ਪੜਚੋਲ ਕਰੋ
Advertisement
ਕੈਪਟਨ ਕਰਾਉਣਗੇ ਬਲਦਾਂ ਦੀਆਂ ਦੌੜਾਂ !
ਚੰਡੀਗੜ੍ਹ: 15 ਫਰਵਰੀ ਨੂੰ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਣ ਵਾਲੀ ਇਸ ਬੈਠਕ 'ਚ ਕਈ ਅਹਿਮ ਮਸਲਿਆਂ 'ਤੇ ਮੋਹਰ ਲੱਗ ਸਕਦੀ ਹੈ। ਪੰਜਾਬ 'ਚ ਪਿਛਲੇ ਕਾਫੀ ਸਮੇਂ ਤੋਂ ਬਲਦਾਂ ਦੀਆਂ ਦੌੜਾਂ 'ਤੇ ਰੋਕ ਹੈ। ਖਾਸ ਤੌਰ 'ਤੇ ਕਿਲ੍ਹਾ ਰਾਏਪੁਰ ਦੀਆਂ ਬਲਦ ਦੌੜਾਂ ਮਸ਼ਹੂਰ ਹਨ। ਕਿਲ੍ਹਾ ਰਾਏਪੁਰ ਮੈਨੈਜਮੈਂਟ ਦੀ ਮੰਗ ਰਹੀ ਹੈ ਕਿ ਪੰਜਾਬ ਵਿਧਾਨ ਸਭਾ 'ਚ ਮਤਾ ਲਿਆ ਕੇ ਬਲਦਾਂ ਦੀਆਂ ਦੌੜਾਂ 'ਚ ਸ਼ੁਰੂ ਕਰਵਾਇਆ ਜਾਵੇ।
ਸੂਤਰਾਂ 15 ਫਰਵਰੀ ਦੀ ਕੈਬਨਿਟ 'ਚ ਇਸ ਮਸਲੇ 'ਤੇ ਚਰਚਾ ਹੋ ਕੇ ਇਸ ਨੂੰ ਰਸਮੀ ਜਾਂ ਗੈਰ ਰਸਮੀ ਮਨਜ਼ੂਰੀ ਮਿਲ ਸਕਦੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਪਹਿਲਾਂ ਹੀ ਕਿਲ੍ਹਾ ਰਾਏਪੁਰ ਦੀ ਖੇਡ ਕਮੇਟੀ ਨੂੰ ਵਿਸ਼ਵਾਸ਼ ਦਿਵਾ ਦਾ ਚੁੱਕੇ ਹਨ ਕਿ ਕਾਨੂੰਨ ਮੁਤਾਬਕ ਸਰਕਾਰ ਇਨ੍ਹਾਂ ਖੇਡਾਂ ਲਈ ਹਰ ਪਹਿਲਕਦਮੀ ਕਰੇਗੀ।
ਸੂਤਰਾਂ ਮੁਤਾਬਕ ਪੰਜਾਬ ਦੀ ਨਵੀਂ ਇਸ਼ਤਿਹਾਰ ਨੀਤੀ ਵੀ ਕੈਬਨਿਟ ਦੇ ਏਜੰਡੇ 'ਤੇ ਹੈ। ਇਸ਼ਤਿਹਾਰ ਨੀਤੀ 'ਤੇ ਵੀ ਕੈਬਨਿਟ 'ਚ ਚਰਚਾ ਦੇ ਆਸਾਰ ਹਨ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਇਸ 'ਤੇ ਲਗਾਤਾਰ ਕੰਮ ਕਰ ਰਹੇ ਹਨ। ਸਿੱਧੂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਤਿਆਰ ਕੀਤੀ ਗਈ ਇਸ਼ਤਿਹਾਰ ਨੀਤੀ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਨਿਰਪੱਖ ਹੈ।
ਸੂਤਰਾਂ ਮੁਤਾਬਕ ਪ੍ਰਿਸੀਪਲ ਮੁੱਖ ਸਕੱਤਰ ਦੇ ਮਸਲੇ 'ਤੇ ਵੀ ਕੈਬਨਿਟ 'ਚ ਗੈਰ ਰਸਮੀ ਚਰਚਾ ਹੋ ਸਕਦੀ ਹੈ ਕਿਉਂਕਿ ਸਰਕਾਰ ਇਸ ਮਸਲੇ 'ਤੇ ਹਾਈਕੋਰਟ ਜਾ ਚੁੱਕੀ ਹੈ। ਉਨ੍ਹਾਂ ਦੀ ਅਗਲੀ ਪਾਰੀ ਲਈ ਕੈਬਨਿਟ 'ਚ ਚਰਚਾ ਹੋਣੀ ਜ਼ਰੂਰੀ ਹੈ ਤਾਂ ਕਿ ਅਗਲੇ ਕਾਨੂੰਨੀ ਸੰਕਟ ਸਮੇਂ ਕੋਈ ਅਹਿਮ ਫੈਸਲਾ ਲਿਆ ਜਾ ਸਕੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement