Punjab News: ਆਪ ਦਾ ਨਵਾਂ 'ਢਕਵੰਜ' ! ਫਲਾਈਓਵਰ 'ਤੇ ਹੋ ਰਹੀ ਸਿਆਸਤ ਤਾਂ ਉੱਥੇ ਜਾ ਕੇ ਹੀ ਕੀਤੀ ਪ੍ਰੈਸ ਕਾਨਫ਼ਰੰਸ, ਜਾਣੋ ਮਾਮਲਾ
Punjab News: ਬੈਂਸ ਨੇ ਕਿਹਾ ਕਿ ਜਦੋਂ ਤੋਂ ਸਾਡੀ ਸਰਕਾਰ ਬਣੀ ਉਸ ਦਿਨ ਤੋਂ ਹੀ ਮੈਂ ਇਸ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਕਈ ਤਰ੍ਹਾਂ ਦੀਆਂ ਮਨਜ਼ੂਰੀਆਂ ਲੈਣ ਵਾਲੀਆਂ ਸਨ ਤੇ ਸਮੇਂ ਸਮੇਂ ਤੇ ਪੱਤਰ ਲਿਖ ਅਤੇ ਖੁਦ ਜਾ ਕੇ ਮਨਜ਼ੂਰੀਆਂ ਦਵਾਈਆਂ ਗਈਆਂ।
Punjab News: ਕੈਬਨਿਟ ਮੰਤਰੀ ਹਰਜੋਤ ਬੈਂਸ ਅਚਾਨਕ ਨੰਗਲ ਫਲਾਈਓਵਰ ਉੱਤੇ ਪਹੁੰਚੇ ਤੇ ਇੱਥੇ ਉਨ੍ਹਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਵਿਰੋਧੀਆਂ ਉੱਤੇ ਨਿਸ਼ਾਨੇ ਸਾਧੇ ਗਏ। ਉਨ੍ਹਾਂ ਕਿਹਾ ਕਿ ਸਿਆਸੀ ਲੋਕ ਫਲਾਈਓਵਰ ਉੱਤੇ ਰਾਜਨੀਤੀ ਕਰ ਰਹੇ ਹਨ ਪਰ ਉਹ ਦੱਸਣ ਉਨ੍ਹਾਂ ਨੇ ਫਲਾਈਓਵਰ ਲਈ ਕੀ ਕੀਤਾ ਹੈ ?
ਬੈਂਸ ਨੇ ਕਿਹਾ ਕਿ ਜਦੋਂ ਤੋਂ ਸਾਡੀ ਸਰਕਾਰ ਬਣੀ ਉਸ ਦਿਨ ਤੋਂ ਹੀ ਮੈਂ ਇਸ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਕਈ ਤਰ੍ਹਾਂ ਦੀਆਂ ਮਨਜ਼ੂਰੀਆਂ ਲੈਣ ਵਾਲੀਆਂ ਸਨ ਤੇ ਸਮੇਂ ਸਮੇਂ ਤੇ ਪੱਤਰ ਲਿਖ ਅਤੇ ਖੁਦ ਜਾ ਕੇ ਮਨਜ਼ੂਰੀਆਂ ਦਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਜੇ ਕੱਲ੍ਹ ਨੂੰ ਇਹ ਫਲਾਈਓਵਰ ਬੰਦ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਭਾਜਪਾ ਹੋਵੇਗੀ।
ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਨੰਗਲ ਫਲਾਈਓਵਰ ਦਾ ਇੱਕ ਪਾਸਾ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਜਿਸਨੂੰ ਲੈ ਕੇ ਆਮ ਜਨਤਾ ਵਿੱਚ ਖੁਸ਼ੀ ਦੇਖੀ ਜਾ ਰਹੀ ਹੈ ਤੇ ਦੂਸਰੇ ਪਾਸੇ ਕੁਝ ਲੋਕਾਂ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਹਾਲੇ ਵੀ ਫਲਾਈ ਓਵਰ ਦਾ ਕੰਮ ਅਧੂਰਾ ਹੈ ਅਤੇ ਇਸ ਉੱਤੇ ਆਵਾਜਾਈ ਕਿਉਂ ਸ਼ੁਰੂ ਕਰ ਦਿੱਤੀ ਗਈ ਹੈ ।
ਇਸ ਵਿਰੋਧ ਦੇ ਚਲਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਅਚਾਨਕ ਨੰਗਲ ਦੇ ਫਲਾਈਓਵਰ ਉੱਤੇ ਪਹੁੰਚ ਕੇ ਇੱਕ ਪ੍ਰੈਸ ਕਾਨਫਰੰਸ ਕਰ ਵਿਰੋਧੀਆਂ ਨੂੰ ਜਵਾਬ ਦਿੱਤੇ ਅਤੇ ਕਿਹਾ ਕਿ ਵਿਰੋਧੀ ਜਵਾਬ ਦੇਣ ਉਨ੍ਹਾਂ ਦੀ ਸਰਕਾਰ ਵੇਲੇ ਫਲਾਈਓਵਰ 'ਤੇ ਕੋਈ ਮੰਤਰੀ ਪਹੁੰਚਿਆ ਜਾਂ ਨਗਰ ਕੌਂਸਲ ਦਾ ਕੋਈ ਐਮ ਸੀ ਪਹੁੰਚਿਆ ?
ਬੈਂਸ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਬਣੀ ਤਾਂ ਇਸ ਫਲਾਈਓਵਰ ਨੂੰ ਬਣਾਉਣ ਲਈ ਕਈ ਮਨਜ਼ੂਰੀਆਂ ਰੁਕੀਆਂ ਹੋਈਆਂ ਸਨ । ਜੋ ਉਨ੍ਹਾਂ ਵੱਲੋਂ ਲਗਾਤਾਰ ਮਿਹਨਤ ਕਰਕੇ ਦਵਾਈਆਂ ਗਈਆਂ ਹਨ । ਉਨ੍ਹਾਂ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਬਾਰੇ ਬੋਲਦਿਆਂ ਕਿਹਾ ਕਿ ਜਿੰਨਾ ਚਿਰ ਕਾਂਗਰਸ ਦੀ ਸਰਕਾਰ ਰਹੀ ਫਲਾਈਓਵਰ 'ਤੇ ਸਾਰਾ ਮਟੀਰੀਅਲ ਰਾਣਾ ਕੇ ਪੀ ਦੇ ਜਵਾਈ ਦੇ ਕਰੈਸ਼ਰ ਤੋਂ ਆਉਂਦਾ ਰਿਹਾ ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੋ ਫਲਾਈਓਵਰ ਦਾ ਕੰਮ ਰਹਿੰਦਾ ਹੈ ਉਹ ਕੰਮ ਪੂਰਾ ਕਰਨ ਤੋਂ ਪਹਿਲਾਂ ਜਨਤਾ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਤੇ ਕੁਝ ਘੰਟੇ ਲਈ ਫਲਾਈਓਵਰ ਦੀ ਆਵਾਜਾਈ ਰੋਕ ਕੇ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ। ਹਰਜੋਤ ਬੈਂਸ ਨੇ ਕਿਹਾ ਕਿ ਫਲਾਈਓਵਰ ਦਾ ਦੂਸਰਾ ਪਾਸਾ ਵੀ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ।