ਪੜਚੋਲ ਕਰੋ
Advertisement
(Source: ECI/ABP News/ABP Majha)
CBI ਵੱਲੋਂ ਬੇਅਦਬੀਆਂ ਦੀ ਜਾਂਚ ਬੰਦ ਕਰਨ 'ਤੇ ਕੈਪਟਨ ਦਾ ਹਮਲਾਵਰ ਰੁਖ਼
ਉਨ੍ਹਾਂ ਦਾਅਵਾ ਕੀਤਾ ਕਿ ਸੀਬੀਆਈ ਨੇ ਮੌਜੂਦਾ ਜਾਂਚ ਦੌਰਾਨ ਨਾ ਸਿਰਫ ਕੇਸ ਦੇ ਅਹਿਮ ਪੱਖਾਂ ਨੂੰ ਅਣਗੌਲਿਆ ਕੀਤਾ, ਬਲਕਿ ਦੇਸ਼ ਦੀ ਸਿਰਮੌਰ ਏਜੰਸੀ ਅਸਲ ਅਪਰਾਧੀਆਂ ਨੂੰ ਵੀ ਸਾਹਮਣੇ ਲਿਆਉਣ ਵਿੱਚ ਨਾਕਾਮਾਯਬ ਰਹੀ ਹੈ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਸੀਬੀਆਈ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਬੰਦ ਕਰਨ ਵਿੱਚ ਕਾਹਲੀ ਵਰਤਣ ਦੇ ਦੋਸ਼ ਲਾਏ ਹਨ। ਕੈਪਟਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬੇਅਦਬੀ ਕਾਂਡ ਦੇ ਅਸਲ ਦੋਸ਼ੀ ਸਾਹਮਣੇ ਨਹੀਂ ਆਏ ਤਾਂ ਸੂਬੇ ਦੇ ਹਾਲਾਤ ਵਿਗੜ ਸਕਦੇ ਹਨ। ਕੈਪਟਨ ਦਾ ਇਹ ਬਿਆਨ ਸੀਬੀਆਈ ਦੀ ਕਲੋਜ਼ਰ ਰਿਪੋਰਟ ਸਰਕਾਰ ਨੂੰ ਮਿਲਣ ਤੋਂ ਬਾਅਦ ਸਾਹਮਣੇ ਆਇਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ ਨੂੰ ਬੇਅਦਬੀ ਕੇਸਾਂ ਸਬੰਧੀ ਅਦਾਲਤ ਵਿੱਚ ਦਾਇਰ ਕੀਤੀ ਕਲੋਜ਼ਰ ਰਿਪੋਰਟ ਤੁਰੰਤ ਵਾਪਸ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸੀਬੀਆਈ ਨੂੰ ਕੇਸਾਂ ਦੀ ਜਾਂਚ ਮੁੜ ਤੋਂ ਸ਼ੁਰੂ ਕਰਦਿਆਂ ਹਰ ਪੱਖ ਨੂੰ ਢੂੰਘਾਈ ਨਾਲ ਘੋਖਣਾ ਚਾਹੀਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸੀਬੀਆਈ ਨੇ ਮੌਜੂਦਾ ਜਾਂਚ ਦੌਰਾਨ ਨਾ ਸਿਰਫ ਕੇਸ ਦੇ ਅਹਿਮ ਪੱਖਾਂ ਨੂੰ ਅਣਗੌਲਿਆ ਕੀਤਾ, ਬਲਕਿ ਦੇਸ਼ ਦੀ ਸਿਰਮੌਰ ਏਜੰਸੀ ਅਸਲ ਅਪਰਾਧੀਆਂ ਨੂੰ ਵੀ ਸਾਹਮਣੇ ਲਿਆਉਣ ਵਿੱਚ ਨਾਕਾਮਾਯਬ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਸ ਸਬੰਧੀ ਵਿੱਤੀ ਲੈਣ-ਦੇਣ, ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਨਾਲ ਇਨ੍ਹਾਂ ਮਾਮਲਿਆਂ ਦੇ ਸਬੰਧ ਜਿਹੇ ਕਈ ਪੱਖ ਤੋਂ ਸੀਬੀਆਈ ਨੇ ਜਾਂਚ ਹੀ ਨਹੀਂ ਕੀਤੀ। ਕੈਪਟਨ ਨੇ ਸੀਬੀਆਈ ਦੇ ਇਸ ਕਦਮ ਨੂੰ ਪਿਛਲੀ ਅਕਾਲੀ ਸਰਕਾਰ ਦੀ ਕੇਂਦਰ ਵਿੱਚ ਮੌਜੂਦਾ ਸਿਆਸੀ ਭਾਈਵਾਲ ਭਾਜਪਾ ਦੇ ਦਬਾਅ ਹੇਠ ਹੋਣ ਦਾ ਦਾਅਵਾ ਵੀ ਕੀਤਾ।.@capt_amarinder rejects`hurried’ #CBI closure report in #Bargari sacrilege case, demands reopening of case for further investigation. Warns of serious law & order repercussions if guilty not brought to book as closure has hurt Sikh sentiment. pic.twitter.com/Z3gR6ohJQX
— Raveen Thukral (@RT_MediaAdvPbCM) 31 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਦੇਸ਼
ਖ਼ਬਰਾਂ
Advertisement