕਰ ਲਵੇ। ਤਹਾਨੂੰ ਦੱਸ ਦੇਈਏ ਕਿ ਤੀਜੀ ਲਹਿਰ ਦੀ ਸ਼ੁਰੂਆਤ ਯੂਰਪ 'ਚ ਹੋਈ ਤੇ ਅਮਰੀਕਾ ਤੋਂ ਹੁੰਦਿਆਂ ਬ੍ਰਿਟੇਨ ਪਹੁੰਚੀ।
ਇਸ ਦਰਮਿਆਨ ਸੁਪਰੀਮ ਕੋਰਟ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਤਿਆਰ ਰਹਿਣ ਦਾ ਸਰਕਾਰਾਂ ਨੂੰ ਹੁਕਮ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ 'ਚ 5 ਫੀਸਦ ਤੋਂ ਘੱਟ ਲੋਕਾਂ ਦਾ ਟੀਕਾਕਰਨ ਹੋ ਸਕਿਆ ਹੈ। ਇਸ ਲਈ ਕੋਰੋਨਾ ਵਾਇਰਸ ਦੀ ਜੰਗ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ ਕਰ ਹੀ ਲੜੀ ਜਾ ਸਕਦੀ ਹੈ। ਪਹਿਲੀ ਲਹਿਰ 'ਚ 1 ਫੀਸਦ ਤੋਂ ਵੀ ਘੱਟ ਬੱਚੇ ਇਨਫੈਕਟਡ ਹੋਏ ਸਨ ਪਰ ਦੂਜੀ ਲਹਿਰ 'ਚ ਇਨਫੈਕਸ਼ਨ ਦਰ ਬੱਚਿਆਂ ਦੇ ਵਿਚ ਵਧਕੇ 10 ਫੀਸਦ ਤਕ ਹੋ ਗਈ ਹੈ। ਬੱਚੇ ਅਜੇ ਵੈਕਸੀਨ ਹਾਸਲ ਨਹੀਂ ਕਰ ਸਕੇ। ਇਸ ਲਈ ਤੀਜੀ ਲਹਿਰ 'ਚ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੋਵੇਗਾ।
ਰੂਸ ਦੀ ਕੋਵਿਡ ਵੈਕਸੀਨ (Russian Corona Vaccine) ‘ਸਪੂਤਨਿਕ ਵੀ’ਦੀ ਕੀਮਤ ਤੈਅ ਕਰ ਦਿੱਤੀ ਗਈ ਹੈ। ਭਾਰਤ ’ਚ ਸਪੂਤਨਿਕ ਵੈਕਸੀਨ ਦੀ ਕੀਮਤ 948 ਰੁਪਏ (Sputnik V Price) ਹੋਵੇਗੀ ਪਰ ਇਸ ’ਤੇ 5 ਫ਼ੀ ਸਦੀ ਜੀਐਸਟੀ (GST) ਵੀ ਲੱਗੇਗਾ, ਜਿਸ ਕਰਕੇ ਇਸ ਦੀ ਇੱਕ ਡੋਜ਼ ਦੀ ਕੀਮਤ 995 ਰੁਪਏ ਹੋ ਜਾਵੇਗੀ।
Sputnik V vaccine Price: ਰੂਸੀ ਵੈਕਸੀਨ ‘ਸਪੂਤਨਿਕ’ ਦਾ ਰੇਟ ਤੈਅ, ਇੱਕ ਡੋਜ਼ ਦੇ ਲੱਗਣਗੇ 995 ਰੁਪਏ
ਕੇਂਦਰੀ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਕੋਵਿਡ ਮਹਾਮਾਰੀ ਵਿਰੁੱਧ ਰੂਸ ਦੀ ਵੈਕਸੀਨ ‘ਸਪੂਤਨਿਕ ਵੀ’ ਅਗਲੇ ਹਫ਼ਤੇ ਦੇ ਸ਼ੁਰੂ ’ਚ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਉਪਲਬਧ ਹੋਵੇਗੀ।
