Breaking News LIVE: ਕੋਰੋਨਾ ਕਰਕੇ ਪੰਜਾਬ 'ਚ ਸਖਤੀ, ਕਰਫਿਊ ਦਾ ਸਮਾਂ ਤਬਦੀਲ, ਹੋਲਾ ਮਹੱਲਾ 'ਤੇ ਕੋਰੋਨਾ ਰਿਪੋਰਟ ਲਾਜ਼ਮੀ
Punjab Breaking News, 18 March 2021 LIVE Updates: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਕੈਪਟਨ ਸਰਕਾਰ ਪੰਜਾਬ ਵਿੱਚ ਹੋਰ ਸਖਤ ਕਰਨ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ 9 ਜ਼ਿਲ੍ਹਿਆਂ ਵਿੱਚ ਅੱਜ ਤੋਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਉਣ ਫੈਸਲਾ ਕੀਤਾ ਹੈ। ਪਹਿਲਾਂ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਸੀ।
LIVE
Background

ਕੋਰੋਨਾ (Coronavirus) ਸੰਕਟ ਇੱਕ ਵਾਰ ਫਿਰ ਦੇਸ਼ ’ਚ ਆਪਣੇ ਪੈਰ ਪਸਾਰ ਰਿਹਾ ਹੈ। ਇਸ ਵਰ੍ਹੇ 102 ਦਿਨਾਂ ਪਿੱਛੋਂ ਪਹਿਲੀ ਵਾਰ ਰਿਕਾਰਡ 35,000 ਤੋਂ ਵੱਧ ਨਵੇਂ ਕੋਰੋਨਾ ਕੇਸ ()Covid-19 Cases) ਆਏ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ (Health Ministry) ਅਨੁਸਾਰ ਪਿਛਲੇ 24 ਘੰਟਿਆਂ ’ਚ 35,871 ਹਜ਼ਾਰ ਨਵੇਂ ਕੋਰੋਨਾ ਕੇਸ ਆਏ ਤੇ 172 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਉਂਝ 17,741 ਵਿਅਕਤੀ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 5 ਦਸੰਬਰ, 2020 ਨੂੰ 36,011 ਕੋਰੋਨਾ ਕੇਸ ਦਰਜ ਕੀਤੇ ਗਏ ਸਨ।
ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ ਇੱਕ ਕਰੋੜ 14 ਲੱਖ 74 ਹਜ਼ਾਰ 605 ਹੋ ਗਏ ਹਨ। ਕੁੱਲ ਇੱਕ ਲੱਖ 59 ਹਜ਼ਾਰ 216 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਇੱਕ ਕਰੋੜ 10 ਲੱਖ 63 ਹਜ਼ਾਰ ਲੋਕ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ। ਦੇਸ਼ ਵਿੱਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 2 ਲੱਖ 52 ਹਜ਼ਾਰ 364 ਹੋ ਗਈ ਹੈ, ਭਾਵ ਇੰਨੇ ਲੋਕ ਇਸ ਵੇਲੇ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ।
ਮਹਾਰਾਸ਼ਟਰ ’ਚ ਹਰ ਦਿਨ ਸਭ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਬੁੱਧਵਾਰ ਨੂੰ ਇੱਥੇ 23,179 ਨਵੇਂ ਮਾਮਲੇ ਦਰਜ ਹੋਏ, ਜੋ ਇਸ ਸਾਲ ਵਿੱਚ ਸਭ ਤੋਂ ਵੱਧ ਹਨ। ਇਸ ਦੇ ਨਾਲ ਮਹਾਮਾਰੀ ਕਾਰਨ 84 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ।
