ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਮੋਗਾ ਅਦਾਲਤ 'ਚ ਭੁਗਤੀ ਪੇਸ਼ੀ, ਸਾਬਾਕਾ ਵਿਧਾਇਕ 'ਤੇ ਪੈਸੇ ਹੜੱਪਣ ਦੇ ਲਾਏ ਸੀ ਦੋਸ਼
Moga News: ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਇੱਕ ਮਾਮਲੇ ਵਿੱਚ ਮੋਗਾ ਦੀ ਅਦਾਲਤ ਦੇ ਵਿੱਚ ਪੇਸ਼ ਹੋਏ। ਮਾਮਲਾ 2020 ਦਾ ਹੈ, ਜਦੋਂ ਤਤਕਾਲੀ ਵਿਧਾਇਕ ਹਰਜੋਤ ਕਮਲ ਖਿਲਾਫ਼ 10 ਜੂਨ 2020 ਨੂੰ ਚੰਡੀਗੜ੍ਹ 'ਚ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਇਲਜ਼ਾਮ ਲਾਏ ਸੀ
Moga News: ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਇੱਕ ਮਾਮਲੇ ਵਿੱਚ ਮੋਗਾ ਦੀ ਅਦਾਲਤ ਦੇ ਵਿੱਚ ਪੇਸ਼ ਹੋਏ। ਮਾਮਲਾ 2020 ਦਾ ਹੈ, ਜਦੋਂ ਤਤਕਾਲੀ ਵਿਧਾਇਕ ਹਰਜੋਤ ਕਮਲ ਖਿਲਾਫ਼ 10 ਜੂਨ 2020 ਨੂੰ ਚੰਡੀਗੜ੍ਹ 'ਚ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਇਲਜ਼ਾਮ ਲਾਏ ਸੀ। ਉਨ੍ਹਾਂ 105 ਨੰਬਰ ਹਾਈਵੇਅ ਦੀ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ 'ਚ ਐਕਸਿਸ ਬੈਂਕ ਖਾਤੇ 'ਚ 300 ਕਰੋੜ ਤੋਂ ਵੱਧ ਦੀ ਰਕਮ ਜਮ੍ਹਾ ਕਰਵਾਉਣ ਦੇ ਇਲਜ਼ਾਮ ਲਾਏ ਸੀ। ਇਸ ਦੇ ਚਲਦਿਆਂ ਉਨ੍ਹਾੰ ਅਦਾਲਤ 'ਚ 499,500 ਆਈਪੀਸੀ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇਸ ਕਾਰਨ ਅਦਾਲਤ ਦੇ ਸੰਮਨ 'ਤੇ ਮੋਗਾ ਦੀ ਸੀਜੇਐਮ ਪ੍ਰੀਤੀ ਸੁਖੀਜਾ ਦੀ ਅਦਾਲਤ 'ਚ ਪੇਸ਼ ਹੋ ਕੇ ਹਰਪਾਲ ਚੀਮਾ ਨੇ ਜ਼ਮਾਨਤ ਦਾ ਮੁਚੱਲਕਾ ਭਰਿਆ। ਇਸ ਮਾਮਲੇ ਵਿੱਚ ਅਗਲੀ ਤਰੀਕ 4 ਫਰਵਰੀ ਹੈ। ਦੂਜੇ ਪਾਸੇ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਦਾਲਤ ਤੋਂ ਸੰਮਨ ਮਿਲੇ ਸਨ, ਜਿਸ ਕਾਰਨ ਉਨ੍ਹਾਂ ਨੇ ਅਦਾਲਤ 'ਚ ਪੇਸ਼ ਹੋ ਕੇ ਆਪਣਾ ਜ਼ਮਾਨਤ ਬਾਂਡ ਭਰ ਦਿੱਤਾ ਹੈ। ਅਗਲੀ ਸੁਣਵਾਈ 4 ਫਰਵਰੀ 2023 ਨੂੰ ਹੋਵੇਗੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੋਗਾ ਦੀ ਅਦਾਲਤ ਵੱਲੋਂ ਸੰਮਨ ਭੇਜਿਆ ਗਿਆ ਸੀ, ਜਿਸ ਸਬੰਧੀ ਉਹ ਅੱਜ ਮੋਗਾ ਅਦਾਲਤ ਵਿੱਚ ਪੇਸ਼ ਹੋਏ ਤੇ ਆਪਣਾ ਜ਼ਮਾਨਤ ਬਾਂਡ ਦਾਇਰ ਕੀਤਾ ਤੇ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਅਦਾਲਤ ਦੁਆਰਾ ਫੈਸਲਾ ਕੀਤਾ ਜਾਣਾ ਹੈ
