ਪੜਚੋਲ ਕਰੋ
Advertisement
Amarinder Singh Resigns: ਕੈਪਟਨ ਨੇ ਜਾਂਦੇ-ਜਾਂਦੇ, ਪਾਕਿਸਤਾਨ ਨਾਲ ਜੋੜੇ ਸਿੱਧੂ ਦੇ ਤਾਰ, ਕਹੀ ਵੱਡੀ ਗੱਲ
ਮੁੱਖ ਮੰਤਰੀ ਅਹੁਦੇ ਤੋਂ ਬਾਅਦ ਅਸਤੀਫ਼ਾ ਦੇਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ ਤੋਂ ਨਵਜੋਤ ਸਿੰਘ ਸਿੱਧੂ 'ਤੇ ਹਮਲਾ ਬੋਲਿਆ ਹੈ।
ਚੰਡੀਗੜ੍ਹ: ਮੁੱਖ ਮੰਤਰੀ ਅਹੁਦੇ ਤੋਂ ਬਾਅਦ ਅਸਤੀਫ਼ਾ ਦੇਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ ਤੋਂ ਨਵਜੋਤ ਸਿੰਘ ਸਿੱਧੂ 'ਤੇ ਹਮਲਾ ਬੋਲਿਆ ਹੈ। ਕੈਪਟਨ ਨੇ ਇਸ ਵਾਰ ਸਿੱਧੂ ਦੇ ਤਾਰ ਪਾਕਿਸਤਾਨ ਨਾਲ ਜੋੜ ਦਿੱਤੇ ਹਨ। ਕੈਪਟਨ ਨੇ ਅੱਜ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਕਾਂਗਰਸ ਪਾਰਟੀ ਨਵੇਂ ਮੁੱਖ ਮੰਤਰੀ ਤੇ ਫੈਸਲਾ ਲੈਣ ਵਾਲੀ ਹੈ। ਇਸ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਸਿੱਧੂ ਦਾ ਨਾਂ ਮੁੱਖ ਮੰਤਰੀ ਲਈ ਆਉਂਦਾ ਹੈ ਤਾਂ ਉਹ ਦੇਸ਼ ਦੇ ਰੱਖਿਆ ਖਾਤਰ ਇਸ ਫੈਸਲੇ ਦਾ ਵਿਰੋਧ ਕਰਨਗੇ।
ਕੈਪਟਨ ਨੇ ANI ਨਾਲ ਗੱਲਬਾਤ ਕਰਦੇ ਹੋਏ ਕਿਹਾ, "ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਫੌਜ ਮੁਖੀ ਬਾਜਵਾ ਸਿੱਧੂ ਦੇ ਯਾਰ ਹਨ। ਆਏ ਦਿਨ ਸਰਹੱਦੀ ਇਲਾਕਿਆਂ 'ਚ ਨਸ਼ਾ ਤਸਕਰੀ, ਡ੍ਰੋਨ ਰਾਹੀਂ ਹਥਿਆਰ ਤੇ ਹੋਰ ਗਤੀਵੀਧੀਆਂ ਹੁੰਦੀਆਂ ਰਹਿੰਦੀਆਂ ਹਨ। ਅਜਿਹੇ 'ਚ ਦੇਸ਼ ਦੇ ਸੁਰੱਖਿਆ ਅਹਿਮ ਹੈ ਤੇ ਜੇ ਸਿੱਧੂ ਦਾ ਨਾਮ ਮੁੱਖ ਮੰਤਰੀ ਲਈ ਆਉਂਦਾ ਹੈ ਤਾਂ ਮੈਂ ਇਸ ਦਾ ਵਿਰੋਧ ਕਰਾਂਗਾ।"
#WATCH | For sake of my country, I'll oppose his (Navjot Singh Sidhu) name for CM of Punjab. It's a matter of national security. Pakistan PM Imran Khan is his friend. Sidhu has a relation with Army chief Gen Qamar Javed Bajwa: Amarinder Singh in an exclusive interview to ANI pic.twitter.com/imeuoyDxem
— ANI (@ANI) September 18, 2021
ਕੈਪਟਨ ਨੇ ਕਿਹਾ, "ਸਾਡਾ ਪਾਕਿਸਤਾਨ ਨਾਲ ਬਾਰਡਰ ਲਗਦਾ ਹੈ ਅਤੇ ਇਹ ਕੌਮੀ ਸੁਰੱਖਿਆ ਦਾ ਮਾਮਲਾ ਹੈ।ਸਿੱਧੂ ਇੱਕ ਅਯੋਗ ਨੇਤਾ ਹੈ।ਉਸਨੂੰ ਇੱਕ ਮੰਤਰਾਲੇ ਦਿੱਤਾ ਸੀ, ਪਰ ਉਸ ਕੋਲੋਂ ਸੱਤ ਮਹੀਨੇ ਫਾਈਲਾਂ ਹੀ ਕਲੀਅਰ ਨਹੀਂ ਹੋਈਆਂ ਜਿਸ ਮਗਰੋਂ ਉਸਨੂੰ ਮੈਂ ਬਾਹਰ ਕਰਕੇ, ਬ੍ਰਹਮ ਮੋਹਿੰਦਰਾ ਜੀ ਨੂੰ ਮੰਤਰਾਲੇ ਦੇ ਦਿੱਤਾ।ਜੋ ਵਿਅਕਤੀ ਇੱਕ ਮੰਤਰਾਲਾ ਨਹੀਂ ਚਲਾ ਸਕਦਾ ਉਹ ਪੂਰਾ ਸੂਬਾ ਕਿਵੇਂ ਚਲਾ ਸਕਦਾ ਹੈ।"
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਪੰਜਾਬ
Advertisement