ਦੇਸ਼ ਵਿੱਚ 16 ਜਨਵਰੀ ਤੋਂ ਲੈ ਕੇ 17 ਮਾਰਚ ਤੱਕ 3 ਕਰੋੜ 71 ਲੱਖ 43 ਹਜ਼ਾਰ 255 ਸਿਹਤ ਕਰਮਚਾਰੀਆਂ, ਬਜ਼ੁਰਗਾਂ ਤੇ ਕੋਰੋਨਾ ਜੋਧਿਆਂ ਨੂੰ ਕੋਵਿਡ-19 ਦਾ ਟੀਕਾ ਲਾਇਆ ਜਾ ਚੁੱਕਾ ਹੈ। ਕੱਲ੍ਹ 20 ਲੱਖ 78 ਹਜ਼ਾਰ 719 ਵਿਅਕਤੀਆਂ ਨੂੰ ਟੀਕੇ ਲੱਗੇ। ਵੈਕਸੀਨ ਦੀ ਦੂਜੀ ਖ਼ੁਰਾਕ ਦੇਣ ਦੀ ਮੁਹਿੰਮ 13 ਫ਼ਰਵਰੀ ਤੋਂ ਸ਼ੁਰੂ ਹੋਈ ਸੀ।
ਹੋਲੇ ਮਹੱਲਾ ਮਨਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿੱਚ ਆਉਣ ਵਾਲੀ ਸੰਗਤ ਲਈ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਲਿਆਉਣੀ ਪ੍ਰਸ਼ਾਸਨ ਵੱਲੋਂ ਲਾਜ਼ਮੀ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਇਹ ਕਦਮ ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਉਠਾਇਆ ਗਿਆ ਹੈ।
Hola Mohalla: ਹੋਲੇ ਮਹੱਲਾ 'ਤੇ ਆਉਣ ਵਾਲਿਆਂ ਨੂੰ ਦਿਖਾਉਣੀ ਪਏਗੀ ਕੋਰੋਨਾ ਰਿਪੋਰਟ
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਸੰਗਤ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਸੰਗਤ ਆਪਣੇ ਘਰ ਬੈਠ ਕੇ ਹੀ ਗੁਰੂ ਸਾਹਿਬ ਨੂੰ ਨਮਨ ਕਰੇ ਤੇ ਜੇਕਰ ਸੰਗਤ ਹੋਲਾ ਮਹੱਲਾ ਵਿੱਚ ਆਉਣਾ ਚਾਹੁੰਦੀ ਹੈ ਤਾਂ ਕੋਰੋਨਾਵਾਇਰਸ ਸਬੰਧੀ ਦਿੱਤੀਆਂ ਗਈਆਂ ਗਾਈਡਲਾਈਨਾਂ ਤੇ ਸਹੀ ਤਰੀਕੇ ਨਾਲ ਅਮਲ ਕੀਤਾ ਜਾਵੇ।
ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਕੈਪਟਨ ਸਰਕਾਰ ਪੰਜਾਬ ਵਿੱਚ ਹੋਰ ਸਖਤ ਕਰਨ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ 9 ਜ਼ਿਲ੍ਹਿਆਂ ਵਿੱਚ ਅੱਜ ਤੋਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਉਣ ਫੈਸਲਾ ਕੀਤਾ ਹੈ। ਪਹਿਲਾਂ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਸੀ।
Punjab Night Curfew Timing: ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਪੰਜਾਬ 'ਚ ਹੋਰ ਸਖਤੀ, ਕਰਫਿਊ ਦਾ ਸਮਾਂ ਤਬਦੀਲ
ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਕੈਪਟਨ ਸਰਕਾਰ ਪੰਜਾਬ ਵਿੱਚ ਹੋਰ ਸਖਤ ਕਰਨ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ 9 ਜ਼ਿਲ੍ਹਿਆਂ ਵਿੱਚ ਅੱਜ ਤੋਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਉਣ ਫੈਸਲਾ ਕੀਤਾ ਹੈ। ਪਹਿਲਾਂ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਸੀ।