ਇਹ ਵੀ ਪੜ੍ਹੋ : ਕੌਣ ਹੋਏਗਾ ਚੰਡੀਗੜ੍ਹ ਦਾ ਨਵਾਂ ਮੇਅਰ? 'ਆਪ' ਤੇ ਬੀਜੇਪੀ ਦਾ ਮੁਕਾਬਲਾ, ਕਾਂਗਰਸ ਆਊਟ
ਸ਼ਿਕਾਇਤਕਰਤਾ ਦੇ ਵਕੀਲ ਐਡਵੋਕੇਟ ਹਰਦੀਪ ਸਿੰਘ ਲੋਧੀ ਨੇ ਕਿਹਾ ਕਿ 10/6/2020 ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਮੋਗਾ ਦੇ ਸਾਬਕਾ ਵਿਧਾਇਕ 'ਤੇ ਇੱਕ ਜਗ੍ਹਾ 350 ਕਰੋੜ ਤੇ ਇੱਕ ਜੱਗਾ 360 ਕਰੋੜ ਰੁਪਏ ਦੇ ਘਪਲੇ ਦਾ ਇਲਜ਼ਾਮ ਲਗਾਇਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਕਾਫ਼ੀ ਰਕਮ ਸਾਬਕਾ ਵਿਧਾਇਕ ਨੇ ਅਜੀਤਵਾਲ ਦੇ ਐਕਸੈਸ ਬੈਂਕ 'ਚ ਟਰਾਂਸਫਰ ਕਰ ਦਿੱਤੇ, ਹਾਲਾਂਕਿ ਅਜੀਤਵਾਲ 'ਚ ਐਕਸੈਸ ਬੈਂਕ ਦੀ ਕੋਈ ਬ੍ਰਾਂਚ ਨਹੀਂ। ਨਾ ਤਾਂ ਸਰਕਾਰ ਨੇ ਇੱਕ ਏਕੜ ਤੋਂ ਵੱਧ ਜ਼ਮੀਨ ਦਾ ਕੋਈ ਸਮਝੌਤਾ ਕੀਤਾ ਸੀ, ਜਿਸ ਵਿੱਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਹੈ ਕਿ ਨਾ ਤਾਂ ਪੈਸੇ ਦਾ ਲੈਣ-ਦੇਣ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿੱਚ ਟੁੱਟਾ ਰਾਹੁਲ ਗਾਂਧੀ ਦਾ ਸੁਰੱਖਿਆ ਘੇਰਾ, ਨੌਜਵਾਨ ਨੇ ਰਾਹੁਲ ਜਾ ਗਲੇ ਲਾਇਆ
ਇਸ ਇਲਜ਼ਾਮ ਤਹਿਤ ਮੋਗਾ ਦੇ ਵਿਧਾਇਕ ਨੇ ਹਰਪਾਲ ਸਿੰਘ ਚੀਮਾ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਤੇ 5 ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਹਰਪਾਲ ਚੀਮਾ ਨੂੰ ਮੁਆਫੀ ਮੰਗਣ ਤੇ ਦੋਸ਼ ਵਾਪਸ ਲੈਣ ਲਈ ਕਿਹਾ ਗਿਆ ਸੀ ਪਰ ਹਰਪਾਲ ਚੀਮਾ ਵੱਲੋਂ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਸਾਡੇ ਵੱਲੋਂ ਦਰਖਾਸਤ ਦੇ ਕੇ ਮੋਗਾ ਅਦਾਲਤ ਵਿੱਚ ਆਈਪੀਸੀ 499/500 ਤਹਿਤ ਇੱਕ ਕੇਸ 10/6/2020 ਨੂੰ ਦਰਜ ਕੀਤਾ ਗਿਆ ਸੀ। ਸੀਜੇਐਮ ਪ੍ਰੀਤੀ ਸੁਖੀਜਾ ਦੀ ਅਦਾਲਤ ਵਿੱਚ ਬਹਿਸ ਕੀਤੀ, ਫਿਰ ਹਰਪਾਲ ਚੀਮਾ ਨੂੰ 14/10/22 ਨੂੰ ਦੋਸ਼ੀ ਵਜੋਂ ਸੰਮਨ ਕੀਤਾ ਗਿਆ ਤੇ ਪੱਤਰ ਭੇਜਣ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਹੋਏ ਤੇ ਹੁਣ ਅਗਲੀ ਸੁਣਵਾਈ 4 ਫ਼ਰਵਰੀ 2022 ਨੂੰ ਹੋਵੇਗੀ।