ਪੜਚੋਲ ਕਰੋ

ਪੰਜਾਬ ਦੇ ਓਲੰਪਿਕ ਖਿਡਾਰੀਆਂ ਨੂੰ ਨੌਕਰੀਆਂ ਨਾ ਮਿਲਣ 'ਤੇ ਕੈਪਟਨ ਅਮਰਿੰਦਰ ਨੇ ਜਤਾਇਆ ਦੁੱਖ

ਬੀਤੇ ਦਿਨੀਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਨੌਕਰੀ ਨਾ ਮਿਲਣ ਸਬੰਧੀ ਨਾਰਾਜ਼ਗੀ ਜਤਾਈ ਗਈ ਸੀ।ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ 'ਤੇ ਟਵੀਟ ਕੀਤਾ ਹੈ।

ਚੰਡੀਗੜ੍ਹ: ਬੀਤੇ ਦਿਨੀਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਨੌਕਰੀ ਨਾ ਮਿਲਣ ਸਬੰਧੀ ਨਾਰਾਜ਼ਗੀ ਜਤਾਈ ਗਈ ਸੀ।ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ 'ਤੇ ਟਵੀਟ ਕੀਤਾ ਹੈ। ਟੋਕੀਓ ਓਲੰਪਿਕ 2021 'ਚ ਪੰਜਾਬ ਦੇ ਓਲੰਪਿਕ ਖਿਡਾਰੀਆਂ (Olympic Players) ਵੱਲੋਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਗਈਆਂ , ਪਰ ਅਜੇ ਵੀ ਉਹ ਖਿਡਾਰੀਆਂ ਨੂੰ ਪੰਜਾਬ ਸਰਕਾਰ (Punjab Government) ਵੱਲੋਂ ਨੌਕਰੀ ਨਸੀਬ ਨਹੀਂ ਹੋਈ ਹੈ।

ਕੈਪਟਨ ਅਮਰਿੰਦਰ ਸਿੰਘ  ਨੇ ਪੰਜਾਬ ਸਰਕਾਰ ਨੂੰ ਇਨ੍ਹਾਂ ਖਿਡਾਰੀਆਂ ਬਾਰੇ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਨੌਕਰੀ ਨਾ ਮਿਲਣ ਬਾਰੇ ਇੱਕ ਹਿੰਦੀ ਅਖ਼ਬਾਰ ਦੀ ਖ਼ਬਰ 'ਤੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਖਿਡਾਰੀਆਂ ਨੂੰ ਅਜੇ ਤੱਕ ਵੀ ਪੰਜਾਬ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਓਲੰਪਿਕ ਵਿੱਚ ਝੰਡੇ ਗੱਡੇ ਸਨ। ਉਨ੍ਹਾਂ ਕਿਹਾ ਕਿ ਓਲੰਪਿਕ ਸਮੇਂ ਉਨ੍ਹਾਂ ਨੇ ਮੁੱਖ ਮੰਤਰੀ ਹੁੰਦੇ ਇਨ੍ਹਾਂ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇ ਕੇ ਸਨਮਾਨਤ ਕੀਤਾ ਸੀ ਅਤੇ ਜੁਆਇਨਿੰਗ ਲੈਟਰ ਵੀ ਸੌਂਪੇ ਸਨ, ਪਰੰਤੂ ਅਜੇ ਤੱਕ ਵੀ ਹੱਕ ਨਹੀਂ ਮਿਲਿਆ।ਉਨ੍ਹਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਖਿਡਾਰੀਆਂ ਦੇ ਮਸਲੇ ਵੱਲ ਗੌਰ ਕੀਤਾ ਜਾਵੇ ਅਤੇ ਨਿਯੁਕਤੀ ਪੱਤਰ ਸੌਂਪੇ ਜਾਣ।