22 ਸਾਲਾ ਮਹਿਲਾ ਮੁੱਕੇਬਾਜ਼ ਰਿਤਿਕਾ ਫ਼ੌਗਾਟ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਅਨੁਸਾਰ ਰਿਤਿਕਾ ਦਰਅਸਲ ਰਾਜਸਥਾਨ ਦੇ ਭਰਤਪੁਰ ’ਚ ਬੀਤੇ ਦਿਨੀਂ ਮੁੱਕੇਬਾਜ਼ੀ ਦਾ ਫ਼ਾਈਨਲ ਟੂਰਨਾਮੈਂਟ ਹਾਰ ਗਈ ਸੀ। ਉਸ ਹਾਰ ਤੋਂ ਦੁਖੀ ਹੋ ਕੇ ਰਿਤਿਕਾ ਫ਼ੌਗਾਟ ਨੇ ਇਹ ਕਦਮ ਚੁੱਕਿਆ ਹੋ ਸਕਦਾ ਹੈ। ਰਿਤਿਕਾ ਦਰਅਸਲ ਗੀਤਾ ਤੇ ਬਬੀਤਾ ਫ਼ੌਗਾਟ ਦੀ ਚਚੇਰੀ ਭੈਣ ਹੈ। ਰਿਤਿਕਾ ਦੀ ਖ਼ੁਦਕੁਸ਼ੀ ਦੀ ਪੁਸ਼ਟੀ ਚਰਖੀ ਦਾਦਰੀ ਦੇ ਡੀਐੱਸਪੀ ਰਾਮ ਸਿੰਘ ਬਿਸ਼ਨੋਈ ਨੇ ਕੀਤੀ ਹੈ।
Ritika Phogat Suicide: ‘ਮੁਕਾਬਲਾ ਹਾਰਨ ਤੋਂ ਦੁਖੀ’ ਮੁੱਕੇਬਾਜ਼ ਰਿਤਿਕਾ ਫ਼ੌਗਾਟ ਵੱਲੋਂ ਖ਼ੁਦਕੁਸ਼ੀ
ਰਿਤਿਕਾ ਸੂਬਾ ਪੱਧਰੀ ਸਬ ਜੂਨੀਅਰ, ਜੂਨੀਅਰ ਵੁਮੈਨ ਮੁੱਕੇਬਾਜ਼ੀ ਟੂਰਨਾਮੈਂਟਾਂ ਵਿੱਚ ਖੇਡਦੀ ਸੀ। ਉਸ ਨੇ ਆਖ਼ਰੀ ਮੈਚ 14 ਮਾਰਚ ਨੂੰ ਖੇਡਿਆ ਸੀ ਪਰ ਉਹ 1 ਅੰਕ ਤੋਂ ਹਾਰ ਗਈ ਸੀ।
ਮੁਕਤਸਰ ਨੇੜੇ ਭਿਆਨਕ ਸੜਕ ਹਾਦਸਾ, ਪਰਿਵਾਰ ਦੇ ਚਾਰ ਜੀਆਂ ਦੀ ਮੌਤ
Breaking: ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ 'ਤੇ ਪਿੰਡ ਭਲਾਈਆਣਾ ਵਿਖੇ ਅੱਜ ਸਵੇਰੇ ਕਰੀਬ 8:30 ਵਜੇ ਕਾਰ ਦੀ ਦਰਖਤ ਨਾਲ ਭਿਆਨਕ ਟੱਕਰ ਵਿੱਚ ਚਾਰ ਮੌਤਾਂ ਹੋਣ ਦਾ ਸਮਾਚਾਰ ਹੈ।
ਮ੍ਰਿਤਕਾਂ ਵਿਚ ਪਤੀ-ਪਤਨੀ, ਭੈਣ-ਭਾਣਜਾ ਸ਼ਾਮਲ ਹਨ ਜਦਕਿ ਕਾਰ ਚਾਲਕ ਦਾ ਬਚਾਅ ਹੋ ਗਿਆ। ਮ੍ਰਿਤਕ ਸੰਗਰੂਰ ਜ਼ਿਲ੍ਹੇ ਭੰਮੀਪੁਰ ਨਾਲ ਸਬੰਧਤ ਹਨ। ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਦਵਾਈ ਲੈਣ ਜਾ ਰਹੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੁਖਬੀਰ ਬਾਦਲ ਮੇਦਾਂਤਾ ਹਸਪਤਾਲ 'ਚ ਦਾਖਲ, ਬਾਦਲ ਪਰਿਵਾਰ ਦੇ 3 ਮੁਲਾਜ਼ਮ ਵੀ ਕਰੋਨਾ ਪੌਜ਼ੇਟਿਵ, ਸਿਹਤਯਾਬੀ ਲਈ ਅਖੰਡ ਪਾਠ
ਸੁਖਬੀਰ ਬਾਦਲ ਮੇਦਾਂਤਾ ਹਸਪਤਾਲ 'ਚ ਦਾਖਲ, ਬਾਦਲ ਪਰਿਵਾਰ ਦੇ 3 ਮੁਲਾਜ਼ਮ ਵੀ ਕਰੋਨਾ ਪੌਜ਼ੇਟਿਵ, ਸਿਹਤਯਾਬੀ ਲਈ ਅਖੰਡ ਪਾਠ
ਪਿੰਡ ਬਾਦਲ ਵਿੱਚ ਅੱਜ ਰਸੋਈ ਪ੍ਰਮੁੱਖ ਔਰਤ ਮੁਲਾਜ਼ਮ ਤੇ ਉਸ ਦੇ ਪੁੱਤਰ ਸਮੇਤ ਤਿੰਨ ਜਣੇ ਕਰੋਨਾ ਪੌਜ਼ੇਟਿਵ ਆਏ ਹਨ। ਇਸ ਮਗਰੋਂ ਸਿਹਤ ਵਿਭਾਗ ਵੱਲੋਂ ਬਾਦਲਾਂ ਦੀ ਰਿਹਾਇਸ਼ ਤੇ ਫਾਰਮ ਹਾਊਸ ’ਚੋਂ ਲਗਪਗ 60 ਜਣਿਆਂ ਦੇ ਸੈਂਪਲ ਲਏ ਗਏ ਹਨ।