Breaking News LIVE: ਕੋਰੋਨਾ ਦੀ ਦੂਜੀ ਲਹਿਰ ਖਾਤਮੇ ਵੱਲ, ਹੁਣ ਤੀਜੀ ਲਹਿਰ ਦਾ ਖਤਰਾ
Punjab Breaking News, 2 June 2021 LIVE Updates: ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 1,33,048 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੌਰਾਨ 3,204 ਲੋਕਾਂ ਨੇ ਕੋਵਿਡ-19 ਕਾਰਨ ਦਮ ਤੋੜ ਦਿੱਤਾ ਹੈ। ਦੂਜਾ ਪੱਖ ਇਹ ਵੀ ਹੈ ਕਿ 2,31,277 ਕੋਰੋਨਾ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਇਸੇ ਨਾਲ ਐਕਟਿਵ ਕੇਸ, ਯਾਨੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1.01 ਲੱਖ ਘਟੀ ਹੈ।
LIVE
Background

ਮੰਗਲਵਾਰ ਨੂੰ ਅਰੁਣਾਚਲ ਪ੍ਰਦੇਸ਼, ਮਣੀਪੁਰ ਤੇ ਮਿਜ਼ੋਰਮ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੇਂ ਮਰੀਜ਼ਾਂ ਤੋਂ ਵੱਧ ਗਿਣਤੀ ਤੰਦਰੁਸਤ ਹੋਣ ਵਾਲਿਆਂ ਦੀ ਰਹੀ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 35,949 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਇਸ ਤੋਂ ਇਲਾਵਾ ਤਮਿਲਨਾਡੂ ਵਿੱਚ 31,683, ਕਰਨਾਟਕ ਵਿੱਚ 29,271 ਤੇ ਕੇਰਲ ਵਿੱਚ 24,117 ਲੋਕ ਤੰਦਰੁਸਤ ਹੋਏ ਹਨ।
ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ-
ਬੀਤੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ: 1.33 ਲੱਖ
ਬੀਤੇ 24 ਘੰਟਿਆਂ ਵਿੱਚ ਕੁੱਲ ਠੀਕ ਹੋਏ: 2.31 ਲੱਖ
ਬੀਤੇ 24 ਘੰਟਿਆਂ ਵਿੱਚ ਕੁੱਲ ਮੌਤਾਂ: 3,204
ਹੁਣ ਤੱਕ ਦਰਜ ਕੋਵਿਡ-19 ਦੇ ਕੁੱਲ ਮਰੀਜ਼: 2.83 ਕਰੋੜ
ਹੁਣ ਤੱਕ ਦਰਜ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕ: 2.41 ਕਰੋੜ
ਹੁਣ ਤੱਕ ਦਰਜ ਕੋਵਿਡ-19 ਕਾਰਨ ਮੌਤਾਂ: 3.35 ਲੱਖ
ਇਸ ਸਮੇਂ ਕੋਵਿਡ-19 ਕਾਰਨ ਇਲਾਜ ਅਧੀਨ ਮਰੀਜ਼: 17.89 ਲੱਖ
15 ਸੂਬਿਆਂ ਵਿੱਚ ਲਾਕਡਾਊਨ ਵਰਗੀਆਂ ਪਾਬੰਦੀਆਂ
ਦੇਸ਼ ਦੇ 15 ਸੂਬਿਆਂ ਵਿੱਚ ਪੂਰਨ ਤਾਲਾਬੰਦੀ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਦਿੱਲੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਮਹਾਰਾਸ਼ਟਰ, ਕਰਨਾਟਕ, ਕੇਰਲ, ਤਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਅਤੇ ਪੁੱਡੂਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲਾਗੂ ਹਨ।
