Death Threat: ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
Producer KV Dhillon Death Threat: ਪੰਜਾਬੀ ਫਿਲਮ ਅਤੇ ਸੰਗੀਤ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦਰਅਸਲ, ਸਭ ਤੋਂ ਵੱਡੀ ਨਿਰਮਾਤਾ ਕੰਪਨੀ ਗੀਤ ਐਮਪੀ3 ਦੇ ਮਾਲਕ ਕੇਵੀ ਢਿੱਲੋਂ ਨੂੰ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜੰਟਾ
Producer KV Dhillon Death Threat: ਪੰਜਾਬੀ ਫਿਲਮ ਅਤੇ ਸੰਗੀਤ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦਰਅਸਲ, ਸਭ ਤੋਂ ਵੱਡੀ ਨਿਰਮਾਤਾ ਕੰਪਨੀ ਗੀਤ ਐਮਪੀ3 ਦੇ ਮਾਲਕ ਕੇਵੀ ਢਿੱਲੋਂ ਨੂੰ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜੰਟਾ ਖਰੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਇੱਕ ਵਾਰ ਫਿਰ ਤੋਂ ਪੰਜਾਬੀ ਸਿਤਾਰਿਆਂ ਵਿਚਾਲੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਬੰਧੀ ਇੱਕ ਕਥਿਤ ਆਡੀਓ ਸਾਹਮਣੇ ਆਇਆ ਹੈ।
ਧਮਕੀ ਭਰਿਆ ਆਡੀਓ ਵਾਈਰਲ
ਜਾਣਕਾਰੀ ਮੁਤਾਬਕ ਵਾਇਰਲ ਹੋ ਰਹੀ ਆਡੀਓ 'ਚ ਜੰਟਾ ਨੇ ਕਿਹਾ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਪਹਿਲਾਂ ਤਾਂ ਸਿੱਧੂ ਮੂਸੇਵਾਲਾ ਨੂੰ ਧਮਕੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਉਹ ਜਿੰਨਾ ਚਾਹੇ ਬੇਕਸੂਰ ਹੋਣ ਦਾ ਦਿਖਾਵਾ ਕਰ ਸਕਦਾ ਹੈ, ਜੋ ਚਾਹੇ ਮਾਸਕ ਪਹਿਨ ਸਕਦਾ ਹੈ। ਉਹ ਸਿੱਧੂ ਮੂਸੇਵਾਲਾ ਦੇ ਘਰ ਵੀ ਗਿਆ ਸੀ ਅਤੇ ਉੱਥੇ ਜਾ ਕੇ ਵੀ ਰੋਇਆ ਸੀ। ਇਸਦੇ ਨਾਲ ਹੀ ਉਕਤ ਆਡੀਓ ’ਚ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਕੌਣ ਹੋ। ਤੁਸੀਂ ਜਿੱਥੇ ਚਾਹੋ ਜਾ ਸਕਦੇ ਹੋ। ਜਿੰਨੇ ਮਰਜ਼ੀ ਸੁਰੱਖਿਆ ਲੈ ਲਵੋ। ਤੁਸੀਂ ਜੋ ਚਾਹੋ ਕਰ ਸਕਦੇ ਹੋ, ਵਿਦੇਸ਼ ਵੀ ਭੱਜ ਸਕਦੇ ਹੋ। ਜਦੋਂ ਅਸੀਂ ਕੰਮ ਕਰਨਾ ਹੈ, ਅਸੀਂ ਕਰਾਂਗੇ। ਚਾਹੇ 2 ਸਾਲ ਲੱਗ ਜਾਣ ਜਾਂ 5 ਸਾਲ। ਮੈਂ ਤੁਹਾਡਾ ਕੰਮ ਜ਼ਰੂਰ ਕਰਾਂਗਾ। ਫਿਲਹਾਲ ਪੁਲਿਸ ਥਾਣਾ ਆਈਟੀ ਸਿਟੀ ਮੁਹਾਲੀ ਦੇ ਐਸਐਚਓ ਸਿਮਰਜੀਤ ਸਿੰਘ ਨੇ ਕਿਹਾ ਕਿ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ।
ਦੱਸਣਯੋਗ ਹੈ ਕਿ ਪੰਜਾਬੀ ਸੰਗੀਤ ਇੰਡਸਟਰੀ ਦੇ 25 ਤੋਂ ਵੱਧ ਸਟਾਰ ਗਾਇਕ ਗੀਤ ਐਮਪੀ3 ਦੇ ਜਰੀਏ ਕੰਮ ਕਰਦੇ ਹਨ। ਅਜਿਹੇ ’ਚ ਉਨ੍ਹਾਂ ਗਾਇਕਾਂ ਦੀ ਵੀ ਚਿੰਤਾ ਵਧ ਗਈ ਹੈ। ਗੀਤ ਐਮਪੀ3 ਦੇ ਨਾਲ ਹੀ ਪੰਜਾਬ ਦੇ ਗਾਇਕ ਜਸ ਮਾਣਕ, ਦੀਪ ਜੰਡੂ, ਬੋਹੇਮੀਆ, ਡਿਵਾਈਨ, ਹੁਨਰ ਸਿੰਘ ਸੰਧੂ, ਵੱਡਾ ਗਰੇਵਾਲ, ਕਰਨ ਰੰਧਾਵਾ, ਹਰਫ ਚੀਮਾ, ਜ਼ੀ ਖਾਨ, ਅੰਮ੍ਰਿਤ ਮਾਨ, ਕੈਂਬੀ, ਜਗਜੀਤ ਸੰਧੂ ਸਮੇਤ ਕਈ ਹੋਰ ਨਾਮ ਸ਼ਾਮਲ ਹਨ।