ਜ਼ਿਕਰਯੋਗ ਹੈ ਕਿ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀਆਂ ਨੂੰ 28.36 ਕਰੋੜ ਰੁਪਏ ਦੀ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਸੀ। ਇਸਦੇ ਨਾਲ ਹੀ ਸਰਕਾਰ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਮੱਦੇਨਜ਼ਰ ਨਕਦ ਪੁਰਸਕਾਰਾਂ ਦੀ ਰਾਸ਼ੀ ਵਧਾ ਕੇ ਦੇਣ ਦਾ ਫੈਸਲਾ ਕੀਤਾ ਸੀ। ਇਸ ਮੌਕੇ ਕਾਂਸੀ ਤਮਗਾ ਜੇਤੂ 10 ਪੁਰਸ਼ ਹਾਕੀ ਖਿਡਾਰੀਆਂ ਨੂੰ 2.51-2.51 ਕਰੋੜ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਸੇ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਦੀਆਂ 2 ਖਿਡਾਰਨਾਂ, ਭਾਰਤੀ ਪੁਰਸ਼ ਹਾਕੀ ਖਿਡਾਰੀ (ਭਾਗੀਦਾਰ) ਅਤੇ ਇਕ ਫਾਈਨਲਿਸਟ ਅਥਲੀਟ ਨੂੰ 50-50 ਲੱਖ ਰੁਪਏ ਅਤੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਛੇ ਖਿਡਾਰੀਆਂ ਨੂੰ 21-21 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Iran Israel Crisis: 'ਮਿਡਲ ਇਸਟ 'ਚ ਭੜਕੀ ਅੱਗ ਨਰਕ ਦੇ ਦਰਵਾਜ਼ੇ ਖੋਲ੍ਹ ਰਹੀ', ਈਰਾਨ-ਇਜ਼ਰਾਈਲ ਯੁੱਧ ਨੂੰ ਲੈ ਕੇ ਬੋਲੇ ਸੰਯੁਕਤ ਰਾਸ਼ਟਰ ਮੁਖੀ
Iran Israel Crisis: 'ਮਿਡਲ ਇਸਟ 'ਚ ਭੜਕੀ ਅੱਗ ਨਰਕ ਦੇ ਦਰਵਾਜ਼ੇ ਖੋਲ੍ਹ ਰਹੀ', ਈਰਾਨ-ਇਜ਼ਰਾਈਲ ਯੁੱਧ ਨੂੰ ਲੈ ਕੇ ਬੋਲੇ ਸੰਯੁਕਤ ਰਾਸ਼ਟਰ ਮੁਖੀ
22 ਸਾਲਾ ਫੌਜੀ ਜਵਾਨ ਲੇਹ-ਲੱਦਾਖ 'ਚ ਹੋਇਆ ਸ਼ਹੀਦ, ਅਗਲੇ ਮਹੀਨੇ ਸੀ ਵਿਆਹ
22 ਸਾਲਾ ਫੌਜੀ ਜਵਾਨ ਲੇਹ-ਲੱਦਾਖ 'ਚ ਹੋਇਆ ਸ਼ਹੀਦ, ਅਗਲੇ ਮਹੀਨੇ ਸੀ ਵਿਆਹ
ਅੱਜ ਕਿਸਾਨ ਤਿੰਨ ਘੰਟਿਆਂ ਲਈ ਰੋਕਣਗੇ ਰੇਲਾਂ, ਆਪਣੀਆਂ ਮੰਗਾਂ ਨੂੰ ਲੈਕੇ ਕਰਨਗੇ ਵਿਰੋਧ ਪ੍ਰਦਰਸ਼ਨ
ਅੱਜ ਕਿਸਾਨ ਤਿੰਨ ਘੰਟਿਆਂ ਲਈ ਰੋਕਣਗੇ ਰੇਲਾਂ, ਆਪਣੀਆਂ ਮੰਗਾਂ ਨੂੰ ਲੈਕੇ ਕਰਨਗੇ ਵਿਰੋਧ ਪ੍ਰਦਰਸ਼ਨ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 3 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 3 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Advertisement
ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Iran Israel Crisis: 'ਮਿਡਲ ਇਸਟ 'ਚ ਭੜਕੀ ਅੱਗ ਨਰਕ ਦੇ ਦਰਵਾਜ਼ੇ ਖੋਲ੍ਹ ਰਹੀ', ਈਰਾਨ-ਇਜ਼ਰਾਈਲ ਯੁੱਧ ਨੂੰ ਲੈ ਕੇ ਬੋਲੇ ਸੰਯੁਕਤ ਰਾਸ਼ਟਰ ਮੁਖੀ
Iran Israel Crisis: 'ਮਿਡਲ ਇਸਟ 'ਚ ਭੜਕੀ ਅੱਗ ਨਰਕ ਦੇ ਦਰਵਾਜ਼ੇ ਖੋਲ੍ਹ ਰਹੀ', ਈਰਾਨ-ਇਜ਼ਰਾਈਲ ਯੁੱਧ ਨੂੰ ਲੈ ਕੇ ਬੋਲੇ ਸੰਯੁਕਤ ਰਾਸ਼ਟਰ ਮੁਖੀ
22 ਸਾਲਾ ਫੌਜੀ ਜਵਾਨ ਲੇਹ-ਲੱਦਾਖ 'ਚ ਹੋਇਆ ਸ਼ਹੀਦ, ਅਗਲੇ ਮਹੀਨੇ ਸੀ ਵਿਆਹ
22 ਸਾਲਾ ਫੌਜੀ ਜਵਾਨ ਲੇਹ-ਲੱਦਾਖ 'ਚ ਹੋਇਆ ਸ਼ਹੀਦ, ਅਗਲੇ ਮਹੀਨੇ ਸੀ ਵਿਆਹ
ਅੱਜ ਕਿਸਾਨ ਤਿੰਨ ਘੰਟਿਆਂ ਲਈ ਰੋਕਣਗੇ ਰੇਲਾਂ, ਆਪਣੀਆਂ ਮੰਗਾਂ ਨੂੰ ਲੈਕੇ ਕਰਨਗੇ ਵਿਰੋਧ ਪ੍ਰਦਰਸ਼ਨ
ਅੱਜ ਕਿਸਾਨ ਤਿੰਨ ਘੰਟਿਆਂ ਲਈ ਰੋਕਣਗੇ ਰੇਲਾਂ, ਆਪਣੀਆਂ ਮੰਗਾਂ ਨੂੰ ਲੈਕੇ ਕਰਨਗੇ ਵਿਰੋਧ ਪ੍ਰਦਰਸ਼ਨ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 3 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 3 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਸ਼ਾਮ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਤੁਹਾਡੇ ਸ਼ਹਿਰ 'ਚ ਮੌਮਸ ਦਾ ਹਾਲ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਸ਼ਾਮ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਤੁਹਾਡੇ ਸ਼ਹਿਰ 'ਚ ਮੌਮਸ ਦਾ ਹਾਲ
ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Israel-Iran War: ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Internship Scheme: ਬਜਟ 'ਚ ਪੇਸ਼ ਕੀਤੀ ਗਈ ਇੰਟਰਨਸ਼ਿਪ ਸਕੀਮ ਇਸ ਮਹੀਨੇ ਸ਼ੁਰੂ ਹੋਣ ਜਾ ਰਹੀ, ਨੌਜਵਾਨਾਂ ਨੂੰ ਹਰ ਮਹੀਨੇ ਮਿਲਣਗੇ 5000 ਰੁਪਏ
Internship Scheme: ਬਜਟ 'ਚ ਪੇਸ਼ ਕੀਤੀ ਗਈ ਇੰਟਰਨਸ਼ਿਪ ਸਕੀਮ ਇਸ ਮਹੀਨੇ ਸ਼ੁਰੂ ਹੋਣ ਜਾ ਰਹੀ, ਨੌਜਵਾਨਾਂ ਨੂੰ ਹਰ ਮਹੀਨੇ ਮਿਲਣਗੇ 5000 ਰੁਪਏ
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
Embed widget