ਕੈਪਟਨ ਦੀ ਏਅਰ ਐੰਬੂਲੈੰਸ ਨਾ ਆਈ ਕੰਮ, ਸੜਕੀ ਮਾਰਗ ਰਾਹੀੰ ਫ਼ਤਹਿਵੀਰ PGI ਰਵਾਨਾ
ਡਾਕਟਰ ਬੱਚੇ ਨੂੰ ਸੜਕੀ ਮਾਰਗ ਰਾਹੀੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਿਜਾ ਰਹੇ ਹਨ। ਇਸ ਤੋੰ ਸਾਫ ਹੈ ਕਿ ਏਅਰ ਐੰਬੂਲੈੰਸ ਸਿਰਫ ਦਿਖਾਵੇ ਲਈ ਸੀ।
ਸੰਗਰੂਰ: ਦੋ ਸਾਲ ਦੇ ਮਾਸੂਮ ਫ਼ਤਹਿਵੀਰ ਸਿੰਘ ਨੂੰ 150 ਫੁੱਟ ਡੂੰਘੇ ਬੋਰਵੈੱਲ ਵਿੱਚੋੰ ਕੱਢ ਲਿਆ ਗਿਆ ਹੈ। ਬਾਹਰ ਕੱਢਣ ਤੋੰ ਤੁਰੰਤ ਬਾਅਦ ਬੱਚੇ ਨੂੰ ਐੰਬੂਲੈੰਸ ਵਿੱਚ ਪਾ ਕੇ ਸੜਕੀ ਮਾਰਗ ਰਾਹੀੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਬੱਚੇ ਨੂੰ ਤੁਰੰਤ ਮੈਡੀਕਲ ਸਹਾਇਤਾ ਦੇਣ ਵਾਸਤੇ ਹੈਲੀਕਾਪਟਰ ਦਾ ਇੰਤਜ਼ਾਮ ਕੀਤਾ ਗਿਆ ਸੀ, ਪਰ ਉਹ ਮੌਕੇ ‘ਤੇ ਮੌਜੂਦ ਹੀ ਨਹੀੰ ਸੀ।
ਹਾਲੇ ਬੱਚੇ ਦੀ ਸਿਹਤ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਡਾਕਟਰ ਬੱਚੇ ਨੂੰ ਸੜਕੀ ਮਾਰਗ ਰਾਹੀੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਿਜਾ ਰਹੇ ਹਨ। ਇਸ ਤੋੰ ਸਾਫ ਹੈ ਕਿ ਏਅਰ ਐੰਬੂਲੈੰਸ ਸਿਰਫ ਦਿਖਾਵੇ ਲਈ ਸੀ। ਫ਼ਤਹਿਵੀਰ ਨੂੰ ਹਸਪਤਾਲ ਪਹੁੰਚਾਉਣ ਲਈ ਪੁਲਿਸ ਤੇ ਅਧਿਕਾਰੀਆੰ ਦੀਆੰ ਕਈ ਗੱਡੀਆੰ ਕਾਫਲੇ ਵਿੱਚ ਚੱਲ ਰਹੀਆੰ ਹਨ। ਫ਼ਤਹਿ ਜਿਸ ਐੰਬੂਲੈੰਸ ਵਿੱਚ ਹੈ ਉਸ ਵਿੱਚ ਵੈੰਟੀਲੇਟਰ ਆਦਿ ਸੁਵਿਧਾਵਾਂ ਵੀ ਹਨ, ਇਸ ਤੋੰ ਇਲਾਵਾ ਕਾਫਲੇ ਵਿੱਚ ਇੱਕ ਹੋਰ ਐੰਬੂਲੈੰਸ ਵੀ ਚੱਲ ਰਹੀ ਹੈ।
ਫ਼ਤਹਿਵੀਰ ਨੂੰ ਮੰਗਲਵਾਰ ਸਵੇਰੇ 5:10 ਮਿੰਟ 'ਤੇ ਬੋਰ 'ਚੋਂ ਬਾਹਰ ਕੱਢਿਆ ਗਿਆ। ਪਿੰਡ ਮੰਗਵਾਲ ਦੇ ਗੁਰਿੰਦਰ ਸਿੰਘ ਨੇ ਨਵੇਂ ਪੁੱਟੇ ਬੋਰਵੈੱਲ ਵਿੱਚੋੰ ਜਾ ਕੇ ਫਸੇ ਹੋਏ ਬੱਚੇ ਨੂੰ ਆਜ਼ਾਦ ਕੀਤਾ ਤੇ ਫਿਰ ਐਨਡੀਆਰਐਫ ਦੀਆਂ ਟੀਮਾਂ ਨੇ ਉਸ ਨੂੰ ਉੱਪਰ ਖਿੱਚ ਲਿਆ।
ਅਜਿਹੇ ਵਿੱਚ ਫ਼ਤਹਿਵੀਰ ਦੇ ਮਾਪਿਆਂ ਅਤੇ ਮੌਕੇ ‘ਤੇ ਪਹੁੰਚੇ ਲੋਕਾਂ ਨੇ ਪ੍ਰਸ਼ਾਸਨ ‘ਤੇ ਧੋਖੇ 'ਚ ਰੱਖਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੁੰਡੀਆਂ ਦੇ ਨਾਲ ਬੋਰਵੈੱਲ 'ਚੋ ਹੀ 15 ਮਿੰਟ 'ਚ ਬਾਹਰ ਕੱਢਣਾ ਸੀ ਤਾਂ ਇੰਨੇ ਦਿਨ ਇੰਤਜ਼ਾਰ ਕਿਓੰ ਕਰਵਾਇਆ।
ਦੇਖੋ ਵੀ਼ਡੀਓ-