17 ਸੂਬਿਆਂ ਤੇ ਯੂਟੀਜ਼ ਵਿੱਚ ਅੰਸ਼ਕ ਲੌਕਡਾਊਨ
ਦੇਸ਼ ਦੇ 17 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅੰਸ਼ਕ ਪੱਧਰ 'ਤੇ ਤਾਲਾਬੰਦੀ ਕੀਤੀ ਗਈ ਹੈ। ਇੱਥੇ ਪਾਬੰਦੀਆਂ ਹਨ ਪਰ ਥੋੜ੍ਹੀ ਢਿੱਲ ਵੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਮ, ਮਣੀਪੁਰ, ਤ੍ਰਿਪੁਰਾ, ਆਂਧਰ ਪ੍ਰਦੇਸ਼ ਅਤੇ ਗੁਜਰਾਤ ਸ਼ਾਮਲ ਹਨ।
ਦੂਜੀ ਕੋਰੋਨਾ ਲਹਿਰ ਨਾਲ ਭਾਰਤ ਬੁਰੀ ਤਰ੍ਹਾਂ ਜੂਝ ਰਿਹਾ ਹੈ। ਅਜਿਹੇ ਮੁਸ਼ਕਲ ਹਾਲਾਤ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਯੁਵਰਾਜ ਸਿੰਘ ਦੀ ਫਾਉਂਡੇਸ਼ਨ ਯੂਵੀਕੈਨ ਨੇ ਭਾਰਤ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਲਈ ਵੱਖ-ਵੱਖ ਹਸਪਤਾਲਾਂ ਵਿੱਚ 1000 ਬੈੱਡ ਸਥਾਪਤ ਕਰਨ ਦਾ ਐਲਾਨ ਕੀਤਾ ਹੈ।
ਕੋਰੋਨਾ ਕਹਿਰ 'ਚ ਮਦਦ ਲਈ ਅੱਗੇ ਆਏ ਯੁਵਰਾਜ ਸਿੰਘ, 1000 ਕੋਰੋਨਾ ਬੈੱਡਾਂ ਦਾ ਕੀਤਾ ਐਲਾਨ
ਦੂਜੀ ਕੋਰੋਨਾ ਲਹਿਰ ਨਾਲ ਭਾਰਤ ਬੁਰੀ ਤਰ੍ਹਾਂ ਜੂਝ ਰਿਹਾ ਹੈ। ਅਜਿਹੇ ਮੁਸ਼ਕਲ ਹਾਲਾਤ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਯੁਵਰਾਜ ਸਿੰਘ ਦੀ ਫਾਉਂਡੇਸ਼ਨ ਯੂਵੀਕੈਨ ਨੇ ਭਾਰਤ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਲਈ ਵੱਖ-ਵੱਖ ਹਸਪਤਾਲਾਂ ਵਿੱਚ 1000 ਬੈੱਡ ਸਥਾਪਤ ਕਰਨ ਦਾ ਐਲਾਨ ਕੀਤਾ ਹੈ।
ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਭਾਰਤ 'ਚ ਪਾਏ ਗਏ ਬੀ.1.617 ਕੋਵਿਡ-19 ਦੀਆਂ ਤਿੰਨ ਕਿਸਮਾਂ 'ਚੋਂ ਇੱਕ ਬੀ.1.617.2 ਹੀ ਹੁਣ ਚਿੰਤਾ ਦਾ ਵਿਸ਼ਾ ਹੈ। ਉੱਥੇ ਹੀ ਬਾਕੀ ਦੀਆਂ ਦੋ ਕਿਸਮਾਂ 'ਚ ਇਨਫੈਕਸ਼ਨ ਫੈਲਾਉਣ ਦੀ ਦਰ ਬਹੁਤ ਘੱਟ ਹੈ।
WHO ਨੇ ਕੀਤਾ ਖ਼ਬਰਦਾਰ, ਭਾਰਤ 'ਚ ਪਾਈ ਕੋਵਿਡ-19 ਦੀ B.1.617 ਕਿਸਮ ਸਭ ਤੋਂ ਖਤਰਨਾਕ
ਬੀ.1.617 ਕਿਸਮ ਸਭ ਤੋਂ ਪਹਿਲਾਂ ਭਾਰਤ 'ਚ ਪਾਈ ਗਈ ਤੇ ਇਹ ਤਿੰਨ ਕਿਸਮਾਂ ਬੀ.1.617.1 ਬੀ.1.617.2 ਤੇ ਬੀ.1.617.3 'ਚ ਵੰਡੀਆਂ ਹਨ।
ਕੌਮਾਂਤਰੀ ਸਿਹਤ ਸੰਗਠਨ (WHO) ਨੇ ਮੰਗਲਵਾਰ ਨੂੰ ਚੀਨੀ ਕੰਪਨੀ ਦੀ ਕੋਵਿਡ ਰੋਕੂ ਵੈਕਸੀਨ ਨੂੰ ਐਮਰਜੈਂਸੀ ਵਿੱਚ ਵਰਤਣ ਦੀ ਆਗਿਆ ਦੇ ਦਿੱਤੀ ਹੈ। ਬੀਜਿੰਗ ਆਧਾਰਿਤ ਸਿਨੋਵੈਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤੀ 'ਸਿਨੋਵੈਕ-ਕੋਰੋਨਾਵੈਕ' ਸੁਰੱਖਿਆ, ਪ੍ਰਭਾਵਸ਼ੀਲ ਅਤੇ ਨਿਰਮਾਣ ਲਈ ਬਣਾਏ ਕੌਮਾਂਤਰੀ ਮਾਪਦੰਡਾਂ 'ਤੇ ਪੂਰੀ ਉੱਤਰਦੀ ਹੈ।
CoronaVirus ਤੋਂ ਰਾਹਤ ਦਿਵਾਏਗਾ ਚੀਨੀ ਟੀਕਾ, WHO ਨੇ ਦਿੱਤੀ ਮਨਜ਼ੂਰੀ
ਡਬਲਿਊਐਚਓ ਦੇ ਸਹਾਇਕ ਡਾਇਰੈਕਟਰ ਮਾਰਿਯਾਂਗੇਲਾ ਸਿਮਾਓ ਨੇ ਬਿਆਨ ਵਿੱਚ ਕਿਹਾ ਹੈ ਕਿ ਦੁਨੀਆ ਭਰ ਵਿੱਚ ਵੈਕਸੀਨ ਪਹੁੰਚ ਉਤਾਰ-ਚੜ੍ਹਾਅ ਨੂੰ ਇੱਕ ਸਮਾਨ ਕਰਨ ਲਈ ਵਿਸ਼ਵ ਵਿੱਚ ਕਈ ਕੋਵਿਡ-19 ਰੋਕੂ ਟੀਕਿਆਂ ਦੀ ਸਖ਼ਤ ਲੋੜ ਹੈ।
ਕੋਰੋਨਾਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਨੇ ਲੋਕਾਂ ਦੀ ਸਿਹਤ ਤੋਂ ਲੈ ਕੇ ਰੁਜ਼ਗਾਰ ਤਕ ਦੇ ਹਰੇਕ ਨੂੰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਵੱਡੀਆਂ ਕੰਪਨੀਆਂ ਵੀ ਇਸ ਤੋਂ ਦੂਰ ਨਹੀਂ ਹਨ। ਇਸ ਮਹਾਂਮਾਰੀ ਨੂੰ ਰੋਕਣ ਲਈ ਲਾਏ ਗਏ ਲੌਕਡਾਊਨ ਕਾਰਨ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੂੰ ਵੀ ਨੁਕਸਾਨ ਝੱਲਣਾ ਪਿਆ ਹੈ। ਅਪ੍ਰੈਲ ਦੇ ਮੁਕਾਬਲੇ ਮਈ 'ਚ ਮਾਰੂਤੀ ਸੁਜ਼ੂਕੀ ਦੀ ਸਮੁੱਚੀ ਵਿਕਰੀ 71 ਫ਼ੀਸਦੀ ਘੱਟ ਗਈ ਹੈ, ਜਿਸ ਤੋਂ ਬਾਅਦ ਇਹ ਘੱਟ ਕੇ 46,555 ਯੂਨਿਟ ਹੀ ਰਹੀ ਗਈ ਹੈ।
ਕੋਰੋਨਾ ਦਾ ਅਸਰ: Maruti Suzuki ਨੂੰ ਵੱਡਾ ਝਟਕਾ, ਜਾਣੋ ਅਪ੍ਰੈਲ 'ਚ ਕਿੰਨੀਆਂ ਗੱਡੀਆਂ ਵਿਕੀਆਂ
ਕੋਰੋਨਾਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਨੇ ਲੋਕਾਂ ਦੀ ਸਿਹਤ ਤੋਂ ਲੈ ਕੇ ਰੁਜ਼ਗਾਰ ਤਕ ਦੇ ਹਰੇਕ ਨੂੰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਵੱਡੀਆਂ ਕੰਪਨੀਆਂ ਵੀ ਇਸ ਤੋਂ ਦੂਰ ਨਹੀਂ ਹਨ। ਇਸ ਮਹਾਂਮਾਰੀ ਨੂੰ ਰੋਕਣ ਲਈ ਲਾਏ ਗਏ ਲੌਕਡਾਊਨ ਕਾਰਨ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੂੰ ਵੀ ਨੁਕਸਾਨ ਝੱਲਣਾ ਪਿਆ ਹੈ।
ਕੋਰੋਨਾ ਦੀ ਦੂਜੀ ਲਹਿਰ ਮਗਰੋਂ ਤੀਜੀ ਦਾ ਖ਼ਤਰਾ ਬਣਿਆ ਹੋਇਆ ਹੈ। ਅਜਿਹੇ ਵਿੱਚ ਨੀਤੀ ਅਯੋਗ ਨੇ ਵੱਡਾ ਦਾਅਵਾ ਕੀਤਾ ਹੈ। ਸਰਕਾਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਭਾਵੇਂ ਅਜੇ ਤਕ ਕੋਰੋਨਾ ਦਾ ਬੱਚਿਆਂ 'ਤੇ ਬਹੁਤਾ ਅਸਰ ਨਹੀਂ ਹੋਇਆ ਪਰ ਵਾਇਰਸ ਦੇ ਵਿਵਹਾਰ ਜਾਂ ਮਹਾਮਾਰੀ ਸਬੰਧੀ ਗਤੀਸ਼ੀਲਤਾ ਵਿੱਚ ਬਦਲਾਅ ਕਾਰਨ ਇਹ ਬੱਚਿਆਂ 'ਤੇ ਵੀ ਪ੍ਰਭਾਵ ਪਾ ਸਕਦਾ ਹੈ।
ਤੀਜੀ ਲਹਿਰ ਦਾ ਖਤਰਾ, 3 ਫੀਸਦੀ ਬੱਚਿਆਂ ਦੀ ਹਾਲਤ ਹੋ ਸਕਦੀ ਗੰਭੀਰ, ਨੀਤੀ ਅਯੋਗ ਦੀ ਚੇਤਾਵਨੀ