ਪੜਚੋਲ ਕਰੋ

Punjab Election 2022: ਕੈਪਟਨ ਨੇ ਖਿੱਚੀ ਚੋਣਾਂ ਦੀ ਤਿਆਰੀ, ਸਾਬਕਾ ਵਿਧਾਇਕ ਨੂੰ ਲਿਆ ਆਪਣੇ ਖੇਮੇ 'ਚ

Captain Amarinder Singh ਨੇ ਪੰਜਾਬ ਵਿਧਾਨ ਸਭਾ ਚੋਣਾਂ ਕਰਕੇ ਆਪਣੀ ਸਰਗਰਮੀ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਉਹ ਲਗਾਤਾਰ ਕਾਂਗਰਸ ਨੂੰ ਝਟਕੇ ਦੇਣ 'ਚ ਲੱਗ ਗਏ ਹਨ।

ਅੰਮ੍ਰਿਤਸਰ: ਪੰਜਾਬ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਜਿਸ ਨੂੰ ਲੈ ਕੇ ਹਰ ਪਾਰਟੀ ਨੇ ਆਪਣੀ ਤਾਕਤ ਵਧਾਉਣੀ ਅਤੇ ਵਿਰੋਧੀਆਂ ਨੂੰ ਮਾਤ ਦੇਣ ਦੀ ਪੂਰੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕਾਂਗਰਸ ਤੋਂ ਵੱਖ ਹੋ ਆਪਣੀ ਵਖਰੀ ਪਾਰਟੀ ਖੜ੍ਹੀ ਕਰਨ ਵਾਲੇ ਪੰਜਾਬ ਦੇ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ 'ਚ ਜ਼ੋਰਦਾਰ ਸਿਆਸੀ ਪਾਰੀ ਖੇਡੀ ਹੈ। ਇਸ ਵਾਰ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੂੰ ਆਪਣੇ ਖੇਮੇ ਵਿੱਚ ਸ਼ਾਮਲ ਕੀਤਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਉੱਤਰੀ ਵਿਧਾਨ ਸਭਾ ਹਲਕੇ ਤੋਂ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਲਾਹਕਾਰ ਐਡਵੋਕੇਟ ਸੰਦੀਪ ਗੋਰਸੀ ਨੂੰ ਪੰਜਾਬ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਸੀ। ਅੰਮ੍ਰਿਤਸਰ ਦੇ ਸਨਅਤਕਾਰ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ, ਜੋ ਕਦੇ ਟੈਕਸਟਾਈਲ ਇੰਡਸਟਰੀ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸੀ, ਹੁਣ ਕੈਪਟਨ ਦੀ ਪਾਰਟੀ ਦਾ ਹਿੱਸਾ ਹੋਣਗੇ।

ਦੱਸਿਆ ਜਾ ਰਿਹਾ ਹੈ ਕਿ ਕੈਪਟਨ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਵਿਧਾਨ ਸਭਾ ਹਲਕਿਆਂ ਵਿੱਚ ਜਲਦੀ ਹੀ ਆਪਣੇ ਪੱਤੇ ਖੋਲ੍ਹਣ ਦਾ ਕੰਮ ਕੀਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਆਪਣੇ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਆਪਣੀ ਟੀਮ ਨੂੰ ਮਜ਼ਬੂਤ ​​ਕਰਨ ਲਈ ਕੈਪਟਨ ਕਾਂਗਰਸ 'ਚ ਆਪਣੇ ਸਾਥੀਆਂ ਨੂੰ ਪੰਜਾਬ ਲੋਕ ਕਾਂਗਰਸ ਪਾਰਟੀ 'ਚ ਸ਼ਾਮਲ ਕਰ ਰਹੇ ਹਨ, ਜਦਕਿ ਕਾਂਗਰਸ 'ਚ ਕੈਪਟਨ ਦੇ ਵਿਰੋਧੀ ਖੇਮੇ ਦੇ ਆਗੂ ਆਪਣੇ ਨਾਰਾਜ਼ ਆਗੂਆਂ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।

ਠੇਕੇਦਾਰ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਉਹ 2002 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿੱਚ ਆਇਆ ਅਤੇ 20 ਸਾਲਾਂ ਦੇ ਅਰਸੇ ਵਿੱਚ ਜਾਣਿਆ ਕਿ ਉਹ ਇੱਕ ਇਮਾਨਦਾਰ ਸਿਆਸਤਦਾਨ ਅਤੇ ਇੱਕ ਬਹੁਤ ਹੀ ਸਪਸ਼ਟ ਵਿਅਕਤੀ ਹਨ। ਇਸ ਦੇ ਨਾਲ ਹੀ ਬਗੈਰ ਨਾਂਅ ਲਏ ਉਨ੍ਹਾਂ ਕਿਹਾ ਕਿ ਬਾਹਰਲੇ ਲੋਕਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਕੇ ਪਾਰਟੀ ਦੇ ਸੀਨੀਅਰ ਅਤੇ ਬਜ਼ੁਰਗ ਆਗੂਆਂ ਦੇ ਸਿਰ ’ਤੇ ਬਿਠਾ ਦਿੱਤਾ ਗਿਆ ਹੈ। ਹੁਣ ਤਾਂ ਕਾਂਗਰਸ ਲਾਵਾਰਿਸ ਹੋ ਗਈ ਹੈ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਕੋਈ ਪੁੱਛਦਾ ਤੱਕ ਨਹੀਂ।

ਇਹ ਵੀ ਪੜ੍ਹੋ: Healthy Food: ਦੁੱਧ ਨਹੀਂ ਪਸੰਦ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

'ਸਾਰੀ ਦੁਨੀਆ 'ਤੇ ਟੈਰਿਫ ਲਾਵਾਂਗੇ, ਦੇਖਦੇ ਕੀ ਹੁੰਦਾ', ਟਰੰਪ ਨੇ ਕਰ'ਤਾ ਵੱਡਾ ਐਲਾਨ
'ਸਾਰੀ ਦੁਨੀਆ 'ਤੇ ਟੈਰਿਫ ਲਾਵਾਂਗੇ, ਦੇਖਦੇ ਕੀ ਹੁੰਦਾ', ਟਰੰਪ ਨੇ ਕਰ'ਤਾ ਵੱਡਾ ਐਲਾਨ
AAP ਵਿਰੁੱਧ ਚੋਣ ਕਮਿਸ਼ਨ ਕੋਲ ਪੁੱਜੇ ਭਾਰਤ ਭੂਸ਼ਣ ਆਸ਼ੂ, ਲਾਏ ਗੰਭੀਰ ਇਲਜ਼ਾਮ, ਭੇਜੀ ADC ਦੀ ਰਿਕਾਰਡਿੰਗ
AAP ਵਿਰੁੱਧ ਚੋਣ ਕਮਿਸ਼ਨ ਕੋਲ ਪੁੱਜੇ ਭਾਰਤ ਭੂਸ਼ਣ ਆਸ਼ੂ, ਲਾਏ ਗੰਭੀਰ ਇਲਜ਼ਾਮ, ਭੇਜੀ ADC ਦੀ ਰਿਕਾਰਡਿੰਗ
ਮਿਆਂਮਾਰ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਤੋਂ ਪਾਰ! ਸਰਕਾਰ ਨੇ ਜਾਰੀ ਕੀਤੇ ਅੰਕੜੇ, ਹਾਲੇ ਵੀ ਵੱਧ ਸਕਦਾ ਮੌਤ ਦਾ ਅੰਕੜਾ
ਮਿਆਂਮਾਰ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਤੋਂ ਪਾਰ! ਸਰਕਾਰ ਨੇ ਜਾਰੀ ਕੀਤੇ ਅੰਕੜੇ, ਹਾਲੇ ਵੀ ਵੱਧ ਸਕਦਾ ਮੌਤ ਦਾ ਅੰਕੜਾ
ਅਪ੍ਰੈਲ ਮਹੀਨੇ 'ਚ ਬੱਚਿਆਂ ਦੀਆਂ ਮੌਜਾਂ, ਛੁੱਟੀਆਂ ਹੀ ਛੁੱਟੀਆਂ, ਸਕੂਲ ਰਹਿਣਗੇ ਬੰਦ, ਦੇਖੋ ਪੂਰੀ ਲਿਸਟ
ਅਪ੍ਰੈਲ ਮਹੀਨੇ 'ਚ ਬੱਚਿਆਂ ਦੀਆਂ ਮੌਜਾਂ, ਛੁੱਟੀਆਂ ਹੀ ਛੁੱਟੀਆਂ, ਸਕੂਲ ਰਹਿਣਗੇ ਬੰਦ, ਦੇਖੋ ਪੂਰੀ ਲਿਸਟ
Advertisement
ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਸਾਰੀ ਦੁਨੀਆ 'ਤੇ ਟੈਰਿਫ ਲਾਵਾਂਗੇ, ਦੇਖਦੇ ਕੀ ਹੁੰਦਾ', ਟਰੰਪ ਨੇ ਕਰ'ਤਾ ਵੱਡਾ ਐਲਾਨ
'ਸਾਰੀ ਦੁਨੀਆ 'ਤੇ ਟੈਰਿਫ ਲਾਵਾਂਗੇ, ਦੇਖਦੇ ਕੀ ਹੁੰਦਾ', ਟਰੰਪ ਨੇ ਕਰ'ਤਾ ਵੱਡਾ ਐਲਾਨ
AAP ਵਿਰੁੱਧ ਚੋਣ ਕਮਿਸ਼ਨ ਕੋਲ ਪੁੱਜੇ ਭਾਰਤ ਭੂਸ਼ਣ ਆਸ਼ੂ, ਲਾਏ ਗੰਭੀਰ ਇਲਜ਼ਾਮ, ਭੇਜੀ ADC ਦੀ ਰਿਕਾਰਡਿੰਗ
AAP ਵਿਰੁੱਧ ਚੋਣ ਕਮਿਸ਼ਨ ਕੋਲ ਪੁੱਜੇ ਭਾਰਤ ਭੂਸ਼ਣ ਆਸ਼ੂ, ਲਾਏ ਗੰਭੀਰ ਇਲਜ਼ਾਮ, ਭੇਜੀ ADC ਦੀ ਰਿਕਾਰਡਿੰਗ
ਮਿਆਂਮਾਰ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਤੋਂ ਪਾਰ! ਸਰਕਾਰ ਨੇ ਜਾਰੀ ਕੀਤੇ ਅੰਕੜੇ, ਹਾਲੇ ਵੀ ਵੱਧ ਸਕਦਾ ਮੌਤ ਦਾ ਅੰਕੜਾ
ਮਿਆਂਮਾਰ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਤੋਂ ਪਾਰ! ਸਰਕਾਰ ਨੇ ਜਾਰੀ ਕੀਤੇ ਅੰਕੜੇ, ਹਾਲੇ ਵੀ ਵੱਧ ਸਕਦਾ ਮੌਤ ਦਾ ਅੰਕੜਾ
ਅਪ੍ਰੈਲ ਮਹੀਨੇ 'ਚ ਬੱਚਿਆਂ ਦੀਆਂ ਮੌਜਾਂ, ਛੁੱਟੀਆਂ ਹੀ ਛੁੱਟੀਆਂ, ਸਕੂਲ ਰਹਿਣਗੇ ਬੰਦ, ਦੇਖੋ ਪੂਰੀ ਲਿਸਟ
ਅਪ੍ਰੈਲ ਮਹੀਨੇ 'ਚ ਬੱਚਿਆਂ ਦੀਆਂ ਮੌਜਾਂ, ਛੁੱਟੀਆਂ ਹੀ ਛੁੱਟੀਆਂ, ਸਕੂਲ ਰਹਿਣਗੇ ਬੰਦ, ਦੇਖੋ ਪੂਰੀ ਲਿਸਟ
"ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਸੰਕਲਪ ਪੰਜਾਬ ਵਿੱਚੋਂ ਨਸ਼ਾ ਤੇ ਨਸ਼ਾ ਤਸਕਰਾਂ ਨੂੰ ਕਰਾਂਗੇ ਜੜ੍ਹੋਂ ਖਤਮ"
ਅਗਲੇ ਤਿੰਨ ਮਹੀਨਿਆਂ ਤੱਕ ਅਸਮਾਨ ਤੋਂ ਵਰ੍ਹੇਗੀ ਅੱਗ ! ਗਰਮੀ ਤੇ ਹੀਟਵੇਵ ਬਾਰੇ IMD ਦਾ ਵੱਡਾ ਅਪਡੇਟ, ਜਾਣੋ ਮੌਸਮ ਵਿਭਾਗ ਨੇ ਕੀ ਕਿਹਾ ?
ਅਗਲੇ ਤਿੰਨ ਮਹੀਨਿਆਂ ਤੱਕ ਅਸਮਾਨ ਤੋਂ ਵਰ੍ਹੇਗੀ ਅੱਗ ! ਗਰਮੀ ਤੇ ਹੀਟਵੇਵ ਬਾਰੇ IMD ਦਾ ਵੱਡਾ ਅਪਡੇਟ, ਜਾਣੋ ਮੌਸਮ ਵਿਭਾਗ ਨੇ ਕੀ ਕਿਹਾ ?
BCCI ਨੇ ਜਾਰੀ ਕੀਤਾ ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਪੂਰਾ ਸ਼ਡਿਊਲ, ਦੇਖੋ ਕਦੋਂ-ਕਦੋਂ ਖੇਡੇ ਜਾਣਗੇ ਮੈਚ
BCCI ਨੇ ਜਾਰੀ ਕੀਤਾ ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਪੂਰਾ ਸ਼ਡਿਊਲ, ਦੇਖੋ ਕਦੋਂ-ਕਦੋਂ ਖੇਡੇ ਜਾਣਗੇ ਮੈਚ
Farmer Protest: ਕਿਸਾਨਾਂ 'ਤੇ ਮੁੜ ਤੋਂ ਵਰਤੀ ਗਈ ਸਖ਼ਤੀ ਤਾਂ ਹੁਣ ਉਹ ਵੀ ਹੋ ਗਏ ਸਿੱਧੇ ! ਕਿਹਾ- ਦੇਣਾ ਪਵੇਗਾ ਦੇਣ, ਪਾਈ-ਪਾਈ ਦਾ ਲਵਾਂਗੇ ਹਿਸਾਬ, ਛੇਤੀ ਹੀ ਕਰਾਂਗੇ ਵੱਡਾ ਐਕਸ਼ਨ
Farmer Protest: ਕਿਸਾਨਾਂ 'ਤੇ ਮੁੜ ਤੋਂ ਵਰਤੀ ਗਈ ਸਖ਼ਤੀ ਤਾਂ ਹੁਣ ਉਹ ਵੀ ਹੋ ਗਏ ਸਿੱਧੇ ! ਕਿਹਾ- ਦੇਣਾ ਪਵੇਗਾ ਦੇਣ, ਪਾਈ-ਪਾਈ ਦਾ ਲਵਾਂਗੇ ਹਿਸਾਬ, ਛੇਤੀ ਹੀ ਕਰਾਂਗੇ ਵੱਡਾ ਐਕਸ਼ਨ
Embed widget