Fazilka news: ਬੇਕਸੂਰ ਡਰਾਈਵਰ ਅਤੇ ਕੰਡਕਟਰ ਦੀ ਬੇਰਹਿਮੀ ਨਾਲ ਕੁੱਟਮਾਰ, ਮਾਮਲੇ ਦੀ ਜਾਂਚ ਜਾਰੀ
Punjab news: ਜਲਾਲਾਬਾਦ ਦੇ ਟਿਵਾਣਾ ਚੌਂਕ ‘ਚ ਬੇਕਸੂਰ ਡਰਾਈਵਰ ਅਤੇ ਕੰਡਟਕਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Punjab news: ਜਲਾਲਾਬਾਦ ਦੇ ਟਿਵਾਣਾ ਚੌਂਕ ‘ਚ ਜ਼ਬਰਦਸਤ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਚਿੰਤਪੁਰਨੀ ਤੋਂ ਫਾਜ਼ਿਲਕਾ ਆ ਰਹੀ ਸਰਕਾਰੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਕੁਝ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਉੱਥੇ ਹੀ ਬੱਸ ਦੀ ਭੰਨਤੋੜ ਵੀ ਕੀਤੀ ਗਈ।
ਇਹ ਵੀ ਪੜ੍ਹੋ: Punjab news: ਭਾਨਾ ਸਿੱਧੂ ਦੇ ਹੱਕ 'ਚ ਸੰਗਰੂਰ ਜਾ ਰਹੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਰੋਕਿਆ, ਲਿਆ ਹਿਰਾਸਤ 'ਚ
ਦੱਸਿਆ ਜਾ ਰਿਹਾ ਹੈ ਕਿ ਸੜਕ 'ਤੇ ਕਾਫੀ ਟ੍ਰੈਫਿਕ ਸੀ ਅਤੇ ਉੱਥੇ ਹੀ ਪਿੱਛੋਂ ਆ ਰਹੀ ਬੱਸ ਦੇ ਅੱਗੇ ਮੋਟਰਸਾਈਕਲ ਆ ਗਿਆ, ਜੋ ਸੜਕ 'ਤੇ ਪਾਣੀ ਭਰਿਆ ਹੋਣ ਕਰਕੇ ਤਿਲਕ ਕੇ ਹੇਠਾਂ ਡਿੱਗ ਗਿਆ। ਪਰ ਲੋਕਾਂ ਨੇ ਬੱਸ ਵਾਲੇ ਦਾ ਕਸੂਰ ਦੱਸਦਿਆਂ ਹੋਇਆਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਨਾਲ ਹੀ ਬੱਸ ਦੀ ਵੀ ਚੰਗੀ ਭੰਨਤੋੜ ਕੀਤੀ। ਹਾਲਾਂਕਿ ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Amritsar news: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪ੍ਰੀ ਵੈਡਿੰਗ ਫੋਟੋਸ਼ੂਟ ‘ਤੇ ਲਗਾਈ ਰੋਕ






















