ਪੜਚੋਲ ਕਰੋ
Advertisement
ਮੋਦੀ ਨਾਲ ਮੀਟਿੰਗ ਲਈ ਕੈਪਟਨ ਦੀ ਸਿਹਤ ਖ਼ਰਾਬ, ਪਰ ਸਿੱਧੂ ਨਾਲ ਲੰਚ ਲਈ ਸਿਹਤਯਾਬ
ਮੁੱਖ ਮੰਤਰੀ ਦੇ ਦਫਤਰ ਮੁਤਾਬਕ, ਕੈਪਟਨ ਅਮਰਿੰਦਰ ਸਿੰਘ ਦੀ ਤਬੀਅਤ ਠੀਕ ਨਹੀਂ ਸੀ। ਹਾਲਾਂਕਿ ਮੁੱਖ ਮੰਤਰੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੈ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬੈਠਕ 'ਚ ਸ਼ਾਮਲ ਨਹੀਂ ਹੋਏ। ਮੁੱਖ ਮੰਤਰੀ ਦੇ ਦਫਤਰ ਮੁਤਾਬਕ, ਕੈਪਟਨ ਅਮਰਿੰਦਰ ਸਿੰਘ ਦੀ ਤਬੀਅਤ ਠੀਕ ਨਹੀਂ ਸੀ। ਹਾਲਾਂਕਿ ਮੁੱਖ ਮੰਤਰੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੈ। ਇਹ ਜਾਣਕਾਰੀ ਕੈਪਟਨ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕੱਲ੍ਹ ਹੋਣ ਵਾਲੀ ਲੰਚ ਡਿਪਲੋਮੈਸੀ ਦੀ ਖ਼ਬਰ ਤੋਂ ਬਾਅਦ ਆਈ।
ਬੁੱਧਵਾਰ ਲੰਚ 'ਤੇ ਕੈਪਟਨ ਤੇ ਸਿੱਧੂ ਦੇ ਨਾਲ ਸਿਆਸੀ ਵਿਚਾਰ ਵਟਾਂਦਰਾ ਵੀ ਹੋਵੇਗਾ। ਪੀਐਮ ਦੀ ਮੀਟਿੰਗ ਸਕਿੱਪ ਕਰਨ ਦੇ ਚੌਵੀ ਘੰਟਿਆਂ ਦੇ ਅੰਦਰ ਹੀ ਸਿੱਧੂ ਤੇ ਕੈਪਟਨ ਵਿਚਾਲੇ ਲੰਚ ਡਿਪਲੋਮੈਸੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਪਿਛਲੇ ਇਕ ਮਹੀਨੇ ਤੋਂ ਤਿੰਨ ਵਾਰ ਨੋਟਿਸ ਕਰ ਚੁੱਕਾ ਹੈ। ਰਣਇੰਦਰ 19 ਨਵੰਬਰ ਨੂੰ ਈਡੀ ਦੇ ਸਾਹਮਣੇ ਪੇਸ਼ ਹੋਏ ਸਨ। ਐਫਈਐਮਏ ਕੇਸ 'ਚ ਛੇ ਘੰਟੇ ਈਡੀ ਨੇ ਰਣਇੰਦਰ ਤੋਂ ਪੁੱਛਗਿਛ ਕੀਤੀ ਸੀ। ਹੁਣ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਮੀਟਿੰਗ 'ਚ ਹਿੱਸਾ ਨਾ ਲੈਣਾ ਈਡੀ ਦੀ ਨੋਟਿਸ ਦਾ ਸਾਈਡ ਇਫੈਕਟ ਤਾਂ ਨਹੀਂ।FLASH: Punjab CM @capt_amarinder has invited Navjot Singh Sidhu for lunch tomorrow (Nov 25). He & @sherryontopp are expected to discuss state & national politics over the luncheon meeting. pic.twitter.com/ZhonhvuE9I
— Raveen Thukral (@RT_MediaAdvPbCM) November 24, 2020
ਪ੍ਰਧਾਨ ਮੰਤਰੀ ਨੇ ਅੱਜ ਮੁੱਖ ਮੰਤਰੀਆਂ ਨਾਲ ਕੀਤੀ ਸੀ ਮੀਟਿੰਗ ਮੰਗਲਵਾਰ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਦੀ ਸਥਿਤੀ ਤੇ ਵੈਕਸੀਨ ਨੂੰ ਲੈਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਪੀਐਮ ਨੇ ਕਿਹਾ ਕਿ ਵੈਕਸੀਨ ਕਦੋਂ ਤਕ ਆਵੇਗੀ, ਇਸ ਦੀ ਜਾਣਕਾਰੀ ਨਹੀਂ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਵੈਕਸੀਨ ਡਿਵੈਲਪਮੈਂਟ 'ਤੇ ਸਰਕਾਰ ਦੀ ਨਜ਼ਰ ਹੈ।Punjab CM @capt_amarinder couldn’t attend PM @narendramodi’s Covid vaccination distribution meet today as he was feeling under weather for the last couple of days. On doctor’s advice he underwent #Covid test & his report has tested negative for coronavirus.
— Raveen Thukral (@RT_MediaAdvPbCM) November 24, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
Advertisement