ਸਵੇਰੇ-ਸਵੇਰੇ ਹੀ ਅਚਨਚੇਤ ਸਕੂਲ ਪਹੁੰਚ ਗਏ ਸਿੱਖਿਆ ਮੰਤਰੀ ਹਰਜੋਤ ਬੈਂਸ, ਵੇਖੋ ਫਿਰ ਕੀ ਹੋਇਆ...
ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੇਸੂ ਮਾਜਰਾ ਸਰਕਾਰੀ ਸਕੂਲ ਖਰੜ ਦਾ ਅਚਾਨਕ ਦੌਰਾ ਕੀਤਾ।ਉਨ੍ਹਾਂ ਇੱਥੇ ਦੇ ਮੌਜਾਦੂ ਹਲਾਤਾਂ ਦਾ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।
ਚੰਡੀਗੜ੍ਹ: ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੇਸੂ ਮਾਜਰਾ ਸਰਕਾਰੀ ਸਕੂਲ ਖਰੜ ਦਾ ਅਚਾਨਕ ਦੌਰਾ ਕੀਤਾ।ਉਨ੍ਹਾਂ ਇੱਥੇ ਦੇ ਮੌਜਾਦੂ ਹਲਾਤਾਂ ਦਾ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।
ਹਰਜੋਤ ਬੈਂਸ ਨੇ ਕਿਹਾ, "ਅੱਜ ਮੈਂ ਖਰੜ ਦੇ ਦੇਸੂ ਮਾਜਰਾ ਸਕੂਲ ਦਾ ਦੌਰਾ ਕੀਤਾ, ਸਾਡੇ ਅਧਿਆਪਕ ਹਰ ਮੁਸ਼ਕਲ ਦੇ ਵਿਰੁੱਧ ਬਹੁਤ ਮਿਹਨਤ ਕਰ ਰਹੇ ਹਨ। ਬਿਨ੍ਹਾਂ ਫਰਨੀਚਰ ਅਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਵਿੱਚ ਹਨ। ਜ਼ਮੀਨੀ ਦੌਰੇ ਸਾਨੂੰ ਸਹੀ ਸਥਿਤੀ ਜਾਣਨ ਵਿੱਚ ਮਦਦ ਕਰਦੇ ਹਨ।"
ਇਸ ਦੌਰਾਨ ਸਕੂਲ ਦੇ ਕਈ ਕਲਾਸਾਂ ਵਿੱਚ ਬੱਚਿਆਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ। ਇਸ ਤੋਂ ਇਲਾਵਾ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ। ਸਿੱਖਿਆ ਮੰਤਰੀ ਬੈਂਸ ਨੇ ਦੌਰੇ ਤੋਂ ਬਾਅਦ ਕਿਹਾ ਕਿ ਇੰਨੀਆਂ ਕਮੀਆਂ ਦੇ ਬਾਵਜੂਦ ਸਾਡੇ ਅਧਿਆਪਕ ਸਖ਼ਤ ਮਿਹਨਤ ਕਰ ਰਹੇ ਹਨ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਜ਼ਮੀਨੀ ਦੌਰੇ ਤੋਂ ਸਾਨੂੰ ਅਸਲ ਸਥਿਤੀ ਬਾਰੇ ਪਤਾ ਲੱਗੇਗਾ। ਉਸ ਤੋਂ ਬਾਅਦ ਉਨ੍ਹਾਂ ਨੂੰ ਸੁਧਾਰਿਆ ਜਾਵੇਗਾ।
Today I visited Desu Majra School of Kharar, our teachers are working very hard against all odds. No furniture and numerous other issues. Ground visits help us knowing the exact situation.https://t.co/OS4GAtApB2
— Harjot Singh Bains (@harjotbains) August 8, 2022
ਦੱਸ ਦਈਏ ਕਿ 3 ਹਫ਼ਤੇ ਪਹਿਲਾਂ ਮੀਂਹ ਕਾਰਨ ਇਸੇ ਸਕੂਲ ਵਿੱਚ ਪਾਣੀ ਭਰ ਗਿਆ ਸੀ। ਕਲਾਸ ਰੂਮ ਤੋਂ ਦਫ਼ਤਰ ਤੱਕ ਪਾਣੀ ਭਰ ਗਿਆ ਸੀ। ਇਸ ਤੋਂ ਬਾਅਦ ਅਧਿਆਪਕਾਂ ਨੂੰ ਸਕੂਲ ਛੱਡਣਾ ਪਿਆ ਸੀ। ਪਤਾ ਲੱਘਣ ਮਗਰੋਂ ਸਿੱਖਿਆ ਮੰਤਰੀ ਬੈਂਸ ਨੇ ਤੁਰੰਤ ਅਧਿਕਾਰੀਆਂ ਨੂੰ ਉਥੇ ਭੇਜਿਆ ਸੀ। ਹਾਲਾਂਕਿ ਹੁਣ ਵੀ ਬਾਰਸ਼ ਕਾਰਨ ਸਕੂਲ ਦੀ ਇਮਾਰਤ ਦੀ ਕੰਧ ਖਸਤਾ ਹੋ ਚੁੱਕੀ ਹੈ।