ਪਿੰਡ ਦੂਲੋਵਾਲ ਵਿਖੇ ਸਮਾਰਟ ਆਂਗਨਵਾੜੀ ਸੈਂਟਰ ਦਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਉਦਘਾਟਨ
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 100 ਆਂਗਨਵਾੜੀ ਸੈਂਟਰਾਂ ਦਾ ਪ੍ਰਤੀ ਆਂਗਨਵਾੜੀ ਸੈਂਟਰ 3.5 ਲੱਖ ਤੋਂ 4 ਲੱਖ ਦੇ ਕਰੀਬ ਖ਼ਰਚ ਕਰਕੇ ਨਵੀਨੀਕਰਨ ਕਰਨ ਦਾ ਟੀਚਾ ਹੈ।
Punjab News: ਸਮਾਜਿਕ ਨਿਆਂ, ਅਧਿਕਾਰਤਾ, ਘੱਟ ਗਿਣਤੀ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜ਼ਿਲ੍ਹਾ ਮਾਨਸਾ ਦੇ ਪਿੰਡ ਦੂਲੋਵਾਲ ਵਿਖੇ ਸਮਾਰਟ ਆਂਗਨਵਾੜੀ ਸੈਂਟਰ ਦਾ ਉਦਘਾਟਨ ਕੀਤਾ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਅੰਦਰ 38 ਆਂਗਣਵਾੜੀ ਸੈਂਟਰਾਂ ਦਾ ਨਵੀਨੀਕਰਨ ਕਰਕੇ ਸਮਾਰਟ ਆਂਗਣਵਾੜੀ ਸੈਂਟਰ ਬਣਾਏ ਗਏ ਹਨ ਅਤੇ 31 ਹੋਰ ਆਂਗਨਵਾੜੀ ਸੈਂਟਰਾਂ ਦਾ ਨਵੀਨੀਕਰਨ ਕਰਕੇ ਸਮਾਰਟ ਆਂਗਨਵਾੜੀ ਸੈਂਟਰ ਬਣਾਉਣ ਦਾ ਕੰਮ ਪ੍ਰਗਤੀ ਅਧੀਨ ਹੈ।
Social Security, Women and Child Development Minister Dr. Baljit Kaur inaugurated the Smart Anganwadi Center at Dulowal village of Mansa. Cabinet Minister also reviewed ongoing construction work of old age home with capacity of 72 senior citizens at a cost of about ₹9 Cr. pic.twitter.com/qrQzOys5cs
— Government of Punjab (@PunjabGovtIndia) January 19, 2023
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 100 ਆਂਗਨਵਾੜੀ ਸੈਂਟਰਾਂ ਦਾ ਪ੍ਰਤੀ ਆਂਗਨਵਾੜੀ ਸੈਂਟਰ 3.5 ਲੱਖ ਤੋਂ 4 ਲੱਖ ਦੇ ਕਰੀਬ ਖ਼ਰਚ ਕਰਕੇ ਨਵੀਨੀਕਰਨ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾ ਸਮਾਰਟ ਆਂਗਨਵਾੜੀ ਸੈਂਟਰਾਂ ਵਿਚ ਸੋਲਰ ਪੈਨਲ, ਇਨਵਰਟਰ, ਵਾਟਰ ਪਿਊਰੀਫਾਈ, ਐਲ.ਈ.ਡੀ. ਟੀ.ਵੀਂ ਤੋਂ ਇਲਾਵਾ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਤ ਸਹੂਲਤਾ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਰਮਦਿੱਤਾ ਕੈਂਚੀਆਂ, ਸਿਰਸਾ ਰੋਡ ਮਾਨਸਾ ਵਿਖੇ ਕਰੀਬ 9 ਕਰੋੜ ਰੁਪਏ ਦੀ ਲਾਗਤ ਨਾਲ 72 ਬਜ਼ੁਰਗਾਂ ਦੇ ਰਹਿਣ ਦੀ ਸਮਰੱਥਾ ਵਾਲੇ ਬਿਰਧ ਘਰ ਦੀ ਉਸਾਰੀ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਬਿਰਧ ਘਰ ਦੀ ਉਸਾਰੀ ਲਈ ਗ੍ਰਾਂਟ ਅਗਲੇ ਕੁਝ ਦਿਨਾਂ ਵਿਚ ਜਾਰੀ ਕਰ ਦਿੱਤੀ ਜਾਵੇਗੀ, ਜਿਸ ਨਾਲ ਇਮਾਰਤ ਦਾ ਸਮੁੱਚਾ ਕੰਮ ਮੁਕੰਮਲ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਿਰਧ ਘਰ ਵਿਚ ਬਜ਼ੁਰਗਾਂ ਦੀ ਦੇਖਭਾਲ ਦੇ ਨਾਲ ਨਾਲ ਉਨ੍ਹਾਂ ਨੂੰ ਭੋਜਨ, ਮੈਡੀਕਲ ਸਹੂਲਤਾਂ, ਡੇ ਕੇਅਰ, ਲਾਇਬ੍ਰੇਰੀ, ਬਾਗ਼ਬਾਨੀ ਅਤੇ ਜਿੰਮ ਦੀ ਮੁਫ਼ਤ ਸੁਵਿਧਾ ਪ੍ਰਦਾਨ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।