ਜਿੱਥੇ ਭਾਰਤ ਕੋਵਿਡ-19 ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਉੱਥੇ ਹੀ ਸਰਕਾਰ ਨੇ ਵੀਰਵਾਰ ਕਿਹਾ ਕਿ ਵਾਇਰਸ ਫਿਰ ਤੋਂ ਉੱਭਰ ਸਕਦਾ ਹੈ ਇਸ ਲਈ ਸੂਬਿਆਂ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰ 'ਤੇ ਤਿਆਰੀ ਕਰਨੀ ਚਾਹੀਦੀ ਹੈ। ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਲੋੜ ਹੈ ਜਦਕਿ ਪਾਬੰਦੀਆਂ ਤੇ ਉੱਚਿਤ ਵਿਵਹਾਰ ਦਾ ਪਾਲਣ ਕਰਨਾ ਚਾਹੀਦਾ ਹੈ।
ਫਿਰ ਤੋਂ ਉੱਭਰ ਸਕਦੀ ਕੋਰੋਨਾ ਵਾਇਰਸ ਲਾਗ, ਸਰਕਾਰ ਨੇ ਕੀਤਾ ਖੁਲਾਸਾ
ਪੌਲ ਨੇ ਇਕ ਪੱਤਰਕਾਰ ਸੰਮੇਲ 'ਚ ਕਿਹਾ, 'ਪ੍ਰਧਾਨ ਮੰਤਰੀ ਨੇ 17 ਮਾਰਚ ਨੂੰ ਦੂਜੀ ਲਹਿਰ ਦੇ ਉੱਭਰਨ ਬਾਰੇ ਦੇਸ਼ ਨੂੰ ਦਹਿਸ਼ਤ ਪੈਦਾ ਕੀਤੇ ਬਿਨਾਂ ਦੱਸ ਦਿੱਤਾ ਸੀ ਤੇ ਕਿਹਾ ਸੀ ਸਾਨੂੰ ਇਸ ਨਾਲ ਲੜਨਾ ਹੋਵੇਗਾ। ਕੀ ਅਜਿਹੀ ਉੱਚ ਪੱਧਰ ਦੀ ਉਮੀਦ ਸੀ?
ਭਾਰਤ 'ਚ ਕੋਰੋਨਾ ਵਾਇਰਸ ਦੀ ਦੂਜੀ ਖਤਰਨਾਕ ਲਹਿਰ ਜਾਰੀ ਹੈ। ਅਚਾਨਕ ਇਨਫੈਕਸ਼ਨ ਕਾਰਨ ਮਰੀਜ਼ਾਂ ਦੀ ਸੰਖਿਆ 'ਚ ਹੋਏ ਵਾਧੇ ਨੇ ਸਿਹਤ ਤਿਆਰੀਆਂ ਦੀ ਪੋਲ ਖੋਲ ਦਿੱਤੀ ਹੈ। ਲੋਕਾਂ ਦੇ ਲਈ ਬੈੱਡ, ਆਕਸੀਜਨ, ਸਲੰਡਰ ਤੇ ਜੀਵਨ ਰੱਖਿਅਕ ਦਵਾਈਆਂ ਦੀ ਕਮੀ ਪੈ ਗਈ। ਪਹਿਲੀ ਲਹਿਰ ਨੇ ਬਜ਼ੁਰਗਾਂ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਸੀ। ਪਰ ਦੂਜੀ ਲਹਿਰ ਨੇ ਹੋਰ ਵੀ ਜ਼ਿਆਦਾ ਪ੍ਰਭਾਵਿਤ ਕੀਤਾ। ਹੁਣ ਮਾਹਿਰਾਂ ਨੂੰ ਲੱਗਦਾ ਹੈ ਕਿ ਤੀਜੀ ਲਹਿਰ 'ਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ।
Coronavirus Third Wave In India: ਬੱਚਿਆਂ ਲਈ ਸਭ ਤੋਂ ਜ਼ਿਆਦਾ ਖਤਰਾ, ਇਸ ਤਰ੍ਹਾਂ ਹੋ ਸਕਦੀ ਸੁਰੱਖਿਆ
ਅਜੇ ਤਕ ਕੋਰੋਨਾ ਖਿਲਾਫ ਟੀਕਾਕਰਨ ਅਭਿਆਨ 18 ਸਾਲ ਤੋਂ ਉੱਪਰ ਦੇ ਲੋਕਾਂ 'ਤੇ ਲਾਗੂ ਹੈ। ਇਹ ਦੱਸਦਿਆਂ ਨਵਜਨਮੇ ਤੇ ਬੱਚਿਆਂ ਦੇ ਵਿਚ ਕੋਵਿਡ-19 ਦੇ ਮਾਮਲੇ ਸਿਹਤ ਵਿਭਾਗ ਲਈ ਗੰਭੀਰ ਚੁਣੌਤੀ ਹੈ।