Sonia Mann Exclusive Interview| ਕਿਸਾਨ ਦੀ ਧੀ ਕਿਉਂ ਹੋਈ 'ਆਪ' 'ਚ ਸ਼ਾਮਲ?ਸੋਨੀਆ ਮਾਨ ਨੇ ਦੱਸੀ ਪੂਰੀ ਕਹਾਣੀ!
Sonia Mann Exclusive Interview| ਕਿਸਾਨ ਦੀ ਧੀ ਕਿਉਂ ਹੋਈ 'ਆਪ' 'ਚ ਸ਼ਾਮਲ?ਸੋਨੀਆ ਮਾਨ ਨੇ ਦੱਸੀ ਪੂਰੀ ਕਹਾਣੀ!
Punjab News: ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਵਿੱਚ ਵੱਡੀ ਮਜਬੂਤੀ ਮਿਲੀ ਹੈ। ਐਤਵਾਰ ਨੂੰ ਮਸ਼ਹੂਰ ਪੰਜਾਬੀ ਕਲਾਕਾਰ ਸੋਨੀਆ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ ਉਹ ਪਾਰਟੀ 'ਚ ਸ਼ਾਮਲ ਹੋਈ। ਕੇਜਰੀਵਾਲ ਨੇ 'ਆਪ' ਆਗੂਆਂ ਦੀ ਮੌਜੂਦਗੀ 'ਚ ਰਸਮੀ ਤੌਰ 'ਤੇ ਸੋਨੀਆ ਮਾਨ ਨੂੰ ਪਾਰਟੀ 'ਚ ਸ਼ਾਮਲ ਕਰਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।
ਸੋਨੀਆ ਮਾਨ ਕੀਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਦੀ ਬੇਟੀ ਹੈ। ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਕੰਮ ਕਰ ਰਹੀ ਹਨ। ਉਹ ਸੋਸ਼ਲ ਮੀਡੀਆ ਰਾਹੀਂ ਵੀ ਅਕਸਰ ਸਮਾਜਿਕ-ਰਾਜਨੀਤਿਕ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਂਦੀ ਰਹਿੰਦੀ ਹਨ।






















